ਲੁਧਿਆਣਾ (ਅਨਿਲ) - ਥਾਣਾ ਲਾਡੋਵਾਲ ਦੀ ਪੁਲਸ ਨੇ 244 ਦਿਨ ਪਹਿਲਾਂ ਲਾਡੋਵਾਲ ਚੌਕ ਵਿਚ ਇਕ ਫਰੂਟ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਤਲਵਾਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਦੁਕਾਨਦਾਰ ਮੁਹੰਮਦ ਸਾਜਿਦ ਆਲਮ ਪੁੱਤਰ ਮੁਹੰਮਦ ਸਾਦੀਕ ਵਾਸੀ ਪਿਡੰ ਬੈਸਾ ਬਿਹਾਰ ਹਾਲ ਵਾਸੀ ਕਿਰਾਏਦਾਰ ਰਾਣਾ ਗਰੇਵਾਲ ਕਾਲੋਨੀ ਲਾਡੋਵਾਲ ਨੂੰ ਗੰਭੀਰ ਰੂਪ ਨਾਲ ਲੁਧਿਆਣਾ ਦੇ ਸੀ. ਐੱਮ. ਸੀ. ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਡਾਕਟਰ ਨੇ ਪੀੜਤ ਮੁਹੰਮਦ ਸਾਜਿਦ ਆਲਮ ਦੇ ਦੋਵੇਂ ਹੱਥਾਂ ’ਤੇ ਤਲਵਾਰਾਂ ਨਾਲ ਕੀਤੇ ਵਾਰ ਕਾਰਨ ਕਰੀਬ 150 ਟਾਂਕੇ ਲਾਏ ਗਏ।
ਕੁਝ ਦਿਨ ਬਾਅਦ ਜਦੋਂ ਪੀੜਤ ਹਸਪਤਾਲ ਤੋਂ ਛੁੱਟੀ ਲੈ ਕੇ ਵਾਪਸ ਲਾਡੋਵਾਲ ਆਇਆ ਤਾਂ ਆਪਣੇ ’ਤੇ ਹੋਏ ਹਮਲੇ ਬਾਰੇ ਕਿਸੇ ਵੀ ਵਿਅਕਤੀ ਦੇ ਨਾਲ ਦੁਸ਼ਮਣੀ ਨਾ ਹੋਣ ਕਾਰਨ ਪੁਲਸ ਦੇ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਇਸ ਤੋਂ ਬਾਅਦ ਪੀੜਤ ਆਪਣੇ ਪਰਿਵਾਰ ਸਮੇਤ ਬਿਹਾਰ ’ਚ ਆਪਣੇ ਪਿੰਡ ਚਲਾ ਗਿਆ।
ਇਸ ਤੋਂ ਕਰੀਬ 5 ਮਹੀਨੇ ਬਾਅਦ ਆਪਣੇ ਹੱਥਾਂ ਦਾ ਇਲਾਜ ਕਰਵਾ ਕੇ ਵਾਪਸ ਲਾਡੋਵਾਲ ਆਇਆ ਤੇ ਆਪਣੇ ’ਤੇ ਹੋਏ ਹਮਲਾ ਸਬੰਧੀ ਏ. ਡੀ. ਸੀ. ਪੀ.-3 ਆਈ. ਪੀ. ਐੱਸ. ਸ਼ੁਭਮ ਅਗਰਵਾਲ ਦੇ ਕੋਲ ਆਪਣੇ ’ਤੇ ਹੋਏ ਹਮਲੇ ਦੀ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਉਕਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤੇ ਜਾਂਚ ਤੋਂ ਬਾਅਦ ਥਾਣਾ ਲਾਡੋਵਾਲ ਦੀ ਪੁਲਸ ਨੇ ਮੁਹੰਮਦ ਸਾਜਿਦ ਆਲਮ ਦੀ ਸ਼ਿਕਾਇਤ ’ਤੇ ਉਸ ’ਤੇ ਹਮਲਾ ਕਰਨ ਵਾਲੇ ਲਵ ਗਿੱਲ ਉਰਫ ਹਰਸ਼ ਗਿੱਲ ਵਾਸੀ ਛਾਉਣੀ ਮੁਹੱਲਾ ਅਤੇ ਉਸ ਦੇ ਪੰਜ ਅਣਪਛਾਤੇ ਸਾਥੀਆਂ ਖਿਲਾਫ ਕੇਸ ਦਰਜ ਕੀਤਾ ਗਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਉਕਤ ਮਾਮਲੇ ਵਿਚ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਗ੍ਰਿਫਤਾਰ ਕਰ ਕੇ ਅੱਗੇ ਦੀ ਜਾਂਚ ਕੀਤੀ ਜਾਵੇਗੀ। ਮਾਮਲਾ ਦਰਜ ਕਰਨ ’ਚ ਜ਼ਿਆਦਾ ਸਮਾਂ ਹੋ ਗਿਆ ਸੀ। ਇਸ ਲਈ ਪੁਲਸ ਹੁਣ ਉਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਹੰਮਦ ਸਾਜਿਦ ਆਲਮ ਦੇ ਬਿਆਨ ਅਤੇ ਮੈਡੀਕਲਰਿਪੋਰਟ ਦੇ ਆਧਾਰ ‘ਤੇ ਕੇਸ ਦਰਜ ਕੀਤਾ ਹੈ।
ਬੱਸਾਂ 'ਚ ਘੁੰਮਣਾ ਹੋਇਆ ਮਹਿੰਗਾ, ਹੁਣ ਸਫ਼ਰ ਕਰਨ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ
NEXT STORY