ਨਾਭਾ (ਜੈਨ) : ਨਾਭਾ ਜੇਲ ਬ੍ਰੇਕ ਕਾਂਡ ਦੇ ਸਾਜ਼ਿਸ਼ਕਰਤਾ ਅਤੇ ਪ੍ਰਮੁੱਖ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਨੀਟਾ ਦਿਓਲ ਨੂੰ ਸੋਮਵਾਰ ਥਾਣਾ ਸਦਰ ਪੁਲਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਹਿਰਾਸਤ ਵਿਚ ਲੈ ਕੇ ਅਦਾਲਤ 'ਚ ਪੇਸ਼ ਕੀਤਾ। ਪੁਲਸ ਨੇ ਇਕ ਹੋਰ ਹਵਾਲਾਤੀ ਪਰਵਿੰਦਰ ਉਰਫ ਟਾਈਗਰ ਨੂੰ ਵੀ ਹਿਰਾਸਤ ਵਿਚ ਲਿਆ ਹੈ। ਦੋਵਾਂ ਦੀ ਜਾਂਚ ਲਈ ਅਦਾਲਤ ਕੋਲੋਂ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।
ਉੱਪ ਕਪਤਾਨ ਪੁਲਸ ਸ਼੍ਰੀ ਥਿੰਦ ਨੇ ਦੱਸਿਆ ਕਿ 3 ਦਿਨ ਪਹਿਲਾਂ ਜ਼ਿਲਾ ਜੇਲ ਤੋਂ ਗ੍ਰਿਫ਼ਤਾਰ ਕੀਤੇ ਗਏ 2 ਵਾਰਡਨਾਂ ਵਰਿੰਦਰ ਅਤੇ ਤਰਨਦੀਪ ਨੇ ਰਿਮਾਂਡ ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੀਟਾ ਦਿਓਲ, ਟਾਈਗਰ ਅਤੇ ਇਕ ਹੋਰ ਕੈਦੀ ਮੁਕੰਦ ਖਾਨ ਨੂੰ ਮੋਬਾਇਲ ਸਪਲਾਈ ਕੀਤੇ ਸਨ। ਅੱਜ ਦੋਵੇਂ ਵਾਰਡਨਾਂ ਅਤੇ ਕੈਦੀ ਮੁਕੰਦ ਖਾਨ ਦਾ ਵੀ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਗੈਂਗਸਟਰ ਨੀਟਾ ਦੇ ਵਕੀਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨੀਟਾ ਨੂੰ ਪੁਲਸ ਪ੍ਰੇਸ਼ਾਨ ਕਰ ਰਹੀ ਹੈ। ਪਹਿਲਾਂ ਵੀ ਝੂਠੇ ਕੇਸ ਬਣਾਏ ਗਏ ਸਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ: ਪੁਲਸ ਐਨਕਾਊਂਟਰ 'ਚ ਇਕ ਗੈਂਗਸਟਰ ਢੇਰ, ਦੂਜਾ ਗ੍ਰਿਫਤਾਰ (ਵੀਡੀਓ)
ਕੋਰੋਨਾ ਵਾਇਰਸ : ਆਸਟ੍ਰੇਲੀਆ ਦੀ ਏਅਰਲਾਈਨ ਨੇ ਜ਼ਿਆਦਾਤਰ ਉਡਾਣਾਂ ਕੀਤੀਆਂ ਬੰਦ, CEO ਨਹੀਂ ਲੈਣਗੇ ਤਨਖਾਹ
NEXT STORY