ਜਲੰਧਰ (ਧਵਨ) : ਜੇਲ ਵਿਚ ਬੰਦ ਖਤਰਨਾਕ ਗੈਂਗਸਟਰ ਰਮਨਦੀਪ ਸਿੰਘ ਰੰਮੀ ਨੂੰ ਜੇਲ ਤੋਂ ਭਜਾਉਣ ਦੀ ਯੋਜਨਾ ਨੂੰ ਨਾਕਾਮ ਕਰਦੇ ਹੋਏ ਜਲੰਧਰ ਦਿਹਾਤ ਪੁਲਸ ਨੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਚਨਪ੍ਰੀਤ ਸਿੰਘ ਚੰਨਾ ਗੈਂਗ ਦੇ ਪੰਜ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਗੈਂਗਸਟਰਾਂ ਕੋਲੋਂ ਦੋ ਪਿਸਤੌਲ, ਇਕ ਰਾਈਫਲ ਅਤੇ 18 ਗੋਲੀਆਂ ਬਰਾਮਦ ਕੀਤੀਆਂ ਹਨ। ਦੋਸ਼ੀਆਂ ਦੀ ਪਛਾਣ ਕਾਲਾ ਸਿੰਘ ਬਠਿੰਡਾ, ਜਸਵਿੰਦਰ ਸਿੰਘ ਉਰਫ ਕਬੱਡੀ ਵਾਸੀ ਕਪੂਰਥਲਾ, ਦਲਜੀਤ ਸਿੰਘ ਲਾਲੀ ਵਾਸੀ ਬਠਿੰਡਾ, ਭੁਪਿੰਦਰ ਸਿੰਘ ਭਿੰਦਾ ਵਾਸੀ ਕਪੂਰਥਲਾ ਅਤੇ ਜਸਪ੍ਰੀਤ ਸਿੰਘ ਜੱਸਾ ਆਦਮਪੁਰ ਦੇ ਤੌਰ 'ਤੇ ਹੋਈ ਹੈ।
ਆਈ. ਜੀ. ਜ਼ੋਨਲ ਅਰਪਿਤ ਸ਼ੁਕਲਾ ਅਤੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਰਮਨਦੀਪ ਸਿੰਘ ਰੰਮੀ 'ਤੇ ਲਗਭਗ 28 ਕੇਸ ਦਰਜ ਹਨ ਅਤੇ ਉਹ ਬਠਿੰਡਾ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਆਈ. ਜੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਖਤਰਨਾਕ ਗੈਂਗਸਟਰ ਗੁਰਪ੍ਰੀਤ ਸੇਖੋਂ ਅਤੇ ਚੰਨਾ ਗੈਂਗ ਨਾਲ ਸੰਬੰਧ ਰੱਖਦੇ ਹਨ ਅਤੇ ਇਨ੍ਹਾਂ ਦੀ ਯੋਜਨਾ ਗੈਂਗਸਟਰ ਰੰਮੀ ਨੂੰ ਜੇਲ 'ਚ ਭਜਾਉਣਾ ਸੀ। ਪੁਲਸ ਮੁਤਾਬਕ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਰੰਮੀ ਨੂੰ ਭਜਾਉਣ ਦਾ ਯਤਨ ਕੀਤਾ ਜਾ ਚੁੱਕਾ ਹੈ।
ਦੱਸਣਯੋਗ ਹੈ ਕਿ ਗੈਂਗਸਟਰ ਗੁਰਪ੍ਰੀਤ ਸੇਖੋਂ ਸ਼ੇਰਾਖੁੱਬਣ ਗੈਂਗ ਨਾਲ ਸੰਬੰਧ ਰੱਖਦਾ ਹੈ ਅਤੇ ਬੀਤੇ ਸਾਲ ਨਵੰਬਰ ਵਿਚ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ 'ਚੋਂ ਆਪਣੇ ਸਾਥੀਆਂ ਦੀ ਮਦਦ ਨਾਲ ਫਰਾਰ ਹੋ ਗਿਆ ਸੀ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਰੇਲਵੇ ਲਾਈਨਾਂ ਤੋਂ ਔਰਤ ਦੀ ਲਾਸ਼ ਮਿਲੀ
NEXT STORY