ਫਿਲੌਰ (ਭਾਖੜੀ)-ਸਥਾਨਕ ਪੁਲਸ ਨੇ ਕਤਲ, ਲੁੱਟ-ਖੋਹ, ਡਕੈਤੀ ਵਰਗੀਆਂ ਅਨੇਕਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਅੰਤਰਰਾਸ਼ਟਰੀ ਗੈਂਗਸਟਰ ਲਖਵਿੰਦਰ ਮਟਰੂ ਨੂੰ ਭਾਰੀ ਮਾਤਰਾ ’ਚ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਕੇ ਪੰਜਾਬ ’ਚ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ ਵੱਡੀ ਗੈਂਗਵਾਰ ’ਤੇ ਰੋਕ ਲਗਾ ਦਿੱਤੀ ਹੈ। ਗੈਂਗਸਟਰ ਲਖਵਿੰਦਰ ਖੱਤਰੀ ਗੈਂਗ ਦੇ ਲੋਕਾਂ ਤੋਂ ਬਦਲਾ ਲੈਣ ਲਈ ਯੂ. ਪੀ. ਤੋਂ ਲਿਆਂਦੇ ਗਏ 2 ਪਿਸਤੌਲ, 2 ਰਾਈਫਲਾਂ ਅਤੇ 52 ਰੌਂਦ ਪੁਲਸ ਨੇ ਬਰਾਮਦ ਕੀਤੇ ਹਨ। ਸੂਚਨਾ ਮੁਤਾਬਕ ਅੱਜ ਡੀ. ਐੱਸ. ਪੀ. ਸਬ-ਡਵੀਜ਼ਨ ਫਿਲੌਰ ਦੇ ਦਫਤਰ ’ਚ ਕਾਨਫਰੰਸ ਕਰ ਕੇ ਐੱਸ. ਪੀ. ਡੀ. ਜਲੰਧਰ ਦਿਹਾਤੀ ਸਰਬਜੀਤ ਬਾਹੀਆ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਸ਼ਰਾਰਤੀ ਅਨਸਰ ਕਿਸੇ ਅਣਹੋਣੀ ਘਟਨਾ ਨੂੰ ਅੰਜਾਮ ਨਾ ਦੇ ਸਕਣ, ਪੂਰੇ ਜਲੰਧਰ ਦਿਹਾਤੀ ਜ਼ਿਲੇ ਦੀ ਪੁਲਸ ਨੂੰ ਹਾਈ ਅਲਰਟ ਕੀਤਾ ਹੋਇਆ ਹੈ। ਇਸ ਦੌਰਾਨ ਫਿਲੌਰ ਪੁਲਸ ਥਾਣਾ ਦੇ ਮੁਖੀ ਇੰਸ. ਸੁਰਿੰਦਰ ਕੁਮਾਰ ਨੂੰ ਸੂਚਨਾ ਮਿਲੀ ਕਿ ਅੰਤਰਰਾਸ਼ਟਰੀ ਗੈਂਗਸਟਰ ਲਖਵਿੰਦਰ ਸਿੰਘ ਮਟਰੂ ਆਪਣੇ ਗੈਂਗ ਦੀਆਂ ਗਤੀਵਿਧੀਆਂ ਵਧਾਉਣ ਅਤੇ ਖੱਤਰੀ ਗੈਂਗ ਤੋਂ ਆਪਣੇ ਸਾਥੀ ਦੀ ਮੌਤ ਦਾ ਬਦਲਾ ਲੈਣ ਲਈ ਗੈਂਗਵਾਰ ਦੀ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ’ਚ ਨਵਾਂਸ਼ਹਿਰ ਦੇ ਬੰਗਾ ਏਰੀਆ ’ਚ ਸਰਗਰਮੀਆਂ ਵਧਾ ਰਿਹਾ ਹੈ, ਜੋ ਜਲੰਧਰ ਦਿਹਾਤੀ ਜ਼ਿਲੇ ਵਿਚ ਪੈਂਦੇ ਪਿੰਡਾਂ ਵਿਚ ਵੀ ਆ-ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ’ਤੇ ਭਾਰਤ ਦੀ ਜਿੱਤ ’ਤੇ ਬੋਲੇ CM ਮਾਨ, ਕਿਹਾ-ਭਾਰਤ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਵੱਡਾ ਤੋਹਫ਼ਾ
