ਮੋਗਾ : ਕਈ ਮਾਮਲਿਆਂ ’ਚ ਪੁਲਸ ਨੂੰ ਲੋੜੀਂਦੇ ਖ਼ਤਰਨਾਕ ਗੈਂਗਸਟਰ ਸੁੱਖਾ ਲੰਮੇ ਦਾ ਉਸ ਦੇ ਸਾਥੀਆਂ ਵਲੋਂ ਹੀ ਕਤਲ ਕਰਨ ਦੀ ਖ਼ਬਰ ਸਾਹਮਣੇ ਆਇਆ ਹੈ। ਇਹ ਖ਼ੁਲਾਸਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਫਿਰੌਤੀ ਲਈ ਕਤਲ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੇ ਕੀਤਾ ਹੈ। ਦਰਅਸਲ ਮੋਗਾ ਪੁਲਸ ਨੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫ਼ਿਰੌਤੀ ਲਈ ਕਤਲ ਕਰਨ ਵਾਲੇ ਗਰੋਹ ਨੂੰ ਗ੍ਰਿਫ਼ਤਾਰ ਕੀਤਾ। ਇਸ ਗਰੋਹ ਨੇ ਭਗਤਾ ਭਾਈ ਦੇ ਡੇਰਾ ਪ੍ਰੇਮੀ, ਮੋਗਾ ਦੇ ਇਕ ਕੱਪੜਾ ਵਪਾਰੀ, ਜਲੰਧਰ ’ਚ ਪਾਦਰੀ ਦੀ ਹੱਤਿਆ ਤੇ ਫ਼ਿਰੌਤੀ ਤੇ ਹੋਰਨਾਂ ਕਈ ਵਾਰਦਾਤਾਂ ਦਾ ਖੁਲਾਸਾ ਕੀਤਾ। ਪੰਜਾਬੀ ਟ੍ਰਬਿਊਨ ਵਿਚ ਛਪੀ ਖ਼ਬਰ ਮੁਤਾਬਕ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਪੰਜ ਮੁਲਜ਼ਮ ਪਿੰਡ ਡਾਲਾ ਦੇ ਵਸਨੀਕ ਹਨ ਅਤੇ ਇਸ ਪਿੰਡ ਦਾ ਅਰਸ਼ਦੀਪ ਨਾਮ ਦਾ ਗੈਂਗਸਟਰ ਕੈਨੇਡਾ ’ਚੋਂ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਬਹੁਚਰਚਿਤ ਅਮਨਪ੍ਰੀਤ ਕਤਲ ਕਾਂਡ ’ਚ ਵੱਡਾ ਖੁਲਾਸਾ, ਸਾਹਮਣੇ ਆਇਆ ਸੱਚ
ਪੁਲਸ ਸੂਤਰਾਂ ਮੁਤਾਬਕ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਗੈਂਗਸਟਰ ਸੁੱਖਾ ਲੰਮੇ ਨੂੰ ਖ਼ੁਦ ਹੀ ਮਾਰ ਮੁਕਾਇਆ ਹੈ। ਇਲਾਕੇ ਵਿਚ ਉਸ ਦੀ ਦਹਿਸ਼ਤ ਵਧਣ ਕਾਰਨ ਉਨ੍ਹਾਂ ਨੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਤੇ ਉਸ ਦੀ ਪਛਾਣ ਲੁਕੋਣ ਲਈ ਉਸ ਦਾ ਮੂੰਹ ਸਾੜ ਦਿੱਤਾ ਅਤੇ ਧੌਣ ਵੱਢ ਕੇ ਲਾਸ਼ ਨਹਿਰ ਵਿਚ ਰੋੜ੍ਹ ਦਿੱਤੀ ਸੀ। ਲੋਕਾਂ ਵਿਚ ਉਸ ਦੀ ਦਹਿਸ਼ਤ ਕਾਰਨ ਉਸ ਦੇ ਕਤਲ ਮਗਰੋਂ ਵੀ ਉਹ ਉਸ ਦੇ ਨਾਮ ’ਤੇ ਅਮੀਰ ਲੋਕਾਂ ਅਤੇ ਹੋਰ ਕਾਰੋਬਾਰੀਆਂ ਨੂੰ ਫ਼ਿਰੌਤੀ ਲਈ ਡਰਾਉਂਦੇ ਰਹੇ। ਗਰੋਹ ਦਾ ਨਿਸ਼ਾਨਾ ਫ਼ਿਰੌਤੀ ਨਾ ਦੇਣ ਵਾਲੇ ਹਿੱਟ ਲਿਸਟ ’ਤੇ ਚੱਲ ਰਹੇ ਵਿਅਕਤੀਆਂ ਨੂੰ ਚੁਣ ਕੇ ਕਤਲ ਕਰਨਾ ਸੀ।
ਇਹ ਵੀ ਪੜ੍ਹੋ : ਥਾਣੇਦਾਰਾਂ ਦੇ ਕਤਲ ਮਾਮਲੇ ’ਚ ਗੈਂਗਸਟਰ ਜਸਪ੍ਰੀਤ ਦੀ ਪਤਨੀ ਗ੍ਰਿਫ਼ਤਾਰ, ਬਲਜਿੰਦਰ ਦੀ ਗਰਲਫ੍ਰੈਂਡ ਸਣੇ 5 ਨਾਮਜ਼ਦ
ਮਿਲੀ ਜਾਣਕਾਰੀ ਮੁਤਾਬਕ ਇਹ ਗਰੋਹ ਵਿਦੇਸ਼ ’ਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਕਤਲ ਕਰਦਾ ਸੀ। ਗਰੋਹ ਦੇ ਮੈਂਬਰ ਵੱਡੇ ਕਾਰੋਬਾਰੀਆਂ/ ਦੁਕਾਨਦਾਰਾਂ ਦੇ ਵੇਰਵੇ ਅਤੇ ਫੋਨ ਨੰਬਰ ਆਦਿ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਨੂੰ ਭੇਜ ਦਿੰਦੇ ਸਨ ਅਤੇ ਅੱਗੇ ਇਹ ਗੈਂਗਸਟਰ ਬਾਹਰਲੇ ਫੋਨ ਨੰਬਰਾਂ ਤੋਂ ਅਮੀਰਾਂ ਤੇ ਕਾਰੋਬਾਰੀਆਂ ਨੂੰ ਫੋਨ ਕਰ ਕੇ ਧਮਕੀਆਂ ਦਿੰਦੇ ਤੇ ਫਿਰੌਤੀ ਮੰਗਦੇ ਹਨ। ਫ਼ਿਰੌਤੀ ਨਾ ਦੇਣ ਵਾਲਿਆਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ। ਭਲਕੇ ਡੀ. ਜੀ. ਪੀ. ਇਸ ਗਰੋਹ ਬਾਰੇ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ। ਮੋਗਾ ਪੁਲਸ ਕਰੀਬ ਦੋ ਮਹੀਨੇ ਪਹਿਲਾਂ ਸੁੱਖਾ ਲੰਮੇ ਗਰੋਹ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਹੋਈ ਖੂਨੀ ਖ਼ੇਡ, ਤਾਬੜ-ਤੋੜ ਗੋਲ਼ੀਆਂ ਮਾਰ ਕੇ ਸ਼ਰੇਆਮ ਕੀਤਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੈੱਕਅਪ ਕਰਵਾਉਣ ਪਹੁੰਚੇ ਏਮਜ਼
NEXT STORY