ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗਗਨ ਕੋਕਰੀ ਕਿਸਾਨ ਅੰਦੋਲਨ ਦੇ ਸਮਰਥਨ ’ਚ ਨਿੱਤ ਦਿਨ ਪੋਸਟਾਂ ਸਾਂਝੀਆਂ ਕਰ ਰਹੇ ਹਨ। ਇਹੀ ਨਹੀਂ, ਧਰਨੇ ’ਚ ਸ਼ਿਰਕਤ ਕਰਦਿਆਂ ਗਗਨ ਕੋਕਰੀ ਵਲੋਂ ਸੇਵਾ ’ਚ ਵੀ ਹੱਥ ਵੰਡਾਇਆ ਜਾ ਰਿਹਾ ਹੈ ਤੇ ਧਰਨੇ ’ਚ ਮੌਜੂਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।
ਹਾਲ ਹੀ ’ਚ ਗਗਨ ਕੋਕਰੀ ਨੇ ਜੋ ਪੋਸਟ ਸਾਂਝੀ ਕੀਤੀ ਹੈ, ਉਸ ’ਚ ਉਹ ਇਕ ਨਿੱਜੀ ਚੈਨਲ ’ਤੇ ਭੜਕਦੇ ਨਜ਼ਰ ਆ ਰਹੇ ਹਨ। ਨਿੱਜੀ ਚੈਨਲ ਨੂੰ ਉਹ ਚਿਤਾਵਨੀ ਦੇ ਰਹੇ ਹਨ ਤੇ ਗਾਲ੍ਹ ਵੀ ਕੱਢ ਰਹੇ ਹਨ।
ਗਗਨ ਕੋਕਰੀ ਨੇ ਆਪਣੀ ਪੋਸਟ ’ਚ ਭੜਾਸ ਕੱਢਦਿਆਂ ਲਿਖਿਆ, ‘ਜ਼ੀ ਨਿਊਜ਼ ਆਲਿਓ ਜੇ ਮਾਈਕ ਚੱਕ ਕੇ ਮੇਰੇ ਨੇੜੇ ਵੀ ਆਏ ਸ਼ਿੱਤਰਾਂ ਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ। ਸਾਲੇ ਪੱਤਰਕਾਰੀ ਦੇ। ਅਸੀਂ ਸਾਰੇ ਖਾਲਸਾ ਏਡ ਇੰਟਰਨੈਸ਼ਨਲ ’ਤੇ ਮਾਣ ਕਰਦੇ ਹਾਂ ਤੇ ਅੰਤਰਰਾਸ਼ਟਰੀ ਪੱਧਰ ’ਤੇ ਖਾਲਸਾ ਏਡ ਇਕ ਹੀਰੇ ਵਾਂਗ ਹੈ।’
ਦੱਸਣਯੋਗ ਹੈ ਕਿ ਇਸ ਪੋਸਟ ’ਚ ਗਗਨ ਕੋਕਰੀ ਖਾਲਸਾ ਏਡ ਤੇ ਰਵੀ ਸਿੰਘ ਦੀ ਹਿਮਾਇਤ ਕਰ ਰਹੇ ਹਨ। ਨਿੱਜੀ ਚੈਨਲ ਵਲੋਂ ਖਾਲਸਾ ਏਡ ਦੀ ਸਾਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਕ ਖ਼ਬਰ ਆਪਣੇ ਚੈਨਲ ’ਤੇ ਚਲਾਈ ਗਈ ਸੀ, ਜਿਸ ਤੋਂ ਬਾਅਦ ਗਗਨ ਕੋਕਰੀ ਦਾ ਗੁੱਸਾ ਸੋਸ਼ਲ ਮੀਡੀਆ ’ਤੇ ਫੁੱਟ ਗਿਆ।
ਉਂਝ ਸਿਰਫ ਗਗਨ ਕੋਕਰੀ ਹੀ ਨਹੀਂ, ਸਗੋਂ ਵੱਖ-ਵੱਖ ਕਲਾਕਾਰਾਂ ਵਲੋਂ ਰਵੀ ਸਿੰਘ ਤੇ ਖਾਲਸਾ ਏਡ ਦਾ ਸਮਰਥਨ ਕੀਤਾ ਜਾ ਰਿਹਾ ਹੈ ਤੇ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਨੋਟ– ਗਗਨ ਕੋਕਰੀ ਦੀ ਇਸ ਪੋਸਟ ਨਾਲ ਤੁਸੀਂ ਕਿੰਨੇ ਸਹਿਮਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਰਾਸ਼ਨ ਵੰਡ ਪ੍ਰਣਾਲੀ ਦੇ ਡਿਜੀਟਲਾਈਜੇਸ਼ਨ ਨਾਲ ਮਹਿਕਮੇ ਦੇ ਕੰਮਕਾਜ 'ਚ ਆਈ ਕ੍ਰਾਂਤੀਕਾਰੀ ਤਬਦੀਲੀ : ਆਸ਼ੂ
NEXT STORY