ਫਿਰੋਜ਼ਪੁਰ (ਕੁਮਾਰ)- ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਜੀ. ਐੱਸ. ਟੀ. ਦੀਆਂ ਦਰਾਂ ਅਤੇ ਪ੍ਰਕਿਰਿਆ ਨਾਲ ਫਿਰੋਜ਼ਪੁਰ ਦੇ ਛੋਟੇ ਵੱਡੇ ਵਪਾਰੀ ਬੇਹੱਦ ਪ੍ਰੇਸ਼ਾਨ ਹਨ। ਦੁਕਾਨਦਾਰਾਂ ਦਾ ਮੰਨਣਾ ਹੈ ਕਿ ਇਕ ਤਾਂ ਫਿਰੋਜ਼ਪੁਰ ਸਰਹੱਦੀ ਸ਼ਹਿਰ ਹੋਣ ਦੇ ਕਾਰਨ ਪੱਛੜਿਆ ਹੋਇਆ ਹੈ ਤੇ ਦੂਸਰਾ ਇਸਨੂੰ ਨੋਟਬੰਦੀ ਦੇ ਬਾਅਦ ਜੀ. ਐੱਸ. ਟੀ. ਨੇ ਬਰਬਾਦ ਕਰ ਦਿੱਤਾ ਹੈ।
ਕੀ ਕਹਿੰਦੇ ਹਨ ਵਪਾਰ ਮੰਡਲ ਦੇ ਅਹੁਦੇਦਾਰ
ਫਿਰੋਜ਼ਪੁਰ ਸ਼ਹਿਰ ਵਪਾਰ ਮੰਡਲ ਦੇ ਸੀਨੀਅਰ ਉਪ ਪ੍ਰਧਾਨ ਸਤਪਾਲ ਸਿੰਘ ਬਜਾਜ, ਵਿਜੇ ਤੁੱਲੀ, ਸੁਭਾਸ਼ ਤੁੱਲੀ, ਖੁਸ਼ਵਿੰਦਰ ਚਾਵਲਾ, ਪ੍ਰਧਾਨ ਅਸ਼ਵਨੀ ਮਹਿਤਾ, ਜਨਿੰਦਰ ਗੋਇਲ, ਜੌਨੀ ਹਾਂਡਾ, ਓਮ ਪ੍ਰਕਾਸ਼ ਚਾਵਲਾ ਅਤੇ ਬਲਦੇਵ ਅਰੋੜਾ ਆਦਿ ਦਾ ਮੰਨਣਾ ਹੈ ਕਿ ਜੀ. ਐੱਸ. ਟੀ. ਦੀ ਸਲੈਬ ਇਕ ਹੀ 10 ਫੀਸਦੀ ਤੱਕ ਹੋਣੀ ਚਾਹੀਦੀ ਹੈ। ਵਪਾਰੀਆਂ ਨੂੰ ਟੈਕਸ ਦੇਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ 5,12,18 ਅਤੇ 28 ਵੱਖ-ਵੱਖ ਟੈਕਸਾਂ ਦੀ ਬਿਲਿੰਗ ਕਰਨਾ ਵਪਾਰੀਆਂ ਦੇ ਲਈ ਬਹੁਤ ਮੁਸ਼ਕਲ ਹੈ। ਇਕ ਤਾਂ ਫਿਰੋਜ਼ਪੁਰ ਵਿਚ ਭਾਰੀ ਮੰਦੇ ਦੇ ਕਾਰਨ ਬਾਜ਼ਾਰ ਖਾਲੀ ਪਏ ਹਨ ਅਤੇ ਦੂਸਰਾ ਦੁਕਾਨਦਾਰਾਂ ਦੇ ਲਈ ਵੱਖ-ਵੱਖ ਜੀ. ਐੱਸ. ਟੀ. ਬਿੱਲ ਕੱਟਣੇ ਵੱਡੀ ਸਿਰਦਰਦੀ ਬਣੇ ਹੋਏ ਹਨ।
ਵਪਾਰੀਆਂ ਨੇ ਕਿਹਾ ਕਿ ਛੋਟੇ ਅਤੇ ਅਨਪੜ੍ਹ ਦੁਕਾਨਦਾਰਾਂ ਨੂੰ ਜੀ. ਐੱਸ. ਟੀ. ਬਾਰੇ ਕੁਝ ਪਤਾ ਨਹੀਂ ਹੈ ਅਤੇ ਉਨ੍ਹਾਂ ਦੇ ਲਈ ਕੰਪਿਊਟਰ ਚਲਾਉਣਾ ਅਤੇ ਹਰ ਮਹੀਨੇ ਰਿਟਰਨ ਫਾਈਲ ਕਰਨਾ ਬੇਹੱਦ ਮੁਸ਼ਕਲ ਕੰਮ ਹੈ ਅਤੇ ਜੇਕਰ ਉਹ ਅਕਾਊਂਟੈਂਟ, ਵਕੀਲ ਜਾਂ ਸੀ. ਏ. ਦੇ ਕੋਲ ਜਾਂਦੇ ਹਨ ਤਾਂ ਉਨ੍ਹਾਂ ਦਾ ਖਰਚਾ ਵੱਧ ਜਾਂਦਾ ਹੈ। ਵਪਾਰੀਆਂ ਨੇ ਕਿਹਾ ਕਿ ਜੀ. ਐੱਸ. ਟੀ. ਦੀ ਪ੍ਰਕਿਰਿਆ ਆਸਾਨ ਹੋਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਜੀ. ਐੱਸ. ਟੀ. ਦੀ ਰਿਟਰਨ ਫਾਈਲ ਕਰਨ ਦੇ ਲਈ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ, ਜਿਸ ਵਿਚ ਵਪਾਰੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ 4 ਤਰ੍ਹਾਂ ਦਾ ਜੀ. ਐੱਸ. ਟੀ. ਦੁਕਾਨਦਾਰਾਂ ਦੇ ਲਈ ਮੁਸੀਬਤ ਬਣਿਆ ਹੋਇਆ ਹੈ ਅਤੇ ਇਕ ਗਾਹਕ ਨੂੰ ਫਾਰਗ ਕਰਨ ਵਿਚ ਦੁਕਾਨਦਾਰਾਂ ਨੂੰ ਘੰਟਿਆਂ ਤੱਕ ਦਾ ਸਮਾਂ ਲੱਗ ਜਾਂਦਾ ਹੈ।
ਗੁਰਦਾਸਪੁਰ ਦੀ ਤਕਦੀਰ ਨੂੰ ਬਦਲਣ ਲਈ ਸੂਝਵਾਨ ਲੋਕ ਕਾਂਗਰਸ ਦਾ ਸਾਥ ਦੇਣ : ਮਨਪ੍ਰੀਤ ਬਾਦਲ
NEXT STORY