ਸ੍ਰੀ ਮੁਕਤਸਰ ਸਾਹਿਬ ( ਤਰਸੇਮ ਢੁੱਡੀ, ਪਵਨ ਤਨੇਜਾ ) - ਪੰਜਾਬ ਸਰਕਾਰ ਵੱਲੋਂ ਰਾਜ 'ਚ ਚਲਾਏ ਜਾ ਰਹੇ ਸੇਵਾ ਕੇਂਦਰਾਂ 'ਚ ਗਮਾਂਡਾ ਨਾਲ ਸਬੰਧਤ ਸੇਵਾਵਾਂ ਦੇਣ ਦੀ ਸ਼ੁਰੂਆਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਕਿਸੇ ਵੀ ਜ਼ਿਲੇ 'ਚ ਸਥਿਤ ਵਿਅਕਤੀ ਗਮਾਂਡਾ ਵੱਲੋਂ ਦਿੱਤੀਆਂ ਜਾਣ ਵਾਲਿਆਂ ਸੇਵਾਵਾਂ ਉਸੇ ਜ਼ਿਲੇ 'ਚ ਸਥਿਤ ਸੇਵਾ ਕੇਂਦਰ 'ਚ ਅਰਜ਼ੀ ਦੇ ਕੇ ਪ੍ਰਾਪਤ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਆਈ. ਏ. ਐੱਸ. ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗਮਾਂਡਾ (ਗ੍ਰਰੇਟਰ ਮੋਹਾਲੀ ਇਲਾਕਾ ਡਿਵੈਲਪਮੈਂਟ ਅਥਾਰਟੀ) ਨਾਲ ਸਬੰਧਤ 4 ਸੇਵਾਵਾਂ ਹੁਣ ਤੋਂ ਸ੍ਰੀ ਮੁਕਤਸਰ ਸਾਹਿਬ ਦੇ 77 ਸੇਵਾ ਕੇਂਦਰਾਂ 'ਚ ਕਿਸੇ ਵੀ ਥਾਂ 'ਤੇ ਅਰਜ਼ੀ ਦੇ ਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਇਨ੍ਹਾਂ ਸੇਵਾਵਾਂ 'ਚ ਰਿਹਾਇਸ਼ੀ ਇਮਾਰਤੀ ਨਕਸ਼ੇ/ ਸੋਧੇ ਇਮਾਰਤੀ ਨਕਸ਼ੇ ਦੀ ਪ੍ਰਵਾਨਗੀ, ਵਪਾਰਕ ਇਮਾਰਤੀ ਨਕਸ਼ੇ/ਸੋਧੇ ਨਕਸ਼ੇ ਦੀ ਪ੍ਰਵਾਨਗੀ, ਮੁਕੰਮਲਤਾ ਸਰਟੀਫ਼ਿਕੇਟ/ਕਬਜ਼ਾ ਸਰਟੀਫ਼ਿਕੇਟ, ਐੱਨ. ਓ. ਸੀ./ ਡੁਪਲੀਕੇਟ ਅਲਾਂਟਮੈਂਟ/ਰੀ-ਅਲਾਂਟਮੈਂਟ ਪੱਤਰ, ਜਲ ਸਪਲਾਈ ਅਤੇ ਸੀਵਰੇਜ ਕੁਨੈਕਸ਼ਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਗਮਾਂਡਾ ਨਾਲ ਸਬੰਧਤ ਕੰਮਾਂ-ਕਾਰਾਂ ਵਾਲੇ ਲੋਕਾਂ ਨੂੰ ਉਕਤ ਸੇਵਾਵਾਂ ਲਈ ਹੁਣ ਸੇਵਾ ਕੇਂਦਰਾਂ ਦਾ ਲਾਭ ਲੈਣ ਦੀ ਅਪੀਲ ਕੀਤੀ ਗਈ ਹੈ।
ਚਿੱਟੇ ਦਿਨ ਵਿਚਕਾਰ ਸੜਕ ਆਊਟ ਆਫ ਕੰਟਰੋਲ ਹੋਏ ਐੱਸ. ਐੱਚ. ਓ. ਸਾਬ੍ਹ, ਤਮਾਸ਼ਾ ਦੇਖਦੇ ਰਹੋ ਲੋਕ (ਵੀਡੀਓ)
NEXT STORY