ਢਿੱਲਵਾਂ(ਜਗਜੀਤ)— ਰੇਲਵੇ ਲਾਈਨਾਂ ਤੋਂ ਬੀਤੇ ਦਿਨ ਇਕ ਅਣਪਛਾਤੀ ਲਾਸ਼ ਬਰਾਮਦ ਕੀਤੀ ਗਈ। ਰੇਲਵੇ ਪੁਲਸ ਢਿੱਲਵਾਂ ਦੇ ਏ. ਐੱਸ. ਆਈ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਢਿੱਲਵਾਂ ਤੋਂ ਬਿਆਸ ਦੇ ਵਿਚਕਾਰ ਰੇਲਵੇ ਲਾਈਨਾਂ 'ਤੇ ਸਵੇਰੇ ਕਰੀਬ 9 ਵਜੇ ਦੇ ਲਗਭਗ 65 ਸਾਲਾ ਇਕ ਔਰਤ ਦੀ ਲਾਸ਼ ਮਿਲੀ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ। ਰੇਲਵੇ ਪੁਲਸ ਵੱਲੋਂ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਭੇਜ ਦਿੱਤਾ ਗਿਆ ਹੈ। ਇਸ ਮੌਕੇ ਹੌਲਦਾਰ ਕੇਵਲ ਸਿੰਘ, ਮਹਿਲਾ ਹੌਲਦਾਰ ਬਲਜੀਤ ਕੌਰ ਵੀ ਮੌਜੂਦ ਸਨ।
150 ਨਸ਼ੀਲੀਆਂ ਗੋਲੀਆਂ ਸਮੇਤ ਇਕ ਗ੍ਰਿਫਤਾਰ, ਮਾਮਲਾ ਦਰਜ
NEXT STORY