ਇੰਸਪੈਕਟਰ ਸੁਰਿੰਦਰ ਕੁਮਾਰ ਨੇ ਆਪਣੀ ਪੁਲਸ ਪਾਰਟੀ ਨਾਲ ਮਟਰੂ ਗੈਂਗ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਸਫਲਤਾ ਮਿਲੀ। ਪੁਲਸ ਨੇ ਗੈਂਗ ਦੇ ਮੁਖੀ ਲਖਵਿੰਦਰ ਸਿੰਘ ਮਟਰੂ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਉਕਤ ਅਸਲਾ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਗੈਂਗਸਟਰ ਮਟਰੂ ਇਹ ਅਸਲਾ ਉੱਤਰ ਪ੍ਰਦੇਸ਼ ਤੋਂ ਖਰੀਦ ਕੇ ਲਿਆਇਆ ਸੀ, ਜਿਸ ਦੀ ਵਰਤੋਂ ਉਸ ਨੇ ਆਉਣ ਵਾਲੇ ਦਿਨਾਂ ਵਿਚ ਪੰਜਾਬ ’ਚ ਲੁੱਟ-ਖੋਹ, ਡਕੈਤੀ ਅਤੇ ਖੱਤਰੀ ਗੈਂਗ ਦੇ ਲੋਕਾਂ ਨਾਲ ਗੈਂਗਵਾਰ ’ਚ ਵਰਤੋਂ ਕਰਨੀ ਸੀ। ਪੁਲਸ ਨੇ ਉਸ ਨੂੰ ਫੜ ਕੇ ਮਾਹੌਲ ਖਰਾਬ ਹੋਣ ਤੋਂ ਬਚਾ ਲਿਆ। ਉਨ੍ਹਾਂ ਦੱਸਿਆ ਕਿ ਲਖਵਿੰਦਰ ’ਤੇ ਪੰਜਾਬ ਤੋਂ ਇਲਾਵਾ ਦਿੱਲੀ ਵਿਚ ਵੀ ਕਤਲ, ਡਕੈਤੀ, ਕਤਲ ਦੇ ਯਤਨ ਵਰਗੇ ਸੰਗੀਨ ਧਾਰਾਵਾਂ ਤਹਿਤ ਇਕ ਦਰਜਨ ਦੇ ਲਗਭਗ ਮੁਕੱਦਮੇ ਦਰਜ ਹਨ। ਇਸ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ : IND vs PAK: ਵਿਰਾਟ ਕੋਹਲੀ ਨੇ ਸਚਿਨ ਨੂੰ ਪਛਾੜਿਆ, ਜਾਣੋ ਮੈਚ ’ਚ ਬਣੇ ਹੋਰ ਕਿਹੜੇ ਰਿਕਾਰਡ
ਸੁਖਜਿੰਦਰ ਬਾਬਾ ਗੈਂਗ ਨਾਲ ਸਬੰਧ ਰੱਖਦਾ ਹੈ ਲਖਵਿੰਦਰ ਮਟਰੂ
ਐੱਸ. ਪੀ. (ਡੀ.) ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਫੜਿਆ ਗਿਆ ਗੈਂਗਸਟਰ ਲਖਵਿੰਦਰ ਸਿੰਘ ਮਟਰੂ ਸੁਖਜਿੰਦਰ ਸਿੰਘ ਬਾਬਾ ਗੈਂਗ ਨਾਲ ਸੰਪਰਕ ਰੱਖਦਾ ਹੈ। ਬਾਬਾ ਅਤੇ ਖੱਤਰੀ ਗੈਂਗ ਦੀ ਆਪਸ ਵਿਚ ਪੁਰਾਣੀ ਰੰਜਿਸ਼ ਚਲਦੀ ਆ ਰਹੀ ਹੈ, ਜਿਸ ਦੇ ਤਹਿਤ ਇਹ ਦੋਵੇਂ ਗੈਂਗ ਸਾਲ 2013 ਤੋਂ ਸਾਲ 2015 ਤੱਕ ਆਪਸ ਵਿਚ ਕਈ ਵਾਰ ਭਿੜੇ, ਜਿਨ੍ਹਾਂ ਵਿਰੁੱਧ ਬੰਗਾ ਥਾਣੇ ਵਿਚ ਕਈ ਮੁਕੱਦਮੇ ਦਰਜ ਹੋਏ। ਸਾਲ 2016 ਵਿਚ ਲਖਵਿੰਦਰ ਮਟਰੂ ਨੇ ਆਪਣੇ ਗੈਂਗ ਦੇ ਸਾਥੀਆਂ ਨਾਲ ਮਿਲ ਕੇ ਨੰਗਲ ਵਿਚ ਡਕੈਤੀ ਪਾਉਣ ਤੋਂ ਬਾਅਦ ਇਹ ਫਰਾਰ ਹੋ ਗਿਆ। ਇਸ ਮਾਮਲੇ ਵਿਚ ਦੋਵੇਂ ਪਾਸਿਓਂ ਗੋਲੀਆਂ ਚੱਲੀਆਂ ਅਤੇ ਲਖਵਿੰਦਰ ਮਟਰੂ ਖੱਤਰੀ ਗੈਂਗ ਦੇ ਸੁਰਜੀਤ ਸਿੰਘ ਪੁਨਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਿਆ, ਜੋ ਕੇਸ ਬੰਗਾ ਥਾਣੇ ਵਿਚ ਦਰਜ ਹੈ।
ਇਸੇ ਰੰਜਿਸ਼ ਕਾਰਨ ਬਾਅਦ ’ਚ ਖੱਤਰੀ ਗੈਂਗ ਨੇ ਲਖਵਿੰਦਰ ਮਟਰੂ ਦੇ ਕਰੀਬੀ ਸਾਥੀ ਮੱਖਣ ਕੰਗ ਨੂੰ ਕੰਗ ਪਿੰਡ ’ਚ ਪੈਂਦੇ ਪੈਟਰੋਲ ਪੰਪ ’ਤੇ ਘੇਰ ਕੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਆਪਣੇ ਸਾਥੀ ਦੀ ਮੌਤ ਦਾ ਬਦਲਾ ਲੈਣ ਲਈ ਲਖਵਿੰਦਰ ਮਟਰੂ ਯੂ. ਪੀ. ਤੋਂ ਭਾਰੀ ਮਾਤਰਾ ’ਚ ਅਸਲਾ ਅਤੇ ਗੋਲੀਆਂ ਖਰੀਦ ਕੇ ਲਿਆਇਆ। ਇਨ੍ਹਾਂ ਹੀ ਹਥਿਆਰਾਂ ਦੀ ਵਰਤੋਂ ਉਸ ਨੇ ਗੈਂਗਵਾਰ ਦੀਆਂ ਘਟਨਾਵਾਂ ਤੋਂ ਇਲਾਵਾ ਪ੍ਰਦੇਸ਼ ’ਚ ਡਕੈਤੀ ਅਤੇ ਲੁੱਟ-ਖੋਹ ਦੀ ਘਟਨਾ ਵਿਚ ਕਰਨੀ ਸੀ, ਜਿਸ ਨੂੰ ਸਮੇਂ ਸਿਰ ਪੁਲਸ ਨੇ ਦਬੋਚ ਲਿਆ।
ਗੈਂਗਸਟਰ ਲਖਵਿੰਦਰ ਮਟਰੂ ’ਤੇ ਇਕ ਦਰਜਨ ਦੇ ਕਰੀਬ ਹਨ ਸੰਗੀਨ ਧਾਰਾਵਾਂ ਦੇ ਕੇਸ ਦਰਜ
ਐੱਸ. ਪੀ. ਡੀ. ਨੇ ਦੱਸਿਆ ਕਿ ਫੜੇ ਗਏ ਅੰਤਰਰਾਸ਼ਟਰੀ ਗੈਂਗਸਟਰ ਲਖਵਿੰਦਰ ਮਟਰੂ ’ਤੇ ਬੰਗਾ ਪੁਲਸ ਥਾਣਾ ਸਿਟੀ ਅਤੇ ਸਦਰ ’ਚ 5 ਮੁਕੱਦਮੇ ਦਰਜ ਹਨ, ਜਦੋਂਕਿ ਇਕ ਮੁਕੱਦਮਾ ਥਾਣਾ ਨੰਗਲ ’ਚ, ਇਕ ਥਾਣਾ ਮਹਿਲਪੁਰ ’ਚ, ਇਕ ਥਾਣਾ ਨਵਾਂਸ਼ਹਿਰ ਵਿਚ, ਇਕ ਕੇਸ ਸ਼ਹੀਦ ਭਗਤ ਸਿੰਘ ਨਗਰ ਵਿਚ ਅਤੇ ਇਕ ਮੁਕੱਦਮਾ ਸਪੈਸ਼ਲ ਸੈੱਲ ਦਿੱਲੀ ਵਿਚ ਵੀ ਦਰਜ ਹੈ। ਉਸ ’ਤੇ ਜ਼ਿਆਦਾਤਰ ਕੇਸ ਕਤਲ, ਕਤਲ ਦਾ ਯਤਨ, ਡਕੈਤੀ, ਲੁੱਟ-ਖੋਹ ਤੋਂ ਇਲਾਵਾ ਨਾਜਾਇਜ਼ ਅਸਲਾ ਰੱਖਣ ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਹੋਏ ਹਨ।
ਜਲੰਧਰ ਦੇ ਇਸ ਇਲਾਕੇ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
NEXT STORY