ਲੁਧਿਆਣਾ (ਸਹਿਗਲ, ਸੁਧੀਰ): ਫੂਡ ਸੇਫਟੀ ਟੀਮ ਨੇ ਜ਼ਿਲੇ ਦੇ ਵੱਖ-ਵੱਖ ਖੇਤਰਾਂ ’ਚ ਇਕ ਵਿਆਪਕ ਨਿਰੀਖਣ ਅਤੇ ਨਮੂਨੇ ਭਰਨ ਲਈ ਮੁਹਿੰਮ ਚਲਾਈ, ਤਾਂ ਜੋ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਮੁਹਿੰਮ ਦੌਰਾਨ ਟੀਮ ਨੇ ਫਿਰੋਜ਼ਪੁਰ ਰੋਡ, ਮੁੱਲਾਂਪੁਰ, ਸੁਧਾਰ ਅਤੇ ਜਗਰਾਓਂ ਸਮੇਤ ਵੱਖ-ਵੱਖ ਖੇਤਰਾਂ ਤੋਂ ਕੁੱਲ 15 ਭੋਜਨ ਨਮੂਨੇ ਇਕੱਠੇ ਕੀਤੇ। ਨਮੂਨਿਆਂ ’ਚ ਚਾਂਦੀ ਵਰਕ ਲੱਗੀਆ ਮਠਿਆਈਆਂ, ਦੁੱਧ ਦੇ ਕੇਕ, ਧਨੀਆ, ਕਾਲੀ ਮਿਰਚ, ਲਾਲ ਮਿਰਚ ਪਾਊਡਰ, ਗੁੜ, ਖੰਡ, ਸ਼ੱਕਰ, ਪਨੀਰ ਅਤੇ ਘਿਓ ਵਰਗੀਆਂ ਆਮ ਤੌਰ ’ਤੇ ਖਪਤ ਹੋਣ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਸ਼ਾਮਲ ਸਨ। ਇਨ੍ਹਾਂ ਨਮੂਨਿਆਂ ਦੀ FSSAI ਦੁਆਰਾ ਨਿਰਧਾਰਿਤ ਸੁਰੱਖਿਆ ਅਤੇ ਗੁਣਵੱਤਾ ਦੇ ਮਾਪਦੰਡਾਂ ਲਈ ਜਾਂਚ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ! 50 ਤੋਂ ਵੱਧ ਅਫ਼ਸਰ ਕੀਤੇ ਇੱਧਰੋਂ-ਉੱਧਰ, ਪੜ੍ਹੋ ਪੂਰੀ ਲਿਸਟ
ਇਸ ਤੋਂ ਇਲਾਵਾ ਟੀਮ ਨੇ ਤਾਜਪੁਰ ਪਿੰਡ ’ਚ ਇਕ ਗੁੜ ਨਿਰਮਾਣ ਯੂਨਿਟ ਤੋਂ 500 ਕਿਲੋ ਖੰਡ, 1,160 ਕਿਲੋ ਸ਼ੱਕਰ ਅਤੇ 1,037 ਕਿਲੋ ਗੁੜ ਜ਼ਬਤ ਕੀਤਾ। ਜ਼ਬਤ ਕੀਤੀ ਗਈ ਸਮੱਗਰੀ ਨੂੰ ਹੋਰ ਜਾਂਚ ਲਈ ਜ਼ਬਤ ਕਰ ਲਿਆ ਗਿਆ ਹੈ। ਸਾਰੇ ਨਮੂਨੇ ਵਿਗਿਆਨਕ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬ ਵਿਚ ਭੇਜ ਦਿੱਤੇ ਗਏ ਹਨ ਅਤੇ ਪ੍ਰਯੋਗਸ਼ਾਲਾ ਰਿਪੋਰਟ ਪ੍ਰਾਪਤ ਹੋਣ ’ਤੇ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮਿਲਾਵਟਖੋਰੀ ਦੀਆਂ ਸ਼ਿਕਾਇਤਾਂ ਲਈ ਵ੍ਹਟਸਐਪ ਹੈਲਪਲਾਈਨ ਜਾਰੀ
ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜਨਤਾ ਦੀ ਸਹੂਲਤ ਲਈ ਇਕ ਵ੍ਹਟਸਐਪ ਹੈਲਪਲਾਈਨ ਨੰ. 9464494180 ਜਾਰੀ ਕੀਤਾ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟ ਨਾਲ ਸਬੰਧਤ ਜਾਣਕਾਰੀ ਜਾਂ ਸ਼ਿਕਾਇਤਾਂ ਸਾਂਝੀਆਂ ਕਰਨ ਲਈ ਇਹ ਹੈਲਪਲਾਈਨ ਨੰਬਰ ਜਨਤਾ ਲਈ ਉਪਲੱਬਧ ਕਰਵਾਇਆ ਗਿਆ ਹੈ। ਡਾ. ਰਮਨਦੀਪ ਕੌਰ ਨੇ ਕਿਹਾ ਕਿ ਇਸ ਨੰਬਰ ’ਤੇ ਪ੍ਰਾਪਤ ਹੋਈ ਸਾਰੀ ਜਾਣਕਾਰੀ ਸਿੱਧੇ ਸੂਬੇ ਦੇ ਮੁੱਖ ਦਫਤਰ ਨੂੰ ਭੇਜੀ ਜਾਵੇਗੀ। ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਪੰਜਾਬ 'ਚ Flipkart ਨਾਲ ਹੀ ਵੱਜ ਗਈ ਠੱਗੀ, 221 iPhone ਸਣੇ ਕਰੋੜਾਂ ਰੁਪਏ ਦਾ ਸਾਮਾਨ ਗਾਇਬ
ਹਰ ਫੂਡ ਬਿਜ਼ਨੈੱਸ ਆਪਰੇਟਰ ਕੋਲ ਫੂਡ ਲਾਇਸੈਂਸ ਹੋਣਾ ਚਾਹੀਦੈ
ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਹਰ ਫੂਡ ਬਿਜ਼ਨੈੱਸ ਆਪਰੇਟਰ ਕੋਲ ਇਕ ਵੈਧ ਫੂਡ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਅਤੇ ਮਿਠਾਈਆਂ ਅਤੇ ਡੇਅਰੀ ਉਤਪਾਦਾਂ ’ਤੇ ਸਭ ਤੋਂ ਪਹਿਲਾਂ ਮਿਤੀ ਲਿਖੀ ਹੋਣੀ ਚਾਹੀਦੀ ਹੈ। ਉਸ ਨੇ ਇਹ ਵੀ ਕਿਹਾ ਕਿ FSSAI ਨਿਯਮਾਂ ਅਨੁਸਾਰ ਕਿਸੇ ਵੀ ਅਣ-ਅਧਿਕਾਰਤ ਰੰਗ, ਖੁਸ਼ਬੂ ਜਾਂ ਰਸਾਇਣ ਦੀ ਵਰਤੋਂ ਕਰਨਾ ਕਾਨੂੰਨ ਦੀ ਉਲੰਘਣਾ ਹੈ ਅਤੇ ਅਜਿਹੇ ਮਿਲਾਵਟੀ ਸਾਮਾਨ ਨੂੰ ਵੇਚਣਾ ਇਕ ਅਪਰਾਧ ਮੰਨਿਆ ਜਾਂਦਾ ਹੈ। ਸਾਰੇ ਵਿਕ੍ਰੇਤਾਵਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਉਤਪਾਦ ਲੇਬਲਿੰਗ ਅਤੇ ਪੈਕੇਜਿੰਗ ਮਿਆਰਾਂ ਦੇ ਅਨੁਸਾਰ ਹੋਵੇ ਅਤੇ ਭੋਜਨ ਸੁਰੱਖਿਆ ਜਾਂਚ ਲਈ ਤਿਆਰ ਰਹਿਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੱਖ ਮੰਤਰੀ ਦੇ ਓ. ਐੱਸ.ਡੀ. ਨੇ ਰਾਈਸ ਮਿੱਲਰਾਂ ਤੇ ਆੜਤੀਆਂ ਦੀਆਂ ਸੁਣੀਆਂ ਮੁਸ਼ਕਿਲਾਂ
NEXT STORY