ਲੁਧਿਆਣਾ (ਜੋਸ਼ੀ) : ਅੱਜ ਰਾਜ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੰਜਾਬ 'ਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨ.ਐੱਚ.ਏ.ਆਈ.) ਦੇ ਪ੍ਰੋਜੈਕਟਾਂ ਲਈ ਅਲਾਟ ਕੀਤੀ ਗਈ ਰਾਸ਼ੀ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਜਵਾਬ ਦਿੱਤਾ ਕਿ NHAI ਨੂੰ ਕਿਸੇ ਵਿਸ਼ੇਸ਼ ਰਾਜ ਨੂੰ ਧਿਆਨ ਵਿੱਚ ਰੱਖਦੇ ਹੋਏ ਫੰਡ ਨਹੀਂ ਦਿੱਤਾ ਗਿਆ।
ਮੰਤਰੀ ਨੇ ਕਿਹਾ ਹੈ ਕਿ ਪ੍ਰੋਜੈਕਟਾਂ ਦੀ ਲਾਗਤ ਦੇ ਹਿਸਾਬ ਨਾਲ ਬਜਟ ਅਲਾਟ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿੱਤੀ ਸਾਲ 2019-20 ਤੋਂ 2022-23 (ਹੁਣ ਤੱਕ) ਪੰਜਾਬ ਰਾਜ ਲਈ NHAI ਵਿੱਚ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ 'ਤੇ ਕੁਲ 13749.42 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ 'ਚੋਂ ਜ਼ਿਆਦਾਤਰ ਖਰਚ ਪਿਛਲੇ 2 ਸਾਲਾਂ 'ਚ ਕੀਤਾ ਗਿਆ ਹੈ। ਖਰਚੇ ਦੇ ਰੁਝਾਨ ਨੂੰ ਦੇਖਦਿਆਂ ਸੰਭਾਵਨਾ ਹੈ ਕਿ 2022-23 ਵਿੱਚ ਖਰਚਾ ਲਗਭਗ 6000 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : ਗੇਂਦ ਸਮਝ ਕੇ ਹੈਂਡ ਗ੍ਰਨੇਡ ਘਰ ਲੈ ਆਇਆ ਨਾਬਾਲਗ ਲੜਕਾ, ਜਦੋਂ ਨਿਕਲਿਆ ਧੂੰਆਂ ਤਾਂ...
ਅਰੋੜਾ ਨੇ ਅੱਜ ਸਦਨ ਵਿੱਚ ਰੋਡ ਸੇਫਟੀ ਇਨੀਸ਼ੀਏਟਿਵ ਨਾਲ ਸਬੰਧਤ ਇਕ ਹੋਰ ਸਵਾਲ ਵੀ ਪੁੱਛਿਆ। ਇਸ ਦੇ ਜਵਾਬ ਵਿੱਚ ਗਡਕਰੀ ਨੇ ਸਦਨ ਨੂੰ ਦੱਸਿਆ ਕਿ ਮੰਤਰਾਲੇ ਨੇ ਸਿੱਖਿਆ, ਇੰਜੀਨੀਅਰਿੰਗ (ਸੜਕ ਅਤੇ ਵਾਹਨ ਦੋਵੇਂ), ਇਨਫੋਰਸਮੈਂਟ ਅਤੇ ਐਮਰਜੈਂਸੀ ਦੇਖਭਾਲ 'ਤੇ ਆਧਾਰਿਤ ਸੜਕ ਸੁਰੱਖਿਆ ਦੇ ਮੁੱਦੇ ਨੂੰ ਹੱਲ ਕਰਨ ਲਈ ਰਣਨੀਤੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਮੰਤਰਾਲੇ ਵੱਲੋਂ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਗਈਆਂ ਹਨ।
