ਫਿਰੋਜ਼ਪੁਰ (ਪਰਮਜੀਤ ਸੋਢੀ) : ਮਮਦੋਟ ਵਿਖੇ ਦੀਵਾਲੀ ਵਾਲੇ ਦਿਨ ਵਾਲਮੀਕ ਮੰਦਿਰ ਵਿਚ ਜੂਆ ਖੇਡਣ ਤੋਂ ਰੋਕਣ ’ਤੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਮਮਦੋਟ ਪੁਲਸ ਨੇ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੁਖਚੈਨ ਸਿੰਘ ਪੁੱਤਰ ਸੂਬਾ ਵਾਸੀ ਪਿੰਡ ਮਹਿਲ ਸਿੰਘ ਵਾਲਾ ਮਮਦੋਟ ਨੇ ਦੱਸਿਆ ਕਿ ਮਿਤੀ 22 ਅਕਤੂਬਰ 2025 ਦੀ ਰਾਤ ਕਰੀਬ 9.20 ਵਜੇ ਦੀਵਾਲੀ ਵਾਲੇ ਦਿਨ ਦੋਸ਼ੀਅਨ ਧਰੁਵ ਉਰਫ਼ ਪਿੰਕੀ ਪੁੱਤਰ ਵਿਕਰਮ ਸਿੰਘ, ਮਹਾਂਵੀਰ ਪੁੱਤਰ ਮੰਗਲ, ਅਰਜਨ ਪੁੱਤਰ ਜੋਗਿੰਦਰ, ਰਾਮ ਪੁੱਤਰ ਬਿੰਦਰ, ਸੈਮਲ ਪੁੱਤਰ ਨਵਾਬ ਵਾਸੀਅਨ ਪਿੰਡ ਮਹਿਲ ਸਿੰਘ ਵਾਲਾ, ਲੱਖਾ ਪੁੱਤਰ ਜੁੰਮਾ ਅਤੇ ਮਹਿੰਦਰ ਪੁੱਤਰ ਜੁੰਮਾ ਵਾਸੀਅਨ ਪਿੰਡ ਮਹਿਲ ਸਿੰਘ ਵਾਲਾ ਵਾਲਮੀਕੀ ਮੰਦਿਰ ’ਚ ਜੂਆ ਖੇਡ ਰਹੇ ਸਨ।
ਉਨ੍ਹਾਂ ਨੂੰ ਰੋਕਣ ’ਤੇ ਉਕਤ ਦੋਸ਼ੀਅਨ ਨੇ ਉਸ ਦੇ ਸੱਟਾਂ ਮਾਰੀਆਂ। ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗਹਿਣਾ ਰਾਮ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਖ਼ਿਲਾਫ਼ ਮਾਮਲਾ ਦਰਜ
NEXT STORY