ਜਲੰਧਰ,(ਮ੍ਰਿਦੁਲ, ਸ਼ੋਰੀ) : ਦੇਸ਼ 'ਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਕਾਊਂਟਰ ਇੰਟੈਲੀਜੈਂਸ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਕੋਬਰਾ ਗੈਂਗ ਦੇ ਸਰਗਨਾ ਇਕਬਾਲ ਸਿੰਘ ਅਫਰੀਦੀ ਨੂੰ ਕਾਬੂ ਕਰ ਲਿਆ ਗਿਆ ਹੈ। ਮਾਮਲੇ ਨੂੰ ਲੈ ਕੇ ਇੰਟੈਲੀਜੈਂਸ ਨੇ ਦਿਹਾਤ ਪੁਲਸ ਅਧੀਨ ਆਉਂਦੇ ਥਾਣਾ ਮਕਸੂਦਾਂ 'ਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਤੋਂ 32 ਬੋਰ ਦਾ ਰਿਵਾਲਵਰ ਤੇ 17 ਜ਼ਿੰਦਾ ਕਾਰਤੂਸਾਂ ਸਮੇਤ ਇਕ ਕਾਰ ਬਰਾਮਦ ਹੋਈ ਹੈ।
ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇੰਟੈਲੀਜੈਂਸ ਨੂੰ ਇਨਪੁਟ ਮਿਲੀ ਸੀ ਕਿ ਗੈਂਗਸਟਰ ਇਕਬਾਲ ਅਫਰੀਦੀ ਨੂੰ ਜਲੰਧਰ 'ਚ ਦੇਖਿਆ ਗਿਆ ਹੈ, ਜੋ ਕਿ ਫਤਿਹਬਾਦ ਇਲਾਕੇ 'ਚ ਇਕ ਔਰਤ ਦੇ ਕੱਪੜੇ ਪਾੜ ਕੇ ਉਸ ਨੂੰ ਬੇਇੱਜ਼ਤ ਕਰਨ, ਗੋਬਿੰਦਵਾਲ ਸਾਹਿਬ ਇਲਾਕੇ 'ਚ ਹੋਈ ਗੈਂਗਵਾਰ, ਜਿਸ ਵਿਚ 4 ਨੌਜਵਾਨ ਮਾਰੇ ਗਏ ਸਨ, 'ਚ ਲੋੜੀਂਦਾ ਸੀ, ਜਿਸ ਨੂੰ ਲੈ ਕੇ ਇੰਟੈਲੀਜੈਂਸ ਨੇ ਇਨਪੁਟ ਐੱਸ. ਐੱਸ. ਪੀ. ਦਿਹਾਤ ਨਵਜੋਤ ਸਿੰਘ ਮਾਹਲ ਨੂੰ ਦਿੱਤੀ, ਜਿਸ ਤੋਂ ਬਾਅਦ ਇੰਟੈਲੀਜੈਂਸ ਤੇ ਦਿਹਾਤ ਪੁਲਸ ਨੇ ਜੁਆਇੰਟ ਟ੍ਰੈਪ ਲਾ ਕੇ ਇਕਬਾਲ ਅਫਰੀਦੀ ਨੂੰ ਕਾਬੂ ਕਰ ਲਿਆ ਹੈ। ਗੈਂਗਸਟਰ ਇਕਬਾਲ ਅਫਰੀਦੀ ਨੇ ਖੁਲਾਸਾ ਕੀਤਾ ਕਿ ਉਸ 'ਤੇ ਪਿਛਲੇ 15 ਸਾਲਾਂ 'ਚ 20 ਕੇਸ ਦਰਜ ਹੋਏ ਹਨ। ਕਰੀਬ 15 ਸਾਲ ਪਹਿਲਾਂ ਅਫਰੀਦੀ ਇਕ ਕਾਲਜ ਤੋਂ ਡ੍ਰਾਪਆਊਟ ਹੈ ਅਤੇ ਉਸ ਖਿਲਾਫ ਪੜ੍ਹਾਈ ਛੱਡਣ ਤੋਂ ਬਾਅਦ ਹਫਤਾ ਵਸੂਲੀ, ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਦੇ ਕਈ ਮਾਮਲੇ ਦਰਜ ਹਨ।
