ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਾਜ਼ਿਸ਼ ਵਿਚ ਸ਼ਾਮਿਲ ਖ਼ਤਰਨਾਕ ਗੈਂਗਸਟਰ ਦੀਪਕ ਟੀਨੂੰ ਤੋਂ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਵਿਚ ਵੱਡਾ ਖੁਲਾਸਾ ਹੋਇਆ ਹੈ। ਜਾਂਚ ਦੌਰਾਨ ਟੀਨੂੰ ਨੇ ਦੱਸਿਆ ਕਿ ਉਸ ਨੇ ਫਰਾਰ ਹੋਣ ਤੋਂ ਬਾਅਦ ਪਾਕਿਸਤਾਨ ਤੋਂ ਏ. ਕੇ. 47 ਮੰਗਵਾਈ ਸੀ ਤਾਂ ਜੋ ਫਰਾਰ ਹੋਣ ਤੋਂ ਬਾਅਦ ਉਸ ਦਾ ਸਾਹਮਣਾ ਪੁਲਸ ਨਾਲ ਹੁੰਦਾ ਹੈ ਤਾਂ ਉਹ ਪੁਲਸ ਦਾ ਮੁਕਾਬਲਾ ਕਰ ਸਕੇ। ਇਹ ਏ. ਕੇ-47 ਦਿੱਲੀ ਪੁਲਸ ਲਈ ਸਿਰ ਦਰਦ ਬਣ ਗਈ ਹੈ। ਇਸ ਖ਼ਤਰਨਾਕ ਹਥਿਆਰ ਨੂੰ ਲੱਭਣ ਲਈ ਦਿੱਲੀ ਪੁਲਸ ਲਗਾਤਾਰ ਰਾਜਸਥਾਨ ਅਤੇ ਪੰਜਾਬ ਪੁਲਸ ਦੇ ਸੰਪਰਕ ਵਿਚ ਹੈ। ਅਜੇ ਤੱਕ ਦੀ ਜਾਂਚ-ਪੜਤਾਲ ਵਿਚ ਇਹ ਖੁਲਾਸਾ ਹੋਇਆ ਹੈ ਕਿ ਟੀਨੂੰ ਨੇ ਏ. ਕੇ-47 ਪਾਕਿ ਤੋਂ ਡਰੋਨ ਰਾਹੀਂ ਮੰਗਵਾਈ ਸੀ। ਟੀਨੂੰ ਦੀ ਮਨਸ਼ਾ ਸੀ ਕਿ ਜੇਕਰ ਪੁਲਸ ਉਸਨੂੰ ਫੜਨ ਆਉਂਦੀ ਹੈ ਤਾਂ ਉਹ ਇਸ ਨਾਲ ਪੁਲਸ ਦਾ ਮੁਕਾਬਲਾ ਕਰ ਸਕਦਾ ਹੈ। ਸੂਤਰਾਂ ਮੁਤਾਬਕ ਏ.ਕੇ.-47 ਦੀ ਭਾਲ ਵਿਚ ਪੁਲਸ ਦੋ ਦਿਨ ਪਹਿਲਾਂ ਰਾਜਸਥਾਨ ਗਈ ਸੀ। ਜਦਕਿ ਉੱਥੇ ਪੁਲਸ ਨੂੰ ਕੋਈ ਵੀ ਖਾਸ ਜਾਣਕਾਰੀ ਨਹੀਂ ਮਿਲ ਸਕੀ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਆਨਲਾਈਨ ਤਸਕਰੀ, ਲਾਰੈਂਸ ਗੈਂਗ ਇੰਝ ਕਰ ਰਹੀ ਕਾਲਾ ਕਾਰੋਬਾਰ
ਡਰੋਨ ਨੇ ਤਰਨਤਾਰਨ ਵਿਚ ਸੁੱਟਿਆ ਸੀ ਹਥਿਆਰ
ਸੂਤਰ ਮੁਤਾਬਕ ਟੀਨੂੰ ਨੇ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵਲੋਂ ਕੀਤੀ ਗਈ ਪੁੱਛਗਿੱਛ ਵਿਚ ਟੀਨੂੰ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ 3-4 ਦਿਨ ਪਹਿਲਾਂ ਹੀ ਉਸਨੇ ਏ. ਕੇ. 47 ਪਾਕਿਸਤਾਨ ਤੋਂ ਮੰਗਵਾਈ ਗਈ ਸੀ। ਡਰੋਨ ਰਾਹੀਂ ਰਾਈਫਲ ਨੂੰ ਪੰਜਾਬ ਦੇ ਤਰਨਤਾਰਨ ਵਿਚ ਸੁੱਟਿਆ ਗਿਆ ਸੀ। ਜਿਥੋਂ ਕਿ ਉਹ ਟੀਨੂੰ ਤੱਕ ਪਹੁੰਚ ਗਈ। ਇਸ ਰਾਹੀਂ ਉਸਨੇ ਪੁਲਸ ਨਾਲ ਮੁਕਾਬਲੇ ਦੀ ਪੂਰੀ ਤਿਆਰੀ ਕੀਤੀ ਹੋਈ ਸੀ।
