ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਭਾਟੀਆ) - ਡਕੈਟੀ, ਲੁੱਟਖੋਹ ਤੇ ਨਸ਼ਾ ਸਮਗਲਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੋ ਲੋਕ ਨਸ਼ਾ ਤਸਕਰੀ ਵਰਗੇ ਧੰਦੇ ਦੇ ਸੌਦਾਗਰ ਹਨ ਉਹ ਸਿੱਧੇ ਰਸਤੇ 'ਤੇ ਆ ਜਾਣ ਨਹੀਂ ਤਾਂ ਕਾਨੂੰਨ ਦੇ ਸਿਕੰਜ਼ੇ ਤੋਂ ਬਚ ਨਹੀਂ ਸਕਣਗੇ। ਇਹ ਪ੍ਰਗਟਾਵਾ ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਦੇ ਨਵੇਂ ਆਏ ਥਾਣਾ ਮੁੱਖੀ ਬਲਵਿੰਦਰ ਸਿੰਘ ਬਾਜਵਾ ਨੇ ਆਪਣਾ ਆਹੁਦਾ ਸੰਭਾਲਣ ਉਪਰੰਤ ਵਿਭਾਗੀ ਮੀਟਿੰਗ ਉਪਰੰਤ ਕਰਦਿਆਂ ਕਿਹਾ ਕਿ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਦੇ ਹੁਕਮਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੋਧ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਨੇ ਖੇਤਰ ਅੰਦਰ ਮੈਡੀਕਲ ਸਟੋਰਾਂ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਕੈਮਿਸਟ ਸ਼ਾਪ 'ਤੇ ਕੋਈ ਵੀ ਨਸ਼ੀਲੀ ਦਵਾਈ ਦੀ ਵਿਕਰੀ ਨਾ ਕਰਨ ਤੇ ਡਾਕਟਰ ਦੀ ਪਰਚੀ ਤੋਂ ਬਿਨ੍ਹਾਂ ਕਿਸੇ ਪ੍ਰਕਾਰ ਦੀ ਨਸ਼ਾਯੁਕਤ ਦਵਾਈ ਕਿਸੇ ਨੂੰ ਨਾ ਦੇਣ। ਉਨ੍ਹਾਂ ਨੇ ਸਰਹੱਦੀ ਖੇਤਰ ਅੰਦਰੋਂ ਨਸ਼ਾ ਖੋਰੀ ਨੂੰ ਖਤਮ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਸਰਕਾਰ ਦੇ ਹੁਕਮਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ ਤੇ ਜੋ ਵੀ ਵਿਅਕਤੀ ਨਸ਼ਾਖੋਰੀ ਦੇ ਧੰਦੇ 'ਚ ਕਾਬੂ ਕੀਤਾ ਗਿਆ ਉਸ ਨਾਲ ਕਿਸ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਕੋਈ ਵੀ ਵੱਡੀ ਤੋਂ ਵੱਡੀ ਸ਼ਿਫਾਰਸ ਵੀ ਮਨਜ਼ੂਰ ਨਹੀਂ ਹੋਵੇਗੀ, ਇਸ ਕਰਕੇ ਨਸ਼ਾ ਤਸਕਰੀ ਨਾਲ ਜੁੜੇ ਵਿਅਕਤੀ ਦੀ ਕੋਈ ਵੀ ਵਿਅਕਤੀ ਸ਼ਿਫਾਰਸ ਕਰਨ ਕੋਸ਼ਿਸ਼ ਨਾ ਕਰੇ। ਇਸ ਮੌਕੇ ਕਾਂਗਰਸ ਸਪੋਰਟਸ ਵਿੰਗ ਦੇ ਸੂਬਾ ਜਨਰਲ ਸਕੱਤਰ ਸੁਖਰਾਜ ਸਿੰਘ ਕਾਲਾ ਗੰਡੀਵਿੰਡ ਵੱਲੋਂ ਐੱਸ. ਐੱਚ. ਓ. ਬਲਜਿੰਦਰ ਸਿੰਘ ਬਾਜਵਾ ਨੂੰ ਸਨਮਾਨਿਤ ਕੀਤਾ ਗਿਆ ਤੇ ਉਮੀਦ ਜਿਤਾਈ ਗਈ ਕਿ ਪੁਲਸ ਤੇ ਪਬਲਿਕ ਦਾ ਆਪਸੀ ਤਾਲਮੇਲ ਵਧੀਆ ਬਨਾਉਣ 'ਚ ਥਾਣਾ ਮੁੱਖੀ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਢੰਡ, ਗੁਰਪਾਲ ਸਿੰਘ ਜਗਤਪੁਰਾ, ਸਾਬਕਾ ਉੱਪ ਚੇਅਰਮੈਨ ਨਰਿੰਦਰ ਸਿੰਘ ਛਾਪਾ, ਹਰਜੋਤ ਸਿੰਘ ਛਾਪਾ, ਸਰਵਨ ਸਿੰਘ ਲਹੀਆਂ, ਬੰਟੀ ਗੰਡੀਵਿੰਡ, ਪ੍ਰੋ. ਅਵਤਾਰ ਸਿੰਘ ਰਾਮਰੋਣੀ ਵੱਲੋਂ ਐੱਸ. ਐੱਚ. ਓ. ਬਾਜਵਾ ਨੂੰ ਆਹੁਦਾ ਸੰਭਾਲਣ 'ਤੇ ਮੁਬਾਰਕਾਂ ਦਿੱਤੀਆਂ ਗਈਆਂ। ਕਾਲਾ ਗੰਡੀਵਿੰਡ ਨੇ ਕਿਹਾ ਕਿ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਦੀ ਸਰਕਾਰ ਸਥਾਪਤ ਹੋਣ ਤੋਂ ਬਾਅਦ ਜਿਥੇ ਕਾਨੂੰਨ ਦਾ ਰਾਜ ਸਥਾਪਤ ਹੋਣ ਨਾਲ ਪੰਜਾਬ ਵਾਸੀ ਰਾਹਤ ਮਹਿਸੂਸ ਕਰ ਰਹੇ ਹਨ ਉਥੇ ਹੀ ਸਮਾਜ ਵਿਰੋਧੀ ਅਨਸਰਾਂ ਨੂੰ ਵੀ ਕਾਫੀ ਹੱਦ ਤੱਕ ਨੱਥ ਪੈ ਚੁੱਕੀ ਹੈ। ਕਾਲਾ ਗੰਡੀਵਿੰਡ ਨੇ ਕਿਹਾ ਕਿ ਐੱਸ. ਐੱਚ. ਓ. ਬਾਜਵਾ ਇਕ ਜਾਬਾਜ਼ ਪੁਲਸ ਅਫਸਰ ਹਨ ਅਤੇ ਉਹ ਸਨਮਾਨ ਦੇ ਹੱਕਦਾਰ ਹਨ। ਇਸ ਸਮੇਂ ਸਿੰਗਾਰਾ ਸਿੰਘ ਹੌਲਦਾਰ, ਪ੍ਰਦੂਮ ਸਿੰਘ ਹੌਲਦਾਰ ਸਮੇਤ ਹੋਰ ਪੁਲਸ ਮੁਲਾਜ਼ਮ ਹਾਜ਼ਰ ਸਨ।
... ਤੇ ਹੁਣ ਚੰਡੀਗੜ੍ਹ ਆਉਣ 'ਓਲਾ-ਉਬਰ' ਟੈਕਸੀਆਂ ਨੂੰ ਪਵੇਗਾ ਭਾਰੀ, ਸਖਤ ਹੋਇਆ ਵਿਭਾਗ
NEXT STORY