ਲੁਧਿਆਣਾ(ਸੇਠੀ)-ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਦੇ ਲਾਗੂ ਹੋ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਸਾਰੀ ਹੋਲਸੇਲ ਮਾਰਕੀਟ ਠੰਡੀ ਰਹੀ, ਇਕਾ-ਦੁੱਕਾ ਗਾਹਕ ਹੀ ਨਜ਼ਰ ਆਏ ਤੇ ਉਹ ਵੀ ਨਕਦੀ ਦਾ ਸਹਾਰਾ ਲੈ ਕੇ ਨਿਕਲ ਗਏ ਕਿਉਂਕਿ ਮਹਾਨਗਰ ਵਿਚ 60 ਹਜ਼ਾਰ ਦੇ ਲਗਭਗ ਰਜਿਸਟਰਡ ਡੀਲਰ ਤੇ ਇੰਨੇ ਹੀ ਕੱਪੜਾ ਵਿਕਰੇਤਾ ਤੇ ਨਿਰਮਾਤਾ ਹੋ ਸਕਦੇ ਹਨ ਪਰ ਜੀ. ਐੱਸ. ਟੀ. ਵਿਚ ਕਾਰੋਬਾਰ ਕਰਨ ਲਈ ਸਿਰਫ 5 ਫੀਸਦੀ ਨੇ ਹੀ ਆਪਣੀ ਸਿਸਟਮ ਜਾਂ ਨਵੀਂ ਬਿੱਲ ਬੁੱਕ ਬਣਵਾਈ ਹੋਵੇਗੀ ਜਦੋਂਕਿ ਜ਼ਿਆਦਾਤਰ ਅਜੇ ਇਸੇ ਗੱਲ ਵਿਚ ਗੁਆਚੇ ਹਨ ਕਿ ਪਿਛਲੀ ਰਾਤ 12 ਵਜੇ ਦਿੱਲੀ 'ਚ ਪ੍ਰਧਾਨ ਮੰਤਰੀ ਨੇ ਕਿਸ ਗੱਲ ਦੀ ਘੰਟੀ ਵਜਾ ਦਿੱਤੀ ਹੈ ਪਰ ਕੁਝ ਕੁ ਗਾਹਕ ਰੈਸਟੋਰੈਂਟ ਜਾਂ ਢਾਬਿਆਂ 'ਤੇ ਦੇਖਣ ਨੂੰ ਮਿਲੇ, ਜਿਨ੍ਹਾਂ ਨੇ 18 ਫੀਸਦੀ ਟੈਕਸ ਦੇ ਕੇ ਖਾਣਾ ਖਾਧਾ ਪਰ ਮਹਾਨਗਰ ਹੌਜ਼ਰੀ, ਕੱਪੜਾ, ਬਲੈਂਕੇਟ, ਸ਼ਾਲ, ਧਾਗਾ, ਰੇਡੀਮੇਡ ਗਾਰਮੈਂਟ, ਸ਼ੂਜ਼, ਲੋਹਾ, ਸਾਈਕਲ ਪਾਰਟਸ, ਸਵਿੰਗ ਮਸ਼ੀਨ, ਹੈਂਡ ਟੂਲਸ, ਪਰਚੂਨ, ਨੋਟਬੁਕ ਆਦਿ ਜਿਸ ਕੰਮ ਲਈ ਮਸ਼ਹੂਰ ਹੈ ਨਾਲ ਸਬੰਧਤ ਸੈਂਕੜੇ ਕਾਰੋਬਾਰੀਆਂ ਨੂੰ ਜੀ. ਐੱਸ. ਟੀ. ਦੇ ਪਹਿਲੇ ਦਿਨ ਭਾਰੀ ਨੁਕਸਾਨ ਸਹਿਣਾ ਪਿਆ ਹੈ। ਸੂਤਰਾਂ ਦੀ ਮੰਨੀਏ ਤਾਂ ਮਹਾਨਗਰ ਦੇ ਕਾਰੋਬਾਰੀਆਂ ਨੂੰ ਨਵੀਂ ਕਰ ਪ੍ਰਣਾਲੀ ਦੇ ਪਹਿਲੇ ਦਿਨ 500 ਤੋਂ 800 ਕਰੋੜ ਦੇ ਲਗਭਗ ਨੁਕਸਾਨ ਹੋ ਸਕਦਾ ਹੈ ਤੇ ਇਹ ਨੁਕਸਾਨ ਅਜੇ ਕੁਝ ਦਿਨ ਹੋਰ ਚੱਲਣਾ ਬਾਕੀ ਹੈ ਜਿਸ ਦਾ ਕਾਰਨ ਵਪਾਰੀਆਂ ਅਤੇ ਉੱਦਮੀਆਂ ਦੀ ਅਜੇ ਤੱਕ ਤਿਆਰੀ ਨਾ ਹੋਣਾ ਵੀ ਹੈ ਅਤੇ ਕੁਝ ਨੂੰ ਤਾਂ ਇਹ ਵੀ ਆਸ ਹੈ ਕਿ ਸ਼ਾਇਦ ਜੀ. ਐੱਸ. ਟੀ. ਕੌਂਸਲ ਉਨ੍ਹਾਂ ਦੀ ਵਸਤੂ ਤੋਂ ਟੈਕਸ ਘੱਟ ਕਰ ਦੇਵੇ ਪਰ ਟੈਕਸ ਦਾ ਭੁਗਤਾਨ ਤਾਂ ਜਨਤਾ ਨੇ ਕਰਨਾ ਹੁੰਦਾ ਹੈ। ਫਿਰ ਇਸ ਗੱਲ ਦੀ ਚਿੰਤਾ ਕਾਰੋਬਾਰੀਆਂ ਨੂੰ ਕਿਉਂ ਹੈ।
ਸੂਤਰਾਂ ਦੇ ਮੁਤਾਬਕ ਹੁਣ ਤੱਕ ਦੇਸ਼ ਵਿਚ ਕੱਚੇ ਅਤੇ ਪੱਕੇ ਦਾ ਗੋਰਖਧੰਦਾ ਚਲਦਾ ਰਿਹਾ ਹੈ ਜਿਸ ਦੇ ਤਹਿਤ ਕੁਝ ਕੁ ਨੇ ਵਹਿੰਦੀ ਗੰਗਾ ਵਿਚ ਚੰਗੀ ਤਰ੍ਹਾਂ ਹੱਥ ਧੋਤੇ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਮੁਨਾਫਾ ਹੁੰਦਾ ਰਿਹਾ ਹੈ ਤੇ ਉਸ ਸਾਰੇ ਮਾਲ ਦੀ ਭਿਣਕ ਸਰਕਾਰ ਦੇ ਕਿਸੇ ਤੰਤਰ ਨੂੰ ਨਹੀਂ ਲੱਗੀ ਹੈ। ਸਪੱਸ਼ਟ ਹੈ ਕਿ ਸਿੱਧੇ ਤੌਰ 'ਤੇ ਉਨ੍ਹਾਂ ਲੋਕਾਂ ਨੇ ਆਮਦਨ ਕਰ ਦੀ ਚੋਰੀ ਕੀਤੀ ਹੈ ਪਰ ਇਸ ਕਰ ਪ੍ਰਣਾਲੀ ਵਿਚ ਟੈਕਸ ਚੋਰੀ ਕਰਨਾ ਕੁਝ ਜ਼ਿਆਦਾ ਮੁਸ਼ਕਿਲ ਹੋ ਜਾਵੇਗਾ। ਕਾਰੋਬਾਰੀ ਨੂੰ ਵੇਚੇ ਗਏ ਮਾਲ ਦਾ ਪੂਰਾ ਬਿਓਰਾ, ਐੱਚ. ਐੱਸ. ਐੱਨ. ਕੋਡ ਦੇ ਨਾਲ ਈ-ਵੇਅ ਬਿੱਲਾ ਰਾਹੀਂ ਵਿਭਾਗ ਨੂੰ ਦੇਣੀ ਹੋਵੇਗੀ। ਜਦੋਂਕਿ ਮਹੀਨੇ ਵਿਚ ਰਿਟਰਨ ਵੀ 3 ਵਾਰ ਭਰਨੀ ਹੋਵੇਗੀ। 10 ਨੂੰ ਪ੍ਰਚੇਜ਼, 15 ਨੂੰ ਸੇਲ ਅਤੇ 20 ਨੂੰ ਮਿਸ ਮੈਚ ਦੇ ਨਾਲ ਰਿਟਰਨ ਫਾਈਨਲ ਹੋ ਜਾਵੇਗੀ। ਜਿਥੋਂ ਬੀ ਦਾ ਕੰਮ ਕਰਨ ਦੇ ਸਾਰੇ ਰਸਤੇ ਬੰਦ ਹੋ ਜਾਣਗੇ।
ਕੱਪੜੇ 'ਤੇ ਨਵੀਂ ਕਰ ਪ੍ਰਣਾਲੀ ਨਾਲ ਨੁਕਸਾਨ ਹੋ ਰਿਹੈ : ਬਾਬੀ
