ਬਨੂੜ (ਗੁਰਪਾਲ)-ਬਨੂੜ ਤੋਂ ਅੰਬਾਲਾ ਵਾਇਆ ਤੇਪਲਾ ਹੋ ਕੇ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਸੰਘਣੀ ਧੁੰਦ ਕਾਰਨ ਬੀਤੀ ਰਾਤ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ 2 ਵਿਅਕਤੀਆਂ ਦੀ ਮੌਤ ਹੋਣ ਅਤੇ 2 ਛੋਟੇ ਬੱਚਿਆਂ ਤੇ ਔਰਤਾਂ ਸਮੇਤ 5 ਵਿਅਕਤੀਆਂ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ 7 ਕੁ ਵਜੇ ਬਨੂੜ ਸ਼ਹਿਰ ਦਾ ਵਸਨੀਕ ਗੁਰਬਖਸ਼ ਸਿੰਘ ਰਿੰਕਾ (48) ਪੁੱਤਰ ਰਜਿੰਦਰ ਸਿੰਘ ਆਪਣੀ ਐਕਟਿਵਾ ’ਤੇ ਅੰਬਾਲਾ ਨੇੜੇ ਸਥਿਤ ਇਤਿਹਾਸਕ ਗੁਰਦੁਆਰਾ ਪੰਜੋਖਰਾ ਸਾਹਿਬ ਤੋਂ ਨਤਮਸਤਕ ਹੋ ਕੇ ਆ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ਦਿੱਲੀ-ਭੁਵਨੇਸ਼ਵਰ ਏਅਰ ਵਿਸਤਾਰਾ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੋਇਆ
ਜਦੋਂ ਐਕਟਿਵਾ ਸਵਾਰ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਸਥਿਤ ਪਿੰਡ ਬਾਸਮਾ ਕਾਲੋਨੀ ਨੇੜੇ ਸਿਗਮਾ ਫੈਕਟਰੀ ਸਾਹਮਣੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ ਸੰਘਣੀ ਧੁੰਦ ਕਾਰਨ ਐਕਟਿਵਾ ਨਾਲ ਟਕਰਾ ਕੇ ਦਰੱਖਤ ’ਚ ਜਾ ਵੱਜੀ। ਰਾਹਗੀਰਾਂ ਨੇ ਸਕਾਰਪੀਓ ਗੱਡੀ ’ਚੋਂ ਸਵਾਰ ਜ਼ਖ਼ਮੀਆਂ ਨੂੰ ਕੱਢ ਕੇ ਇਲਾਜ ਲਈ ਹਸਪਤਾਲ ’ਚ ਪਹੁੰਚਾਇਆ ਗਿਆ। ਡਾਕਟਰਾਂ ਨੇ ਗੁਰਬਖ਼ਸ਼ ਸਿੰਘ ਤੇ ਸਕਾਰਪੀਓ ਗੱਡੀ ਸਵਾਰ ਆਸ਼ੀਸ਼ ਕੁਮਾਰ ਸ਼ਰਮਾ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ 2 ਬੱਚਿਆਂ, 2 ਔਰਤਾਂ ਸਮੇਤ 5 ਵਿਅਕਤੀਆਂ ਦੀ ਹਾਲਤ ਅਤਿ-ਗੰਭੀਰ ਦੱਸੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ
ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ। ਥਾਣਾ ਮੁਖੀ ਸ਼ੰਭੂ ਦੇ ਇੰਚਾਰਜ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਕਾਰ ’ਚ ਸਵਾਰ ਦੋਵੇਂ ਵਿਅਕਤੀ ਆਪਸ ’ਚ ਸਕੇ ਸਾਂਢੂ ਸਨ, ਜੋ ਫਰੀਦਾਬਾਦ ਦੇ ਰਹਿਣ ਵਾਲੇ ਸਨ। ਬੱਚਿਆਂ ਨੂੰ ਛੁੱਟੀਆਂ ਹੋਣ ਕਰ ਕੇ ਹਿਮਾਚਲ ਪ੍ਰਦੇਸ਼ ’ਚ ਘੁੰਮਣ ਗਏ ਹੋਏ ਸਨ। ਜ਼ਖ਼ਮੀਆਂ ਦੀ ਪਛਾਣ ਵਿਕਾਸ ਸ਼ਰਮਾ, ਸਨੌਲੀ ਸ਼ਰਮਾ, ਹਰਸ਼ ਸ਼ਰਮਾ ਅਤੇ ਅਰਸ਼ਿਤ ਸ਼ਰਮਾ ਸਾਰੇ ਵਾਸੀ ਫਰੀਦਾਬਾਦ ਹਰਿਆਣਾ ਵਜੋਂ ਹੋਈ ਹੈ।
ਗ਼ਮਗੀਨ ਮਾਹੌਲ ’ਚ ਹੋਇਆ ਸ਼ਹੀਦ ਕਾਂਸਟੇਬਲ ਦਾ ਸਸਕਾਰ, ਬੁਢਾਪੇ ’ਚ ਇਕੱਲੇ ਰਹਿ ਗਏ ਦਾਦਾ ਤੇ ਮਾਂ
NEXT STORY