ਮੁਕਤਸਰ, (ਕੁਲਦੀਪ ਰਿੰਨੀ)— ਸੁਰੱਖਿਆ ਕਾਰਨਾਂ ਦੇ ਚਲਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਫਰੀਦਕੋਟ ਜੇਲ੍ਹ 'ਚ ਰੱਖਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਮਨਪਰੀਤ ਮੰਨਾ ਕਤਲ ਮਾਮਲੇ 'ਚ ਭਰਤਪੁਰ ਜੇਲ੍ਹ ਤੋਂ ਮਲੋਟ ਵਿਖੇ ਪੁਛਗਿੱਛ ਲਈ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 2 ਵਾਰ ਪੁਲਸ ਰਿਮਾਂਡ ਤੋਂ ਬਾਅਦ ਮਲੋਟ ਅਦਾਲਤ ਨੇ ਉਸਨੂੰ ਨਿਆਇਕ ਹਿਰਾਸਤ 'ਚ ਫਰੀਦਕੋਟ ਜੇਲ੍ਹ ਭੇਜ ਦਿੱਤਾ ਸੀ। ਪਰ ਇਸ ਸਬੰਧੀ ਸੁਰੱਖਿਆ ਕਾਰਨਾਂ ਦੇ ਚਲਦਿਆਂ ਫਰੀਦਕੋਟ ਜੇਲ੍ਹ 'ਚ ਉਸਨੂੰ ਨਹੀਂ ਰੱਖਿਆ ਗਿਆ । ਇਸ ਸਬੰਧੀ ਐੱਸ. ਐੱਸ. ਪੀ. ਰਾਜਬਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੁਰੱਖਿਆ ਕਾਰਨਾਂ ਦੇ ਚਲਦਿਆਂ ਫਰੀਦਕੋਟ ਜੇਲ੍ਹ 'ਚ ਉਸਨੂੰ ਨਹੀਂ ਰੱਖਿਆ ਗਿਆ । ਲਾਰੈਂਸ ਨੂੰ ਸ਼ੁਕੱਰਵਾਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਰਖਿਆ ਜਾਵੇਗਾ ਅਤੇ ਸਵੇਰੇ ਉਸਨੂੰ ਭਰਤਪੁਰ ਜੇਲ੍ਹ ਵਿਖੇ ਭੇਜ ਦਿੱਤਾ ਜਾਵੇਗਾ। ਵਰਨਣਯੋਗ ਹੈ ਕਿ ਮਲੋਟ ਪੁਲਸ ਨੇ ਬੀਤੇ ਕਲ੍ਹ ਹੀ ਖੁਲਾਸਾ ਕੀਤਾ ਸੀ ਕਿ ਮਨਪ੍ਰੀਤ ਮੰਨਾ ਦਾ ਕਤਲ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ ਤੇ ਕੀਤਾ ਗਿਆ ਸੀ।
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹੋਈ ਪੱਥਰਬਾਜ਼ੀ ਬਾਰੇ ਕੈਪਟਨ ਨੇ ਇਮਰਾਨ ਨੂੰ ਕੀਤੀ ਅਪੀਲ
NEXT STORY