ਇਸ ਤੋਂ ਪਹਿਲਾਂ ਵੀ ਅਫਰੀਦੀ ਨੂੰ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਸੀ। ਪਹਿਲਾਂ ਗੈਂਗਸਟਰ ਇਕਬਾਲ ਅਫਰੀਦੀ ਸਾਲ 2006, ਦੂਜੀ ਵਾਰ 2012 ਤੇ ਤੀਜੀ ਵਾਰ 2016 'ਚ ਗ੍ਰਿਫਤਾਰ ਹੋਇਆ ਸੀ। ਸਾਲ 2007 ਤੇ 2009 'ਚ ਉਸ ਨੂੰ ਤਰਨਤਾਰਨ ਅਦਾਲਤ ਲਿਜਾਇਆ ਗਿਆ ਤਾਂ ਉਸ ਨੇ ਪੁਲਸ ਦੀ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਆਖਰੀ ਵਾਰ ਉਸ ਨੂੰ ਸਾਲ 2016 ਵਿਚ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ 2017 'ਚ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ। ਗੈਂਗਸਟਰ ਅਫਰੀਦੀ ਨੇ ਸਾਲ 2018 'ਚ ਫਤਿਹਬਾਦ ਵਿਚ ਇਕ ਝਗੜੇ ਦੌਰਾਨ ਮਹਿਲਾ ਦੇ ਕੱਪੜੇ ਪਾੜ ਕੇ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਔਰਤ ਦੇ ਪਤੀ ਦੀ ਸ਼ਿਕਾਇਤ 'ਤੇ ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਸੀ, ਉਥੇ ਦੂਜੇ ਪਾਸੇ ਅਗਸਤ 2018 'ਚ ਗੋਇੰਦਵਾਲ ਸਾਹਿਬ ਵਿਚ ਇਕ ਪੁਰਾਣੀ ਦੁਸ਼ਮਣੀ ਵਿਚ 2 ਗੁੱਟਾਂ 'ਚ ਇਕ ਗੈਂਗਵਾਰ ਹੋਇਆ ਸੀ, ਜਿਥੇ ਤਿੰਨ ਗੈਂਗਸਟਰਾਂ ਤੇ ਇਕ ਰਿਕਸ਼ਾ ਚਾਲਕ ਦੀ ਮੌਤ ਹੋ ਗਈ ਸੀ। ਉਨ੍ਹਾਂ ਮ੍ਰਿਤਕਾਂ 'ਚੋਂ ਇਕ ਗੈਂਗਸਟਰ ਸਾਹਿਲਪ੍ਰੀਤ ਅਤੇ ਇਕ ਗੈਂਗਸਟਰ ਪ੍ਰਭਜੀਤ ਮੱਲ੍ਹੀ, ਜੋ ਅਜੇ ਵੀ ਫਰਾਰ ਹੈ। ਉਹ ਦੋਵੇਂ ਪਿੰਡ ਹੰਸਵਾਲਾ ਦੇ ਵਾਸੀ ਹਨ, ਜੋ ਕਿ ਆਪਣੇ ਪਿੰਡ ਤੋਂ ਪੰਚਾਇਤੀ ਚੋਣ ਲੜਨਾ ਚਾਹੁੰਦੇ ਸਨ।
