ਮੁਕਤਸਰ\ਸਰਾਵਾਂ ਬੋਦਲਾ (ਤਰਸੇਮ ਢੁੱਡੀ) : ਸ਼ੁੱਕਰਵਾਰ ਨੂੰ ਪੰਜਾਬ\ਹਰਿਆਣਾ ਬਾਰਡਰ 'ਤੇ ਸਥਿਤ ਹਿੰਦੂਮਲਕੋਟ ਇਲਾਕੇ ਵਿਚ ਪੈਂਦੀ ਪੱਕੀ ਟਿੱਬੀ ਦੀ ਢਾਣੀ 'ਚ ਪੁਲਸ ਐਨਕਾਊਂਟਰ 'ਚ ਮਾਰੇ ਗਏ ਹਰਜਿੰਦਰ ਸਿੰਘ ਨੂੰ ਗੌਂਡਰ ਦਾ ਨਾਮ ਉਸ ਦੇ ਮਾਸਟਰ ਨੇ ਦਿੱਤਾ ਸੀ। ਇਹ ਕਹਿਣਾ ਹੈ ਵਿੱਕੀ ਗੌਂਡਰ ਦੇ ਤਾਏ ਹਰਜੀਤ ਸਿੰਘ ਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਜੀਤ ਸਿੰਘ ਨੇ ਦੱਸਿਆ ਕਿ ਵਿੱਕੀ ਬਚਪਨ ਤੋਂ ਹੀ ਪੜ੍ਹਨ ਵਿਚ ਕਮਜ਼ੋਰ ਸੀ ਅਤੇ ਪੇਪਰਾਂ ਵਿਚ ਪਾਸ ਹੋਣ ਲਈ ਹਰਜਿੰਦਰ ਸਿੰਘ ਨੇ ਮਾਸਟਰ ਦੀ ਅਲਮਾਰੀ ਤੋੜ ਕੇ ਪੇਪਰ ਚੋਰੀ ਕਰ ਲਏ, ਇਸ ਤੋਂ ਬਾਅਦ ਮਾਸਟਰ ਨੇ ਉਸ ਦਾ ਨਾਮ ਗੌਂਡਰ ਰੱਖ ਦਿੱਤਾ।
ਗੌਂਡਰ ਦੇ ਤਾਏ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਸ ਨੇ ਵਿੱਕੀ ਨੂੰ ਝੂਠਾ ਐਨਕਾਊਂਟਰ ਬਣਾ ਕੇ ਮਾਰਿਆ ਹੈ। ਹਰਜੀਤ ਸਿੰਘ ਨੇ ਕਿਹਾ ਕਿ ਪੁਲਸ ਨੇ ਇਹ ਕਾਰਵਾਈ ਕਰਨ ਤੋਂ ਪਹਿਲਾਂ ਰਾਜਸਥਾਨ ਪੁਲਸ ਨੂੰ ਵੀ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਕਦੇ ਵੀ ਸੱਚ ਨਹੀਂ ਦੱਸਦੀ ਸਿਰਫ ਆਪਣੇ ਮੋਢੇ ਦੀਆਂ ਫੀਤੀਆਂ ਵਧਾਉਣ ਲਈ ਅਜਿਹੇ ਝੂਠੇ ਮੁਕਾਬਲੇ ਵਿਖਾ ਦਿੰਦੀ ਹੈ।
ਸਰਪੰਚ ਨੂੰ ਧਮਕੀ ਦੇਣ ਦੇ ਦੋਸ਼ 'ਚ ਔਰਤ ਨਾਮਜ਼ਦ
NEXT STORY