ਪਿਸਟਲ ਦੀ ਜਗ੍ਹਾ ਮਿਲੀ ਏ.ਕੇ -47
ਸੂਤਰਾਂ ਮੁਤਾਬਕ ਗੈਂਗਸਟਰ ਦੀਪਕ ਟੀਨੂੰ ਨੇ ਫ਼ਰਾਰੀ ਤੋਂ ਬਾਅਦ ਅਮਰੀਕਾ ਵਿਚ ਬੈਠੇ ਜੈਕ ਨਾਲ ਸੰਪਰਕ ਕੀਤਾ ਸੀ। ਉਸਨੇ ਜੈਕ ਕੋਲੋਂ ਹਾਈਟੈੱਕ ਪਿਸਟਲ ਮੰਗਵਾਈ ਸੀ। ਜੈਕ ਕੋਲ ਉਸ ਸਮੇਂ ਹਾਈਟੈਕ ਪਿਸਟਲ ਨਹੀਂ ਸੀ। ਇਸ ਕਰਕੇ ਉਸਨੇ ਪਾਕਿਸਤਾਨ ਵਿਚ ਬੈਠੇ ਆਪਣੇ ਸਾਥੀਆਂ ਨਾਲ ਸੰਪਰਕ ਕੀਤਾ। ਜਿੱਥੋਂ ਕਿ ਫਿਰ ਏ. ਕੇ. 47 ਭੇਜੀ ਗਈ। ਇਸ ਵਿਚ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਗੋਲਡੀ ਬਰਾੜ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਹੈ।
ਇਹ ਵੀ ਪੜ੍ਹੋ : ਦੀਵਾਲੀ ਵਾਲੀ ਰਾਤ ਜਲੰਧਰ ’ਚ ਵੱਡੀ ਵਾਰਦਾਤ, ਦਰਜਨ ਤੋਂ ਵੱਧ ਨੌਜਵਾਨਾਂ ਨੇ ਲੁੱਟਿਆ ਠੇਕਾ
18 ਦਿਨ ਬਾਅਦ ਫੜਿਆ ਗਿਆ ਸੀ ਟੀਨੂੰ
ਦੀਪਕ ਟੀਨੂੰ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਸਾਜ਼ਿਸ਼ ਰਚਣ ਵਿਚ ਲਾਰੈਂਸ ਬਿਸ਼ਨੋਈ ਦਾ ਸਾਥ ਦਿੱਤਾ। ਕੁਝ ਦਿਨ ਪੁਹਿਲਾਂ ਹੀ ਮਾਨਸਾ ਪੁਲਸ ਉਸ ਨੂੰ ਕਿਸੇ ਕੇਸ ’ਤ ਪ੍ਰੌਡਕਸ਼ਨ ਵਾਰੈਂਟ ’ਤੇ ਜੇਲ ’ਚੋਂ ਲੈ ਕੇ ਆਈ ਸੀ। ਉਹ ਮਾਨਸਾ ਪੁਲਸ ਦੇ ਸੀ. ਆਈ. ਏ. ਸਟਾਫ ਦੇ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਹਥਿਆਰ ਬਰਾਮਦੀ ਦਾ ਝਾਂਸਾ ਦੇ ਕੇ ਫਰਾਰ ਹੋ ਗਿਆ ਸੀ। 18 ਦਿਨ ਬਾਅਦ ਉਸ ਨੂੰ ਪੁਲਸ ਨੇ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫ਼ਤਾਰ ਕਰ ਲਿਆ। ਜਿਸ ਤੋਂ ਬਾਅਦ ਉਸ ਤੋਂ ਪੁੱਛ-ਗਿੱਛ ਵਿਚ ਕਈ ਖੁਲਾਸੇ ਹੋ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਹਾਈ ਅਲਰਟ ਜਾਰੀ, ਇਹ 7 ਜ਼ਿਲ੍ਹੇ ਸੰਵੇਦਨਸ਼ੀਲ ਕਰਾਰ, ਤਾਇਨਾਤ ਹੋਣਗੇ ਕਮਾਂਡੋ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ ਪੁੱਜੇ ਮੁੱਖ ਮੰਤਰੀ ਮਾਨ, ਕਿਹਾ-ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਵਾਲੇ ਬਣਾਵਾਂਗੇ
NEXT STORY