ਚੰਡੀਗੜ੍ਹ (ਮੀਨਾਕਸ਼ੀ) - ਜੈ ਮਹਾਰਾਸ਼ਟਰ ਗਣੇਸ਼ ਮੰਡਲ ਮਨੀਮਾਜਰਾ ਤੇ ਚੰਡੀਗੜ੍ਹ ਮਹਾਰਾਸ਼ਟਰ ਮੰਡਲ ਵਲੋਂ ਸ਼੍ਰੀ ਗਣੇਸ਼ ਉਤਸਵ ਧੂਮਧਾਮ ਨਾਲ ਮਨਾਇਆ ਗਿਆ। ਅੱਜ ਉਤਸਵ ਦੇ ਆਖਰੀ ਦਿਨ ਗਣਪਤੀ ਵਿਸਰਜਨ ਮੌਕੇ ਚੰਡੀਗੜ੍ਹ ਤੇ ਮਨੀਮਾਜਰਾ ਮੰਡਲ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਚੰਡੀਗੜ੍ਹ 'ਚ ਮਹਾਰਾਸ਼ਟਰ ਭਵਨ ਸੈਕਟਰ-19 ਤੇ ਮਨੀਮਾਜਰਾ 'ਚ ਗੰਗਾਦੇਵੀ ਧਰਮਸ਼ਾਲਾ ਤੋਂ ਜਦੋਂ ਵਿਸ਼ਾਲ ਸ਼ੋਭਾ ਯਾਤਰਾ ਸ਼ੁਰੂ ਹੋਈ ਤਾਂ ਗਣਪਤੀ ਜੀ ਦੇ ਜੈਕਾਰੇ ਗੂੰਜ ਉੱਠੇ। ਚੰਡੀਗੜ੍ਹ ਮਹਾਰਾਸ਼ਟਰ ਭਵਨ ਸੈਕਟਰ-19 'ਚ ਸਾਬਕਾ ਹੋਮ ਸੈਕਟਰੀ ਪੰਜਾਬ ਬੀ. ਸੀ. ਗੁਪਤਾ ਵਲੋਂ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਮਨੀਮਾਜਰਾ 'ਚ ਗਣਪਤੀ ਜੀ ਦੀ ਮੂਰਤੀ ਦੇ ਨਾਲ ਭਗਵਾਨ ਰਾਮ, ਭਗਵਾਨ ਕ੍ਰਿਸ਼ਨ ਤੇ ਭਗਵਾਨ ਸ਼ਿਵ ਜੀ ਦੀਆਂ ਝਾਕੀਆਂ ਦੇ ਦਰਸ਼ਨ ਵੀ ਸ਼ਰਧਾਲੂਆਂ ਨੂੰ ਕਰਵਾਏ ਗਏ। ਉਧਰ ਜਿਹੜੇ ਲੋਕਾਂ ਨੇ ਆਪਣੇ ਘਰਾਂ ਤੇ ਦੁਕਾਨਾਂ 'ਚ ਗਣਪਤੀ ਜੀ ਨੂੰ ਸਥਾਪਿਤ ਕੀਤਾ ਸੀ, ਉਨ੍ਹਾਂ ਅੱਜ ਘੱਗਰ ਨਦੀ 'ਚ ਗਣਪਤੀ ਜੀ ਦੀ ਮੂਰਤੀ ਨੂੰ ਵਿਸਰਜਿਤ ਕੀਤਾ।
ਸਹੂਲਤ ਜਾਂ ਮੌਤ ਨੂੰ ਸੱਦਾ?
NEXT STORY