ਲੰਬੀ (ਜੁਨੇਜਾ)- ਪੁਲਸ ਵੱਲੋਂ ਗੈਂਗਸਟਰਾਂ ਅਤੇ ਗੈਰ-ਸਮਾਜੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੀ. ਆਈ. ਏ. ਸਟਾਫ਼ ਅਤੇ ਥਾਣਾ ਲੰਬੀ ਦੀ ਪੁਲਸ ਨੇ ਲੰਬੀ ਵਿਖੇ ਦਰਜ ਇਰਾਦਾ ਕਤਲ ਦੇ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਨੂੰ ਇਕ ਹੋਰ ਖ਼ਤਰਨਾਕ ਮੁਲਜ਼ਮ, ਜੋ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਹੈ, ਸਣੇ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਥਾਣਾ ਲੰਬੀ ਦੇ ਮੁੱਖ ਅਫ਼ਸਰ ਐੱਸ. ਆਈ. ਮਨਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਨਾਲ ਕਾਰਵਾਈ ਤਹਿਤ ਰਮਨਪ੍ਰੀਤ ਸਿੰਘ ਉਰਫ਼ ਰਮਨਾ ਪੁੱਤਰ ਅਮਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕਿੱਲਿਆਂਵਾਲੀ ਅਤੇ ਨਿਖਲ ਚਾਵਲਾ ਪੁੱਤਰ ਬਿੰਟੂ ਚਾਵਲਾ ਪੁੱਤਰ ਬਾਬੂ ਰਾਮ ਵਾਸੀ ਵਾਰਡ ਨੰਬਰ-15 ਗਲੀ ਨੰਬਰ-5 ਬ੍ਰਦਰ ਟੇਲਰ ਵਾਲੀ ਗਲੀ ਡੱਬਵਾਲੀ ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਭਲਕੇ 12 ਵਜੇ ਤੋਂ ਅਣਮਿੱਥੇ ਸਮੇਂ ਤੱਕ ਬੱਸਾਂ ਦਾ ਰਹੇਗਾ ਚੱਕਾ ਜਾਮ, ਜਾਣੋ ਵਜ੍ਹਾ
ਰਮਨਪ੍ਰੀਤ ਸਿੰਘ ਵਿਰੁੱਧ ਥਾਣਾ ਲੰਬੀ ਵਿਖੇ ਮੁਕੱਦਮਾ ਅਸਲਾ ਐਕਟ ਤਹਿਤ ਦਰਜ ਹੈ, ਜਦਕਿ ਮੁਲਜ਼ਮ ਨਿਖਲ ਚਾਵਲਾ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਮੁਕੱਦਮੇ ਥਾਣਾ ਸਿਟੀ ਡੱਬਵਾਲੀ ਅਤੇ ਤਰਨਤਾਰਨ ਵਿਖੇ ਦਰਜ ਹਨ। ਪੁਲਸ ਨੇ ਮੁਲਜ਼ਮਾਂ ਰਮਨਪ੍ਰੀਤ ਸਿੰਘ ਉਰਫ਼ ਰਮਨਾ ਅਤੇ ਨਿਖਲ ਚਾਵਲਾ ਨੂੰ ਮਲੋਟ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਮਾਣਯੋਗ ਅਦਾਲਤ ਨੇ ਦੋਵਾਂ ਦਾ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਪੁਲਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ: ਹੋਟਲ ’ਚ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਮੌਕੇ ’ਤੇ ਪੁੱਜੀ ਪਤਨੀ ਨੇ ਰੰਗੇ ਹੱਥੀਂ ਕੀਤਾ ਕਾਬੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੋਇੰਦਵਾਲ ਸਾਹਿਬ ਵਿਖੇ ਨਾਕੇ 'ਤੇ ਤਾਇਨਾਤ ASI ਦੀ ਗੋਲ਼ੀ ਲੱਗਣ ਨਾਲ ਹੋਈ ਮੌਤ
NEXT STORY