ਅਰੋੜਾ ਨੇ ਕਿਹਾ ਕਿ ਗਡਕਰੀ ਨੇ ਸਦਨ ਨੂੰ ਦੱਸਿਆ ਕਿ ਮੰਤਰਾਲਾ ਸੜਕ ਸੁਰੱਖਿਆ ਬਾਰੇ ਪ੍ਰਭਾਵਸ਼ਾਲੀ ਜਨਤਕ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਰਾਹੀਂ ਸੜਕ ਸੁਰੱਖਿਆ ਬਾਰੇ ਵੱਖ-ਵੱਖ ਪ੍ਰਚਾਰ ਉਪਾਅ ਅਤੇ ਜਾਗਰੂਕਤਾ ਮੁਹਿੰਮਾਂ ਚਲਾਉਂਦਾ ਹੈ। ਇਸ ਤੋਂ ਇਲਾਵਾ ਮੰਤਰਾਲਾ ਸੜਕ ਸੁਰੱਖਿਆ ਸਹਾਇਤਾ ਦੇ ਪ੍ਰਬੰਧਨ ਲਈ ਵੱਖ-ਵੱਖ ਏਜੰਸੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਇਕ ਯੋਜਨਾ ਲਾਗੂ ਕਰਦਾ ਹੈ।
ਇਹ ਵੀ ਪੜ੍ਹੋ : ਸਹੁਰਾ ਪਰਿਵਾਰ ਨੇ 5 ਸਾਲਾ ਬੱਚੀ ਦੀ ਮਾਂ 'ਤੇ ਢਾਹਿਆ ਤਸ਼ੱਦਦ, ਪੀੜਤਾ ਨੇ ਰੋ-ਰੋ ਦੱਸਿਆ ਦਰਦ
ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਸਦਨ ਨੂੰ ਇਹ ਵੀ ਦੱਸਿਆ ਕਿ ਯੋਜਨਾ ਤਿਆਰ ਕਰਦੇ ਸਮੇਂ ਸੜਕ ਸੁਰੱਖਿਆ ਨੂੰ ਸੜਕ ਦੇ ਡਿਜ਼ਾਈਨ ਦਾ ਅਨਿੱਖੜਵਾਂ ਅੰਗ ਬਣਾਇਆ ਗਿਆ ਹੈ। ਨੈਸ਼ਨਲ ਹਾਈਵੇਅ 'ਤੇ ਬਲੈਕ ਸਪਾਟਸ ਦੀ ਪਛਾਣ ਅਤੇ ਸੁਧਾਰ ਨੂੰ ਉੱਚ ਤਰਜੀਹ ਦਿੱਤੀ ਗਈ ਹੈ। ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿਵਿਆਂਗ ਵਿਅਕਤੀਆਂ ਲਈ ਰਾਸ਼ਟਰੀ ਰਾਜਮਾਰਗਾਂ 'ਤੇ ਪੈਦਲ ਯਾਤਰੀਆਂ ਦੀ ਸਹੂਲਤ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
ਗਡਕਰੀ ਨੇ ਸਦਨ ਨੂੰ ਇਹ ਵੀ ਦੱਸਿਆ ਕਿ ਵਿੱਤੀ ਸਾਲ 2021-22 ਵਿੱਚ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ 'ਤੇ ਮੰਤਰਾਲੇ ਦੁਆਰਾ ਕੁਲ 147.53 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਸਦਨ ਨੂੰ ਜਾਣੂ ਕਰਵਾਇਆ ਕਿ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਸ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 2021 ਤੋਂ 2017 ਤੱਕ ਦੇ ਪਿਛਲੇ 5 ਕੈਲੰਡਰ ਸਾਲਾਂ ਦੌਰਾਨ ਦੇਸ਼ ਦੀਆਂ ਸੜਕਾਂ 'ਤੇ ਕੁਲ 7,36,129 ਮੌਤਾਂ ਅਤੇ 21,24,481 ਲੋਕ ਜ਼ਖਮੀ ਹੋ ਹੋਏ ਹਨ।
ਇਹ ਵੀ ਪੜ੍ਹੋ : ਮੇਰੀ ਜਾਨ ਨੂੰ ਖ਼ਤਰਾ ਹੈ, ਕੋਈ ਗੋਲ਼ੀ ਮਾਰ ਸਕਦੈ ਮੈਨੂੰ: ਐਲਨ ਮਸਕ ਨੇ ਆਪਣੇ ਬਾਰੇ ਕੀਤਾ ਸਨਸਨੀਖੇਜ਼ ਦਾਅਵਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਕਪੂਰਥਲਾ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਿੱਜ਼ਾ ਲੈਣ ਗਏ 22 ਸਾਲਾ ਨੌਜਵਾਨ ਦੀ ਦਰਦਨਾਕ ਮੌਤ
NEXT STORY