ਬਟਾਲਾ (ਗੁਰਪ੍ਰੀਤ ਚਾਵਲਾ) : ਹੁਸ਼ਿਆਰਪੁਰ ਦੀ ਜੇਲ 'ਚੋਂ ਬਟਾਲਾ ਅਦਾਲਤ 'ਚ ਪੇਸ਼ੀ 'ਤੇ ਲਿਆਂਦੇ ਗਏ ਗੈਂਗਸਟਰ ਹਰਵਿੰਦਰ ਸਿੰਘ ਨੂੰ ਉਸ ਦੇ ਸਾਥੀ ਪੁਲਸ ਮੁਲਾਜ਼ਮਾਂ ਦੀਆਂ ਅੱਖਾਂ 'ਚ ਸਪਰੇਅ ਕਰਕੇ ਛੁਡਵਾ ਕੇ ਲੈ ਗਏ। ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਹਰਵਿੰਦਰ ਸਿੰਘ ਨੂੰ ਦੋ ਪੁਲਸ ਮੁਲਾਜ਼ਮ ਹੁਸ਼ਿਆਰਪੁਰ ਦੀ ਜੇਲ 'ਚੋਂ ਬਟਾਲਾ ਵਿਖੇ ਪੇਸ਼ੀ ਲਈ ਪਹਿਲਾਂ ਬੱਸ ਰਾਹੀਂ ਬਟਾਲਾ ਦੇ ਬੱਸ ਅੱਡੇ 'ਤੇ ਪਹੁੰਚੇ, ਫਿਰ ਉਨ੍ਹਾਂ ਬਟਾਲਾ ਦੀ ਕੋਰਟ ਕੰਪਲੈਕਸ ਪਹੁੰਚਣ ਲਈ ਆਟੋ ਕੀਤਾ ਅਤੇ ਜਿਵੇਂ ਹੀ ਉਹ ਅਦਾਲਤ ਦੇ ਨੇੜੇ ਪੈਂਦੇ ਕਾਦੀਆਂ ਫਾਟਕ ਗੁਰਦਾਸਪੁਰ ਰੋਡ ਕੋਲ ਪਹੁੰਚੇ ਤਾਂ ਆਈ 20 ਕਾਰ ਵਿਚ ਆਏ ਕੁਝ ਨੌਜਵਾਨਾਂ ਨੇ ਪੁਲਸ ਮੁਲਾਜ਼ਮਾਂ ਅਤੇ ਆਟੋ ਚਾਲਕ ਦੀਆਂ ਅੱਖਾਂ ਵਿਚ ਸਪਰੇਅ ਕਰਕੇ ਗੈਂਗਸਟਰ ਨੂੰ ਛੁਡਵਾ ਕੇ ਫਰਾਰ ਹੋ ਗਏ।
ਗੈਂਗਸਟਰ ਹਰਵਿੰਦਰ ਸਿੰਘ ਹੁਸ਼ਿਆਰਪੁਰ ਦੀ ਜੇਲ ਵਿਚ ਬੰਦ ਸੀ ਅਤੇ ਉਸ ਖਿਲਾਫ 302 ਤੋਂ ਇਲਾਵਾ ਕਈ ਅਪਰਾਧਕ ਮਾਮਲੇ ਦਰਜ ਸਨ। ਘਟਨਾ ਤੋਂ ਬਾਅਦ ਪੁਲਸ ਨੇ ਇਲਾਕੇ ਵਿਚ ਨਾਕਾਬੰਦੀ ਕਰ ਦਿੱਤੀ ਹੈ।
ਇਨੋਵਾ ਕਾਰ ਤੇ ਟਰੈਕਟਰ- ਟਰਾਲੀ ਦੀ ਭਿਆਨਕ ਟੱਕਰ, 1 ਦੀ ਮੌਤ (ਵੀਡੀਓ)
NEXT STORY