ਨਵੀਂ ਦਿੱਲੀ/ਚੰਡੀਗੜ੍ਹ: ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਗਏ 15 ਭਾਰਤੀਆਂ ਦੀ ਫਲਾਈਟ ਦਿੱਲੀ ਹਵਾਈ ਅੱਡੇ 'ਤੇ ਪਹੁੰਚ ਗਈ ਹੈ। ਇਹਨਾਂ 15 ਵਿਅਕਤੀਆਂ ਵਿੱਚੋਂ 11 ਪੰਜਾਬੀ ਹਨ, ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਹਵਾਈ ਅੱਡੇ 'ਤੇ ਜ਼ਰੂਰੀ ਵੈਰੀਫਿਕੇਸ਼ਨ ਅਤੇ ਕਲੀਅਰੈਂਸ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਇਨ੍ਹਾਂ ਸਾਰਿਆਂ ਨੂੰ ਪਹਿਲਾਂ ਪਟਿਆਲਾ ਲਿਆਂਦਾ ਜਾਵੇਗਾ। ਡਿਪੋਰਟ ਕੀਤੇ ਗਏ 11 ਪੰਜਾਬੀਆਂ ਸੂਬੇ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਜਲੰਧਰ, ਹੁਸ਼ਿਆਰਪੁਰ, ਖੰਨਾ, ਮੋਗਾ, ਨਵਾਂਸ਼ਹਿਰ, ਗੜ੍ਹਸ਼ੰਕਰ, ਤਰਨਤਾਰਨ, ਫਿਰੋਜ਼ਪੁਰ ਅਤੇ ਰੂਪਨਗਰ ਦੇ ਰਹਿਣ ਵਾਲੇ ਹਨ।
ਸਰੋਤਾਂ ਅਨੁਸਾਰ ਡਿਪੋਰਟ ਕੀਤੇ ਗਏ ਪੰਜਾਬੀਆਂ ਵਿੱਚ ਹੇਠ ਲਿਖੇ ਸ਼ਾਮਲ ਹਨ:
- ਜਸਵੰਤ ਸਿੰਘ (34 ਸਾਲ)
- ਅੰਗਰੇਜ਼ ਸਿੰਘ (32 ਸਾਲ)
- ਸਤਿੰਦਰਜੀਤ ਸਿੰਘ ਸ਼ੇਰਗਿਲ (31 ਸਾਲ)
- ਗੁਰਪ੍ਰੀਤ ਸਿੰਘ ਸੰਧੂ (30 ਸਾਲ)
- ਜਗਜੀਤ ਸਿੰਘ (35 ਸਾਲ)
- ਜਸਪ੍ਰੀਤ ਸਿੰਘ (35 ਸਾਲ)
- ਨਿਰਮਲ ਸਿੰਘ (38 ਸਾਲ)
- ਸ਼ਰੂਤੀ ਸ਼ਰਮਾ (35 ਸਾਲ)
- ਰਣਜੀਤ ਸਿੰਘ (35 ਸਾਲ)
- ਹਰਪ੍ਰੀਤ ਸਿੰਘ (41 ਸਾਲ)
- ਗਗਨਦੀਪ ਸਿੰਘ (25 ਸਾਲ)
ਇਸ ਤੋਂ ਇਲਾਵਾ 4 ਹੋਰ ਮੁੰਡੇ ਜੋ ਆਸਟ੍ਰੇਲਿਆ ਵਲੋਂ ਡਿਪੋਰਟ ਕੀਤੇ ਗਏ ਹਨ, ਉਨ੍ਹਾਂ ਵਿੱਚ ਹਰਿਆਣਾ ਤੋਂ ਰਾਹੁਲ, ਤੇਲੰਗਾਨਾ ਤੋਂ ਸਮੀਉਦੀਨ ਖ਼ਾਜਾ ਅਤੇ ਅਬਦੁੱਲਾ ਸਾਲੇਹ ਬਾਹਾਤਾਬ ਸਣੇ ਉੱਤਰਾਖੰਡ ਤੋਂ ਕੰਵਲਜੀਤ ਸਿੰਘ ਸ਼ਾਮਲ ਦੱਸਿਆ ਜਾ ਰਿਹਾ ਹੈ।
ਇਹ ਘਟਨਾ ਪਿਛਲੇ ਸਾਲ ਅਮਰੀਕਾ ਵੱਲੋਂ ਕੀਤੀ ਗਈ ਵੱਡੀ ਡਿਪੋਰਟੇਸ਼ਨ ਦੀ ਯਾਦ ਦਿਵਾਉਂਦੀ ਹੈ, ਜਿੱਥੇ 104 ਭਾਰਤੀਆਂ ਨੂੰ, ਜਿਨ੍ਹਾਂ ਵਿੱਚ 30 ਪੰਜਾਬੀ ਸਨ, ਵਾਪਸ ਭੇਜਿਆ ਗਿਆ ਸੀ। ਹੁਣ ਅਸਟ੍ਰੇਲੀਆ ਤੋਂ ਪਰਤੇ ਇਹਨਾਂ ਨੌਜਵਾਨਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਜਾਰੀ ਹੈ।
ਪੰਜਾਬ 'ਚ ਰੂਹ ਕੰਬਾਊ ਹਾਦਸਾ, ਜ਼ਿੰਦਾ ਸੜਿਆ ਡਰਾਈਵਰ, 2 ਟਰੱਕਾਂ ਦੀ ਸਿੱਧੀ ਟੱਕਰ ਮਗਰੋਂ...
NEXT STORY