ਮੋਗਾ (ਅਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਗੈਂਗਸਟਰਾਂ ਦੀ ਮਦਦ ਅਤੇ ਨਸ਼ਾ ਸਮੱਗਲਰਾਂ ਦੀ ਤਸਕਰੀ ਵਿਚ ਸ਼ਾਮਲ ਵਿਅਕਤੀਆਂ ਦੀ ਜਾਇਦਾਦ ਜ਼ਬਤ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਬਾਘਾਪੁਰਾਣਾ ਪੁਲਸ ਨੇ ਮਨਪ੍ਰੀਤ ਸਿੰਘ ਪੀਤਾ ਨਿਵਾਸੀ ਬੂਈਆਵਾਲਾ ਜ਼ੀਰਾ ਫਿਰੋਜ਼ਪੁਰ ਦੀ 7 ਕਨਾਲ 18 ਮਰਲੇ ਖੇਤੀਬਾੜੀ ਜ਼ਮੀਨ ਨੂੰ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਪੀਤਾ ਵਿਰੁੱਧ ਥਾਣਾ ਬਾਘਾਪੁਰਾਣਾ ਦੀ ਪੁਲਸ ਨੇ 4 ਅਕਤੂਬਰ 2022 ਨੂੰ ਅਸਲਾ ਐਕਟ ਤੇ ਕਈ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਡੀ. ਐੱਸ. ਪੀ. ਦਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮਨਪ੍ਰੀਤ ਸਿੰਘ ਉਰਫ਼ ਪੀਤਾ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹ ਮਨੀਲਾ ਵਿਖੇ ਰਹਿੰਦਾ ਸੀ ਅਤੇ ਕਥਿਤ ਗੈਂਗਸਟਰ ਅਰਸ਼ਦੀਪ ਸਿੰਘ ਡਾਲਾ ਦੇ ਸੰਪਰਕ ਵਿਚ ਸੀ। ਉਸਨੇ ਕਈ ਮਾਮਲਿਆਂ ਵਿਚ ਉਸਦਾ ਸਹਿਯੋਗ ਕੀਤਾ। ਉਨ੍ਹਾਂ ਕਿਹਾ ਕਿ ਪੁਲਸ ਨੇ ਇਸ ਦੀ ਜਾਇਦਾਦ ਜ਼ਬਤ ਕਰਨ ਲਈ ਲਿਖ ਕੇ ਭੇਜਿਆ ਸੀ। ਥਾਣਾ ਬਾਘਾਪੁਰਾਣਾ ਦੇ ਮੁਖੀ ਜਸਵਰਿੰਦਰ ਸਿੰਘ ਨੇ ਪਿੰਡ ਬੂਈਆਵਾਲਾ ਵਿਖੇ ਜਾ ਕੇ ਜ਼ਮੀਨ ਨੂੰ ਜ਼ਬਤ ਕਰਨ ਦੇ ਹੁਕਮ ਨੂੰ ਨੋਟਿਸ ਰਾਹੀਂ ਚਿਪਕਾਇਆ ਹੈ।
ਜਲੰਧਰ ’ਚ ਵਧਦਾ ਜਾ ਰਿਹੈ ਕ੍ਰਾਈਮ ਦਾ ਗ੍ਰਾਫ਼: ਘਰਾਂ ’ਚ ਨਹੀਂ ਸੁਰੱਖਿਆ, ਸੜਕਾਂ ’ਤੇ ਵੀ ਖ਼ੌਫ਼, 15 ਦਿਨਾਂ ਅੰਦਰ 23 ਤੋਂ ਵੱਧ ਵਾਰਦਾਤਾਂ
NEXT STORY