ਪੰਜਾਬ ਡਾਇਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਾਬੀ ਜਿੰਦਲ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਹੈ ਕਿ ਕੱਪੜਾ ਨਿਰਮਾਤਾ ਨੂੰ ਨਵੀਂ ਕਰ ਪ੍ਰਣਾਲੀ ਵਿਚ ਭਾਰੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਉਹ ਧਾਗੇ 'ਤੇ 18 ਫੀਸਦੀ ਟੈਕਸ ਭਰਦਾ ਹੈ ਅਤੇ ਹੌਜ਼ਰੀ ਵਾਲੇ ਤੋਂ 5 ਫੀਸਦੀ ਵਸੂਲਦਾ ਹੈ ਅਤੇ ਹੌਜ਼ਰੀ ਵਾਲਾ ਗਾਰਮੈਂਟ ਵਾਲੇ ਤੋਂ ਵੀ 5 ਫੀਸਦੀ ਲੈਂਦਾ ਹੈ। ਜਦੋਂਕਿ ਗਾਰਮੈਂਟ ਕੱਪੜੇ ਤੋਂ 300 ਗੁਣਾ ਮਹਿੰਗਾ ਹੋ ਜਾਂਦਾ ਹੈ ਅਤੇ ਟੈਕਸ ਵੀ 2 ਵਾਰ ਭਰਿਆ ਜਾਂਦਾ ਹੈ। ਇਸ ਲਈ ਜੀ.ਐੱਸ.ਟੀ. ਕੌਂਸਲ ਕੱਪੜੇ ਵਾਲੇ ਨੂੰ ਛੂਟ ਦੇ ਕੇ ਉਹ 12 ਜਾਂ 18 ਫੀਸਦੀ ਤੱਕ ਟੈਕਸ ਦੇ ਸਕਦੇ ਹਨ। ਇਸ ਨਾਲ ਜਿਥੇ ਉਨ੍ਹਾਂ ਦੀ ਭਰਪਾਈ ਹੋਵੇਗੀ, ਉਥੇ ਸਰਕਾਰ ਦਾ ਕਰ ਵਧੇਗਾ।
ਜੀ. ਐੱਸ. ਟੀ. ਲਗਦੇ ਹੀ ਧਾਗੇ ਦੀਆਂ ਕੀਮਤਾਂ ਹੇਠਾਂ
ਪੋਲਿਸਟਰ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੇ ਧਾਗਿਆਂ ਦੇ ਰੇਟ ਸ਼ਨੀਵਾਰ ਨੂੰ ਡਿੱਗੇ ਹਨ ਕਿਉਂਕਿ ਪੋਲਿਸਟਰ ਰਿਲਾਇੰਸ ਅਤੇ ਇੰਡੋਰਾਮਾ ਵਰਗੇ ਵੱਡੇ ਯੂਨਿਟ ਬਣਾਉਂਦੇ ਹਨ। ਇਸ ਲਈ ਉਨ੍ਹਾਂ ਨੇ ਰੇਟ ਘੱਟ ਨਹੀਂ ਕੀਤਾ। ਜਦੋਂਕਿ ਅਕ੍ਰੈਲਿਕ 10 ਰੁਪਏ, ਰੀਸਾਈਕਲ ਫਾਇਬਰ 10 ਰੁਪਏ ਹੇਠਾਂ ਆਇਆ ਹੈ। ਧਾਗੇ 'ਤੇ 12.5 ਫੀਸਦੀ ਐਕਸਾਈਜ਼ ਅਤੇ 6 ਫੀਸਦੀ ਵੈਟ ਪਹਿਲਾਂ ਸੀ। ਹੁਣ 18 ਫੀਸਦੀ ਇਨ੍ਹਾਂ ਧਾਗਿਆਂ 'ਤੇ ਜੀ. ਐੱਸ. ਟੀ. ਲੱਗੇਗਾ। ਅਜਿਹਾ ਲਗਦਾ ਹੈ ਕਿ ਨਵੀਂ ਪ੍ਰਣਾਲੀ ਤੋਂ ਕਾਰੋਬਾਰੀਆਂ ਨੂੰ ਕੁਝ ਫਾਇਦਾ ਹੋਵੇਗਾ।
55 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ
NEXT STORY