ਤਰਨਤਾਰਨ ( ਵਿਜੇ ਕੁਮਾਰ) : ਤਰਨਤਾਰਨ 'ਚ ਝਗੜੇ ਦੌਰਾਨ ਹੋਈ ਫਾਇਰਿੰਗ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਇਸ ਘਟਨਾ ਨੂੰ ਗੈਂਗਵਾਰ ਦਾ ਨਾਂ ਦੇ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਗੁਰਦੇਵ ਨਾਂ ਦੇ ਵਿਅਕਤੀ ਨੇ ਗੈਂਗਸਟਰ ਬੁਲਾ ਕੇ ਉਸ 'ਤੇ ਫਾਇਰਿੰਗ ਕਰਵਾਈ ਹੈ। ਇਸ ਦੇ ਨਾਲ ਹੀ ਉਸ ਨੇ ਸਿਵਲ ਹਸਪਤਾਲ 'ਤੇ ਵੀ ਇਲਾਜ ਨਾ ਕਰਨ ਦਾ ਦੋਸ਼ ਲਗਾਇਆ ਹੈ।
ਉਧਰ ਪੁਲਸ ਇਸ ਨੂੰ ਕੋਈ ਗੈਂਗਵਾਰ ਨਹੀਂ, ਸਗੋਂ ਗੁਆਂਢੀ ਨਾਲ ਝਗੜਾ ਦੱਸ ਰਹੀ ਹੈ। ਪੁਲਸ ਨੇ ਭਾਵੇਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ ਪਰ ਆਏ ਦਿਨ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ।
ਪੰਜਾਬ ਸਰਕਾਰ 'ਚ ਕੁਝ ਵੀ ਠੀਕ ਨਹੀਂ ਚੱਲ ਰਿਹਾ: ਬਲਜਿੰਦਰ ਕੌਰ
NEXT STORY