ਰੂਪਨਗਰ (ਸੱਜਣ ਸੈਣੀ) : ਰੂਪਨਗਰ ਦੀ ਅਦਾਲਤ ਨੇ ਪੰਜਾਬ ਦੇ ਨਾਮੀ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਨੂੰ ਪੰਜ ਸਾਥੀਆਂ ਸਣੇ ਇਕ ਮਾਮਲੇ ਵਿਚ ਬਰੀ ਕਰ ਦਿੱਤਾ ਹੈ। ਇਹ ਮਾਮਲਾ ਦਿਲਪ੍ਰੀਤ ਬਾਬਾ ਅਤੇ ਉਸ ਦੇ ਪੰਜ ਸਾਥੀਆਂ 'ਤੇ 2013 ਵਿਚ ਥਾਣਾ ਨੂਰਪੁਰ ਬੇਦੀ 'ਚ ਐੱਫ. ਆਈ. ਆਰ. ਨੰਬਰ 113 ਤਹਿਤ ਦਰਜ ਕੀਤਾ ਗਿਆ ਸੀ ਅਤੇ ਸ਼ਿਕਾਇਤਕਰਤਾ ਅਰਵਿੰਦਰ ਸਿੰਘ ਵਲੋਂ ਦਿਲਪ੍ਰੀਤ ਤੇ ਉਸ ਦੇ ਸਾਥੀਆਂ 'ਤੇ ਦੋਸ਼ ਲਗਾਇਆ ਸੀ ਕਿ ਜਦੋਂ ਉਹ ਆਪਣੀ ਫਾਰਚੂਨਰ ਗੱਡੀ 'ਤੇ ਦਵਾਈ ਲੈਣ ਜਾ ਰਿਹਾ ਸੀ ਤਾਂ ਪਿੱਛੋਂ ਸਾਥੀਆਂ ਨਾਲ ਆਏ ਦਿਲਪ੍ਰੀਤ ਬਾਬਾ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਸ ਗੋਲੀਬਾਰੀ ਵਿਚ ਉਸ ਦਾ ਇਕ ਸਾਥੀ ਜ਼ਖਮੀ ਹੋ ਗਿਆ ਸੀ।
ਇਸ ਦੌਰਾਨ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੀ ਘਾਟ ਕਾਰਨ ਦਿਲਪ੍ਰੀਤ ਬਾਬਾ ਨੂੰ ਸਾਥੀਆਂ ਸਣੇ ਇਸ ਮਾਮਲੇ 'ਚੋਂ ਬਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਜੇ ਵੀ ਦਿਲਪ੍ਰੀਤ ਬਾਬਾ ਖਿਲਾਫ ਕਈ ਮਾਮਲੇ ਦਰਜ ਹਨ, ਜਿਸ ਦੇ ਚੱਲਦੇ ਉਸ ਨੂੰ ਰੂਪਨਗਰ ਜੇਲ ਵਿਚ ਰੱਖਿਆ ਗਿਆ ਹੈ।
ਮੋਦੀ ਦੀਆਂ ਨੀਤੀਆਂ ਖਿਲਾਫ ਕਾਂਗਰਸ 14 ਨੂੰ ਦਿੱਲੀ 'ਚ ਲਾਵੇਗੀ ਮੋਰਚਾ
NEXT STORY