ਹੁਸ਼ਿਆਰਪੁਰ (ਅਮਰਿੰਦਰ) : ਗੁਜਰਾਤ ਪੁਲਸ ਦੇ ਹੱਥੇ ਚੜ੍ਹੇ ਗੈਂਗਸਟਰ ਰਵੀ ਬਲਾਚੌਰੀਆ ਨੂੰ ਥਾਣਾ ਸਿਟੀ ਪੁਲਸ ਦੀ ਟੀਮ ਨੇ ਸਖਤ ਸੁਰੱਖਿਆ ਪ੍ਰਬੰਧਾਂ 'ਚ ਸੀ. ਜੇ. ਐੱਮ. ਅਮਿਤ ਮਲਹੱਣ ਦੀ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਹੀ ਅਦਾਲਤ ਕੰਪਲੈਕਸ 'ਚ ਭਾਰੀ ਗਿਣਤੀ ਵਿਚ ਪੁਲਸ ਮੌਕੇ 'ਤੇ ਪਹੁੰਚ ਗਈ। ਦੁਪਹਿਰ ਬਾਅਦ 3 ਵਜੇ ਦੇ ਕਰੀਬ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਬਿਕਰਮ ਸਿੰਘ, ਥਾਣਾ ਸਦਰ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਗਗਨਦੀਪ ਸਿੰਘ ਸੇਖਾਂ ਅਤੇ ਥਾਣਾ ਚੱਬੇਵਾਲ ਦੇ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਦੇ ਨਾਲ ਗੈਂਗਸਟਰ ਰਵੀ ਬਲਾਚੌਰੀਆ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ : ਪੁਲਸ ਨੇ ਨਾਭਾ ਜੇਲ ਤੋਂ ਗੈਂਗਸਟਰ ਨੀਟਾ ਦਿਓਲ ਅਤੇ ਟਾਈਗਰ ਨੂੰ ਲਿਆ ਹਿਰਾਸਤ 'ਚ
ਅਦਾਲਤ ਦੇ ਸਾਹਮਣੇ ਥਾਣਾ ਸਿਟੀ ਦੀ ਪੁਲਸ ਨੇ ਦਲੀਲ ਦਿੱਤੀ ਕਿ ਥਾਣਾ ਸਿਟੀ ਵਿਚ ਦਰਜ ਮਾਮਲੇ 'ਚ ਪੁੱਛਗਿੱਛ ਲਈ ਦੋਸ਼ੀ ਦਾ 5 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਜਾਵੇ। ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਬਲਾਚੌਰੀਆ ਦਾ ਥਾਣਾ ਸਿਟੀ ਪੁਲਸ ਨੂੰ 2 ਮਾਮਲਿਆਂ 'ਚ ਪੁੱਛਗਿੱਛ ਲਈ 2 ਦਿਨ ਲਈ ਪੁਲਸ ਰਿਮਾਂਡ ਵਿਚ ਭੇਜਣ ਦੇ ਨਿਰਦੇਸ਼ ਦਿੱਤੇ।
ਪੁਲਸ ਰਿਮਾਂਡ 'ਚ ਹੋਵੇਗੀ ਮੁਲਜ਼ਮ ਤੋਂ ਪੁੱਛਗਿੱਛ
ਅਦਾਲਤ ਤੋਂ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਹੋਣ ਤੋਂ ਬਾਅਦ ਥਾਣਾ ਸਿਟੀ ਪੁਲਸ ਨੇ ਦੱਸਿਆ ਕਿ ਦੋਸ਼ੀ ਰਵੀ ਬਲਾਚੌਰੀਆ 'ਤੇ ਪੁਲਸ ਮੁਕੱਦਮਾ ਨੰਬਰ 117/2019 'ਚ ਦਰਜ ਧਾਰਾ 388 ਅਤੇ 506 ਜਿਸਦੀ ਜਾਂਚ ਏ. ਐੱਸ. ਆਈ. ਸਤਨਾਮ ਸਿੰਘ ਕਰ ਰਹੇ ਹਨ ਤੇ ਮੁਕੱਦਮਾ ਨੰਬਰ 43/2019 ਨੂੰ ਦਰਜ ਧਾਰਾ 307 ਦੇ ਮਾਮਲੇ, ਜਿਸਦੀ ਜਾਂਚ ਏ. ਐੱਸ. ਆਈ. ਪ੍ਰੀਤਪਾਲ ਸਿੰਘ ਕਰ ਰਹੇ ਹਨ, ਦੇ ਮਾਮਲੇ 'ਚ ਪੁੱਛਗਿਛ ਕੀਤੀ ਜਾਵੇਗੀ। ਪੁਲਸ ਅਨੁਸਾਰ ਫਰਵਰੀ ਮਹੀਨੇ 'ਚ ਰਵੀ ਬਲਾਚੌਰੀਆ ਨੂੰ ਗੁਜਰਾਤ 'ਚ ਮੌਰਵੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗੈਂਗਸਟਰ ਰਵੀ ਬਲਾਚੌਰੀਆ ਦੇ ਖਿਲਾਫ ਪੁਲਸ ਜਾਂਚ ਅਨੁਸਾਰ ਹੁਸ਼ਿਆਰਪੁਰ ਦੇ ਵੱਖ-ਵੱਖ ਥਾਣਿਆਂ 'ਚ ਕੁੱਲ 10 ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ: ਪੁਲਸ ਐਨਕਾਊਂਟਰ 'ਚ ਇਕ ਗੈਂਗਸਟਰ ਢੇਰ, ਦੂਜਾ ਗ੍ਰਿਫਤਾਰ (ਵੀਡੀਓ)
ਮਾਛੀਵਾੜਾ 'ਚ ਤੂਫਾਨ ਤੇ ਮੀਂਹ ਨੇ ਝੰਬੀਆਂ ਫਸਲਾਂ, ਮੁਰਝਾਏ ਕਿਸਾਨਾਂ ਦੇ ਚਿਹਰੇ
NEXT STORY