ਲੁਧਿਆਣਾ (ਸਲੂਜਾ) : ਕੋਰੋਨਾ ਮਹਾਮਾਰੀ ਦੌਰਾਨ ਬਾਜ਼ਾਰ ਤੋਂ ਖਰੀਦ ਕੇ ਘਰ ਲਿਆਂਦੇ ਫਲਾਂ ਅਤੇ ਸਬਜ਼ੀਆਂ ਦਾ ਇਸਤੇਮਾਲ ਕਿਵੇਂ ਕਰੀਏ, ਇਸ ਨੂੰ ਲੈ ਕੇ ਲੋਕ ਅਜੇ ਤੱਕ ਦੁਬਿਧਾ 'ਚ ਪਏ ਹੋਏ ਹਨ। ਕਈ ਲੋਕ ਤਾਂ ਪਹਿਲਾਂ ਲਿਫਾਫੇ ਸਮੇਤ ਅਤੇ ਉਸ ਤੋਂ ਬਾਅਦ ਬਾਹਰ ਕੱਢ ਕੇ ਫਲਾਂ ਅਤੇ ਸਬਜ਼ੀਆਂ ਨੂੰ ਕੀਟਾਣੂ ਮੁਕਤ ਕਰਨ ਲਈ ਧੋਂਦੇ ਹਨ। ਕੁਝ ਲੋਕ ਤਾਂ ਇਨ੍ਹਾਂ ਖਾਣ ਵਾਲੇ ਉਤਪਾਦਾਂ ਨੂੰ ਆਪਣੇ ਘਰਾਂ ਦੇ ਪਰੇਵਸ਼ ਦੁਆਰ ਕੋਲ ਬਣੀਆਂ ਥਾਵਾਂ 'ਤੇ ਕੁਝ ਸਮੇਂ ਰੱਖਣ ਤੋ ਬਾਅਦ ਇਸਤੇਮਾਲ ਕਰਦੇ ਹਨ। ਇਸ ਦੌਰਾਨ ਫਲਾਂ ਅਤੇ ਸਬਜ਼ੀਆਂ ਨੂੰ ਬੈਕਟੀਰੀਆਂ, ਖਤਰਨਾਕ ਕੈਮੀਕਲ ਅਤੇ ਵਾਇਰਸ ਮੁਕਤ ਕਰਨ ਲਈ ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਅਤੇ ਤਕਨਾਲੋਜੀ (ਸੀਫੇਟ) ਦੇ ਵਿਗਿਆਨੀਆ ਨੇ ਔਜੋਨ ਨਾਮਕ ਪੋਰਟੇਬਲ ਸਿਸਟਮ ਬਣਾਇਆ ਹੈ।
ਸੀਫੇਟ ਦੇ ਵਿਗਿਆਨੀ ਡਾਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਤਕਨਾਲੋਜੀ ਦਾ ਇਸਤੇਮਾਲ ਘਰਾਂ, ਹੋਟਲਾਂ, ਪ੍ਰੋਸੈਸਿੰਗ ਯੂਨਿਟਾ 'ਚ ਆਸਾਨੀ ਨਾਲ ਕਰਕੇ ਫਲਾਂ, ਸਬਜ਼ੀਆਂ ਅਤੇ ਮੀਟ ਆਦਿ ਉਤਪਾਦਾਂ ਨੂੰ ਕੁਝ ਮਿੰਟਾਂ 'ਚ ਹੀ ਕੀਟਾਣੂ ਮੁਕਤ ਕੀਤਾ ਜਾ ਸਕਦਾ ਹੈ, ਜੋ ਕਿ ਮੌਜੂਦਾ ਸਮੇਂ 'ਚ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨਾਲੋਜੀ ਨੂੰ ਨਿਰਦੇਸ਼ਕ ਸੀਫੇਟ ਡਾਕਟਰ ਆਰ. ਕੇ. ਸਿੰਘ ਦੀ ਅਗਵਾਈ 'ਚ ਡਾ. ਕੇ ਨਰਸੀਆ, ਡਾ. ਰਣਜੀਤ ਸਿੰਘ ਅਤੇ ਮਿਸ ਸੂਰਯਾ ਨੇ ਤਿਆਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪੋਰਟੇਬਲ ਸਿਸਟਮ ਦੇ ਇਸਤੇਮਾਲ ਕਰਨ ਨਾਲ ਹਾਨੀਕਾਰਕ ਬੈਕਟੀਰੀਆਂ, ਖਤਰਨਾਕ ਕੈਮੀਕਲ ਅਤੇ ਵਾਇਰਸ ਦਾ ਕੋਈ ਡਰ ਨਹੀ ਰਹੇਗਾ।
ਇਕ ਕੋਰੋਨਾ ਦੀ ਮਾਰ, ਦੂਜਾ ਖੁੱਸਿਆ ਰੁਜ਼ਗਾਰ, ਹੁਣ ਭੁੱਖੇ 'ਭੇੜੀਏ' ਲੁੱਟਣ 'ਚ ਨਹੀਂ ਛੱਡੀ ਰਹੇ ਕਸਰ
NEXT STORY