ਪ੍ਰਭਜੀਤ ਨੂੰ ਇਕਬਾਲ ਅਫਰੀਦੀ ਦਾ ਸਮਰਥਨ ਹੋਣ ਕਾਰਨ ਮੱਲ੍ਹੀ ਨਾਲ ਹੋਈ ਸਾਹਿਲਪ੍ਰੀਤ ਦੇ ਨਾਲ ਗੈਂਗਵਾਰ
ਉਥੇ ਏ. ਆਈ. ਜੀ. ਖੱਖ ਨੇ ਦੱਸਿਆ ਕਿ ਇਕਬਾਲ ਅਫਰੀਦੀ ਵੱਲੋਂ ਗੈਂਗਸਟਰ ਪ੍ਰਭਜੀਤ ਨੂੰ ਸਮਰਥਨ ਪ੍ਰਾਪਤ ਹੋਣ ਕਾਰਨ ਦੋਵਾਂ ਸਾਹਿਲ ਮੱਲ੍ਹੀ ਦੇ ਖਿਲਾਫ ਸਨ, ਇਸ ਕਾਰਨ ਉਨ੍ਹਾਂ ਵੱਲੋਂ ਗੁਰਦੁਆਰਾ ਬਾਊਲੀ ਸਾਹਿਬ ਕੋਲ ਸਾਹਿਲ ਮੱਲ੍ਹੀ ਗੈਂਗ ਨਾਲ ਗੈਂਗਵਾਰ ਹੋ ਗਈ। ਇਸ ਗੈਂਗਵਾਰ ਵਿਚ 3.15 ਬੋਰ ਦੀ ਰਾਈਫਲ ਅਤੇ 32 ਬੋਰ ਦੀ ਰਿਵਾਲਵਰ ਨਾਲ ਇਕ ਦੂਜੇ 'ਤੇ ਗੋਲੀਆਂ ਚਲਾਈਆਂ। ਦੋਵਾਂ ਪੱਖਾਂ ਵੱਲੋਂ 50 ਤੋਂ ਜ਼ਿਆਦਾ ਰੌਂਦ ਫਾਇਰ ਕੀਤੇ ਗਏ। ਏ. ਆਈ. ਜੀ. ਖੱਖ ਨੇ ਦੱਸਿਆ ਕਿ ਅਫਰੀਦੀ ਬਹੁਤ ਹੀ ਸ਼ਾਨਦਾਰ ਜੀਵਨ ਸ਼ੈਲੀ ਜੀ ਰਿਹਾ ਸੀ। ਉਹ ਕਾਰ ਵਿਚ ਸੀ। ਉਸ ਨੇ ਗੈਂਗਸਟਰ ਹੁੰਦੇ ਹੋਏ ਲੋਕਾਂ ਤੋਂ ਵਸੂਲੀ ਕਾਰਨ ਕਈ ਕਾਰੋਬਾਰਾਂ ਵਿਚ ਹਿੱਸੇਦਾਰੀ ਪਾਈ ਹੋਈ ਸੀ।
ਸ਼ਰਾਬ ਠੇਦੇਦਾਰਾਂ ਨਾਲ ਹੈ ਹਿੱਸੇਦਾਰੀ ਤੇ ਸੱਟੇਬਾਜ਼ਾਂ ਅਤੇ ਬੁੱਕੀਆਂ ਨਾਲ ਲੈਣ-ਦੇਣ
ਉਥੇ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਗੈਂਗਸਟਰ ਕਾਫੀ ਦੇਰ ਤੋਂ ਕੋਈ ਕਾਰੋਬਾਰ ਕਰ ਰਿਹਾ ਹੈ। ਉਥੇ ਉਸ ਦੀ ਪਿਛਲੀ ਕਾਫੀ ਸਾਲਾਂ ਤੋਂ ਤਰਨਤਾਰਨ ਦੇ ਤਿੰਨ ਸ਼ਰਾਬ ਠੇਕੇਦਾਰਾਂ ਨਾਲ ਹਿੱਸੇਦਾਰੀ ਹੈ ਅਤੇ ਉਸ ਦੇ ਨਾਲ ਪੰਜਾਬ ਕਈ ਬੁੱਕੀਆਂ ਦੇ ਨਾਲ-ਨਾਲ ਉਸ ਦੀ ਹਿੱਸੇਦਾਰੀ ਹੈ,ਜਿ ਸ ਕਾਰਨ ਉਹ ਸ਼ਾਤਿਰ ਤਰੀਕੇ ਨਾਲ ਕੋਰਟ ਤੋਂ ਜ਼ਮਾਨਤ ਕਰਵਾਉਂਦਾ ਰਿਹਾ ਹੈ।
Punjab Wrap Up: ਪੜ੍ਹੋ 19 ਮਾਰਚ ਦੀਆਂ ਵੱਡੀਆਂ ਖ਼ਬਰਾਂ
NEXT STORY