ਹੁਸ਼ਿਆਰਪੁਰ (ਅਮਰਿੰਦਰ)— ਕਾਊਂਟਰ ਇੰਟੈਲੀਜੈਂਸੀ ਦੀ ਟੀਮ ਅਤੇ ਹੁਸ਼ਿਆਰਪੁਰ ਪੁਲਸ ਦੇ ਸਾਂਝੇ ਆਪਰੇਸ਼ਨ ਚਲਾ ਕੇ ਬਿੰਨੀ ਗੁੱਜਰ ਅਤੇ ਜੱਗੂ ਭਗਵਾਨਪੁਰੀਆ ਦੇ ਖਾਸਮਖਾਸ ਰਹੇ ਗੈਂਗਸਟਰ ਕੁਲਵੰਤ ਸਿੰਘ ਗੋਪਾ ਆਪਣੇ ਸਾਥੀਆਂ ਨਾਲ ਮਿਲ ਕੇ ਹੁਸ਼ਿਆਰਪੁਰ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ। ਗੈਂਗਸਟਰ ਕੁਲਵੰਤ ਸਿੰਘ ਗੋਪਾ ਅਤੇ ਉਸ ਦੋ ਸਾਥੀ ਅਨਮੋਲ ਦੱਤਾ ਉਰਫ ਪ੍ਰਿੰਸ ਅਤੇ ਸ਼ੇਰਗੜ੍ਹ ਵਾਸੀ ਰਾਹੁਲ ਨੇ ਰਿਮਾਂਡ ਦੌਰਾਨ ਕਈ ਵਾਰਦਾਤਾਂ ਨੂੰ ਕਬੂਲ ਕਰਕੇ ਵੱਡੇ ਖੁਲਾਸੇ ਕੀਤੇ। ਪੁਲਸ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗੋਪਾ ਗੈਂਗ ਆਪਣੇ ਸਾਥੀਆਂ ਨਾਲ ਮਿਲ ਕੇ ਹੁਸ਼ਿਆਰਪੁਰ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਪਰ ਪੁਲਸ ਦੇ ਅੜੱਕੇ ਚੜ੍ਹ ਗਏ। ਇਹ ਗੱਲ ਥਾਣਾ ਸਦਰ ਕੰਪਲੈਕਸ 'ਚ ਗ੍ਰਿਫਤਾਰ ਤਿੰਨੋਂ ਦੋਸ਼ੀਆਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕਰਕੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਅਰੋੜਾ ਨੇ ਕਹੀ। ਉਨ੍ਹਾਂ ਨੇ ਦੱਸਿਆ ਕਿ ਸ਼ੇਰਗੜ੍ਹ ਦਾ ਰਹਿਣ ਵਾਲਾ ਰਾਹੁਲ ਮੂਲ ਰੂਪ ਨਾਲ ਯੂ. ਪੀ. ਦਾ ਰਹਿਣ ਵਾਲਾ ਹੈ। ਪੁੱਛਗਿੱਛ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਰਾਹੁਲ ਯੂ. ਪੀ. 'ਚ ਆਪਣੇ ਨੈੱਟਵਰਕ ਰਾਹੀ ਪੰਜਾਬ ਗੈਂਗਸਟਰਾਂ ਨੂੰ ਹਥਿਆਰ ਉਪਲੱਬਧ ਕਰਵਾਉਂਦਾ ਸੀ।
ਕੋਟਫਤੂਹੀ ਬੈਂਕ ਲੁੱਟ ਕਾਂਡ 'ਚ ਵੀ ਗੋਪਾ ਹੈ ਸ਼ੱਕ ਦੇ ਘੇਰੇ 'ਚ
ਐੱਸ. ਐੱਚ. ਓ. ਰਾਜੇਸ਼ ਅਰੋੜਾ ਨੇ ਦੱਸਿਆ ਕਿ ਕੁਲਵੰਤ ਸਿੰਘ ਗੋਪਾ ਹੁਸ਼ਿਆਰਪੁਰ 'ਚ 30 ਜੁਲਾਈ ਨੂੰ ਹੋਈ ਐਕਸਿਸ ਬੈਂਕ ਲੁੱਟ ਅਤੇ 24 ਸਤੰਬਰ ਨੂੰ ਜਲੰਧਰ 'ਚ ਸ਼ਰਾਬ ਠੇਕੇਦਾਰ ਤੋਂ 21 ਲੱਖ ਰੁਪਏ ਦੀ ਲੁੱਟ ਦੇ ਮਾਮਲੇ 'ਚ ਵੀ ਸ਼ਾਮਲ ਹੈ। ਇਹ ਹੀ ਨਹੀਂ ਕੋਟਫਤੂਹੀ ਦੇ ਬੈਂਕ 'ਚ ਹੋਈ ਲੁੱਟਖੋਹ 'ਚ ਵੀ ਗੋਪਾ ਸ਼ੱਕ ਦੇ ਘੇਰੇ 'ਚ ਹੈ। ਗੋਪਾ ਪਹਿਲਾਂ ਬਿੰਨੀ ਅਤੇ ਭਗਵਾਨਪੁਰੀਆ ਗੈਂਗ 'ਚ ਸ਼ਾਮਲ ਰਿਹਾ ਹੈ ਪਰ ਹੁਣ ਉਹ ਆਪਣਾ ਵੱਖਰਾ ਗੈਂਗ ਬਣਾ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਾ ਹੈ। ਪੁਲਸ ਰਿਮਾਂਡ 'ਚ ਪੁੱਛਗਿੱਛ ਦੇ ਆਧਾਰ 'ਤੇ ਪੁਲਸ ਬਾਕੀ ਫਰਾਰ ਚੱਲ ਰਹੇ ਗੈਂਗਸਟਰਾਂ ਦੀ ਭਾਲ ਕਰੇਗੀ। ਪੁਲਸ ਬਿੰਨੀ ਅਤੇ ਭਗਵਾਨਪੁਰੀਆ ਨੂੰ ਵੀ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ 'ਚ ਸ਼ਾਮਲ ਕਰ ਸਕਦੀ ਹੈ।
ਗੈਂਗਸਟਰ ਗੋਪਾ ਖਿਲਾਫ ਵੱਖ-ਵੱਖ ਥਾਣਿਆਂ 'ਚ ਹੈ ਮਾਮਲਾ ਦਰਜ
ਰਾਜੇਸ਼ ਅਰੋੜਾ ਨੇ ਦੱਸਿਆ ਕਿ ਗੈਂਗਸਟਰ ਕੁਲਵੰਤ ਸਿੰਘ ਉਰਫ ਗੋਪਾ ਖਿਲਾਫ ਵੱਖ-ਵੱਖ ਥਾਣਿਆਂ 'ਚ ਸੰਗੀਨ ਧਰਾਵਾਂ ਦੇ ਅਧੀਨ ਕੇਸ ਦਰਜ ਹੈ। ਹੁਣ ਤੱਕ ਜਾਂਚ ਰਿਪੋਰਟ ਮੁਤਾਬਕ ਗੈਂਗਸਟਰ ਗੋਪੀ ਖਿਲਾਫ ਥਾਣਾ ਨਵਾਂਸ਼ਹਿਰ 'ਚ 27 ਅਪ੍ਰੈਲ 2015 ਨੂੰ ਧਾਰਾ 326,324,148,149 ਥਾਣਾ ਬਲਾਚੌਰ 'ਚ 23 ਅਕਤੂਬਰ 2015 ਨੂੰ ਧਾਰਾ 307,393, 148, ਅਤੇ 149, ਸਦਰ ਨਵਾਂਸ਼ਹਿਰ 'ਚ 18 ਅਕਤੂਬਰ 2017 ਨੂੰ ਧਾਰਾ 353, 186, 506, ਚਮਕੌਰ ਸਾਹਿਬ ਥਾਣੇ 'ਚ 27 ਅਕਤੂਬਰ 2017 ਨੂੰ 399, 402 ਅਤੇ 482 ਤੋਂ ਇਲਾਵਾ ਹੁਸ਼ਿਆਰਪੁਰ ਦੇ ਚੱਬੇਵਾਲ ਥਾਣੇ ਦੇ ਅਧੀਨ ਆਉਂਦੇ ਪਿੰਡ ਬਾਹੋਵਾਲ 'ਚ 18 ਜੁਲਾਈ 2018 ਨੂੰ ਧਾਰਾ 307 ਦੇ ਅਧੀਨ ਕੇਸ ਦਰਜ ਹਨ।
ਕੈਨੇਡਾ ਨੇ ਡਿਪੋਰਟ ਕੀਤੇ ਪੰਜਾਬ ਦੇ 'ਆਪ' ਵਿਧਾਇਕਾਂ ਲਈ ਖੋਲ੍ਹੇ ਦਰਵਾਜ਼ੇ
NEXT STORY