ਨਡਾਲਾ (ਸ਼ਰਮਾ)-ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦੇ ਪਿੰਡ ਨਡਾਲਾ ਦੀ ਰਹਿਣ ਵਾਲੀ ਦਿਲ ਕੁਮਾਰੀ ਪਤਨੀ ਗੌਰਵ ਅਨੇਜਾ ਨੇ ਆਸਟ੍ਰੇਲੀਅਨ ਪੁਲਸ ’ਚ ਭਰਤੀ ਹੋ ਕੇ ਜਿਥੇ ਪੰਜਾਬੀਆਂ ਦਾ ਮਾਣ ਵਧਾਇਆ ਹੈ, ਉਥੇ ਹੀ ਆਪਣਾ, ਆਪਣੇ ਮਾਤਾ-ਪਿਤਾ, ਸੱਸ-ਸਹੁਰੇ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਦਿਲ ਕੁਮਾਰੀ ਪਤਨੀ ਗੌਰਵ ਅਨੇਜਾ ਨਡਾਲਾ ਦੇ ਤਿਲਕ ਰਾਜ ਅਨੇਜਾ ਦੀ ਵੱਡੀ ਨੂੰਹ ਹੈ, ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਆਹ ਕਰ ਕੇ 12 ਸਾਲ ਪਹਿਲਾਂ ਸ਼ਹਿਰ ਸਿਡਨੀ ਆਸਟ੍ਰੇਲੀਆ ਚਲੇ ਗਏ।
ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ’ਚ ਮਾਂ ਨੇ ਨਹਾਉਣ ਲਈ ਕਿਹਾ ਤਾਂ 9 ਸਾਲਾ ਪੁੱਤ ਨੇ ਬੁਲਾ ਲਈ ਪੁਲਸ
ਉਨ੍ਹਾਂ ਨੇ ਉਥੇ ਆਪਣੀ ਮਿਹਨਤ ਸਦਕਾ ਆਸਟ੍ਰੇਲੀਆ ਪੁਲਸ ’ਚ ਜੁਆਇਨ ਹੋਣ ਲਈ ਤਿਆਰੀ ਕੀਤੀ ਤੇ ਆਸਟ੍ਰੇਲੀਅਨ ਪੁਲਸ ’ਚ ਭਰਤੀ ਹੋ ਕੇ ਸਿਰਫ ਆਪਣੇ ਪਰਿਵਾਰ ਦਾ ਹੀ ਨਹੀਂ, ਬਲਕਿ ਪੂਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਦਿਲ ਕੁਮਾਰੀ ਦੀ ਇਸ ਕਾਮਯਾਬੀ ’ਤੇ ਪਰਿਵਾਰ, ਰਿਸ਼ਤੇਦਾਰ, ਪਤਵੰਤੇ ਸੱਜਣ ਤੇ ਇਲਾਕਾ ਨਿਵਾਸੀਆਂ ’ਚ ਖ਼ੁਸ਼ੀ ਦੀ ਲਹਿਰ ਹੈ।
ਇਹ ਖ਼ਬਰ ਵੀ ਪੜ੍ਹੋ : ਜਾਪਾਨ ’ਚ ਕੋਰੋਨਾ ਦਾ ਕਹਿਰ, ਇਕ ਹੀ ਦਿਨ ’ਚ 463 ਲੋਕਾਂ ਦੀ ਮੌਤ
ਮੈਕਸੀਕੋ ’ਚ ਡਰੱਗ ਸਰਗਣਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਹਿੰਸਾ ’ਚ 29 ਲੋਕਾਂ ਦੀ ਮੌਤ
NEXT STORY