ਮੋਗਾ (ਆਜ਼ਾਦ) - ਮੋਗਾ ਪੁਲਸ ਨੇ ਗੈਂਗਸਟਰ ਸੁੱਖਾ ਲੰਮੇ ਗਰੁੱਪ ਨਾਲ ਸਬੰਧਤ 2 ਸ਼ਾਰਪ ਸ਼ੂਟਰਾਂ ਰੇਸ਼ਮ ਸਿੰਘ ਨਿਵਾਸੀ ਸੁਲਤਾਨਪੁਰ ਲੋਧੀ (ਕਪੂਰਥਲਾ) ਅਤੇ ਸਾਹਿਲ ਕੁਮਾਰ ਨਿਵਾਸੀ ਮਕਸੂਦਾ ਰੋਡ ਜਲੰਧਰ ਨੂੰ ਅਸਲੇ ਸਮੇਤ ਕਾਬੂ ਕਰਕੇ ਉਨ੍ਹਾਂ ਤੋਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲ ਡ੍ਰੇਨ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਮਹਿਣਾ ਵੱਲੋਂ ਆ ਰਹੇ ਮੋਟਰਸਾਈਕਲ ਸਵਾਰ ਦੋਵੇਂ ਸ਼ਾਰਪ ਸ਼ੂਟਰਾਂ ਰੇਸ਼ਮ ਸਿੰਘ ਅਤੇ ਸਾਹਿਲ ਕੁਮਾਰ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇਕ 32 ਬੋਰ ਦੇਸੀ ਪਿਸਟਲ ਅਤੇ 4 ਕਾਰਤੂਸ, ਇਕ 315 ਬੋਰ ਦੇਸੀ ਪਿਸਟਲ ਅਤੇ ਚਾਰ ਕਾਰਤੂਸ, ਇਕ 12 ਬੋਰ ਦੇਸੀ ਪਿਸਟਲ ਅਤੇ 7 ਕਾਰਤੂਸਾਂ ਦੇ ਇਲਾਵਾ 1100 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਚਿੱਟੇ ਦੀ ਓਵਰਡੋਜ਼ ਕਾਰਣ 4 ਭੈਣਾਂ ਦੇ ਇਕਲੌਤੇ ਭਰਾ ਦੀ ਚੜ੍ਹਦੀ ਜਵਾਨੀ ’ਚ ਮੌਤ
ਪੁੱਛਗਿੱਛ ਦੌਰਾਨ ਮੁਲਜ਼ਮ ਰੇਸ਼ਮ ਸਿੰਘ ਨੇ ਕਿਹਾ ਕਿ ਉਹ ਹੈਦਰਾਬਾਦ ਵਿਚ ਇਕ ਬਾਰ ’ਚ ਕੰਮ ਕਰਦਾ ਸੀ, ਉਹ ਸੁੱਖਾ ਲੰਮੇ ਗਰੁੱਪ ਦੇ ਪਰਮਿੰਦਰ ਸਿੰਘ ਨਿਵਾਸੀ ਸ਼ਮਸ਼ਾਬਾਦ (ਫਿਲੌਰ) ਜੋ ਹੁਣ ਇਟਲੀ ਵਿਚ ਹੈ, ਦੇ ਰਾਹੀਂ ਕੈਨੇਡਾ ਨਿਵਾਸੀ ਪ੍ਰਭ ਦੇ ਸੰਪਰਕ ਵਿਚ ਆਇਆ, ਜਿਸ ਨੇ ਮੈਨੂੰ ਸ਼ਾਰਪ ਸ਼ੂਟਰ ਬਣਨ ਦੀ ਟ੍ਰੇਨਿੰਗ ਦਿੱਤੀ ਅਤੇ ਆਪਣੇ ਗਰੁੱਪ ਵਿਚ ਸ਼ਾਮਲ ਕਰ ਲਿਆ। ਉਨ੍ਹਾਂ ਮੈਨੂੰ 90 ਹਜ਼ਾਰ ਰੁਪਏ ਭੇਜੇ ਅਤੇ ਮੈਂ ਹੈਦਰਾਬਾਦ ਤੋਂ ਜਹਾਜ਼ ਰਾਹੀਂ ਪੰਜਾਬ ਆ ਗਿਆ। ਸੁਲਤਾਨਪੁਰ ਲੋਧੀ ਆਉਣ ਤੋਂ ਬਾਅਦ ਉਨ੍ਹਾਂ ਮੇਰੇ ਇਕ ਬਚਪਨ ਦੇ ਸਾਥੀ ਸਾਹਿਲ ਕੁਮਾਰ ਨੂੰ ਵੀ ਮੇਰੇ ਨਾਲ ਜੋੜ ਦਿੱਤਾ ਅਤੇ ਸਾਨੂੰ 3 ਹਥਿਆਰ ਦੇ ਦਿੱਤੇ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਉਕਤ ਗਿਰੋਹ ਮੈਂਬਰ ਫਿਰੋਜ਼ਪੁਰ, ਫਰੀਦਕੋਟ, ਮੋਗਾ, ਜਗਰਾਓਂ ਦੇ ਅਮੀਰ ਵਿਅਕਤੀਆਂ ਦੀ ਪਛਾਣ ਕਰਦੇ ਅਤੇ ਬਾਅਦ ਵਿਚ ਉਨ੍ਹਾਂ ਨੂੰ ਪ੍ਰਭ ਅਤੇ ਹੋਰ ਮੈਂਬਰਾਂ ਵੱਲੋਂ ਫੋਨ ’ਤੇ ਧਮਕੀਆਂ ਦਿੱਤੀਆਂ ਜਾਂਦੀਆਂ ਅਤੇ ਫਿਰੌਤੀ ਦੀ ਮੰਗ ਕੀਤੀ ਜਾਂਦੀ।
ਇਹ ਵੀ ਪੜ੍ਹੋ : ਛੇ ਮਹੀਨੇ ਪਹਿਲਾਂ ਹੋਇਆ ਵਿਆਹ, ਜਨਮ ਦਿਨ ਮਨਾਉਣ ਗਏ ਮੁੰਡੇ ਨੇ ਹੋਟਲ ’ਚ ਲਿਆ ਫਾਹਾ
ਉਨ੍ਹਾਂ ਦੱਸਿਆ ਕਿ ਬੀਤੀ 31 ਦਸੰਬਰ ਨੂੰ ਉਨ੍ਹਾਂ ਤਲਵੰਡੀ ਭਾਈ ਦੇ ਇਕ ਮਨੀ ਐਕਸਚੈਂਜਰ ’ਤੇ ਫਾਇਰਿੰਗ ਕੀਤੀ ਸੀ ਅਤੇ ਅੱਜ ਉਹ ਜਗਰਾਓਂ ਵਿਚ ਇਕ ਜਿਊਲਰ ਦੀ ਦੁਕਾਨ ’ਤੇ ਫਾਇਰਿੰਗ ਕਰਨ ਲਈ ਜਾ ਰਹੇ ਸਨ ਪਰ ਪੁਲਸ ਦੇ ਕਾਬੂ ਆ ਗਏ। ਉਨ੍ਹਾਂ ਕਿਹਾ ਕਿ ਤਲਵੰਡੀ ਭਾਈ ਵਿਚ ਵੀ 2 ਜਿਊਲਰ ਦੀ ਦੁਕਾਨ ਦੀ ਉਨ੍ਹਾਂ ਰੇਕੀ ਕੀਤੀ ਸੀ। ਜਦ ਇਸ ਸਬੰਧ ਵਿਚ ਸੀ. ਆਈ. ਏ. ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਪੁੱਛ-ਗਿੱਛ ਤੋਂ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਦੋਵਾਂ ਦਾ 18 ਜਨਵਰੀ ਤੱਕ 4 ਦਿਨਾਂ ਦਾ ਪੁਲਸ ਰਿਮਾਂਡ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਸਮੇਂ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਪਿੰਡ ਝਨੇੜੀ ਦੇ ਲੋਕਾਂ ਵਲੋਂ ਅਨੋਖਾ ਮਤਾ ਪਾਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਹਥਿਆਰਾਂ ਦੀ ਨੋਕ ’ਤੇ ਵਪਾਰੀ ਤੋਂ ਬਲੈਰੋ ਗੱਡੀ ਖੋਹਣ ਵਾਲਿਆਂ ਨੇ ਪੁਲਸ ਪਾਰਟੀ ’ਤੇ ਕੀਤੀ ਫਾਈਰਿੰਗ
NEXT STORY