ਨੂਰਪੁਰਬੇਦੀ (ਕੁਲਦੀਪ)- ਭਾਵੇਂ ਉੱਤਰ ਪ੍ਰਦੇਸ਼ ਦੀ ਧਰਤੀ ’ਤੇ ਖ਼ਤਰਨਾਕ ਗੈਂਗਸਟਰ ਅਤੇ ਬਸਪਾ ਵਿਧਾਇਕ ਮੁਖ਼ਤਾਰ ਅੰਸਾਰੀ ਦੀ ਦਹਿਸ਼ਤ ਆਮ ਸੁਣਨ ਨੂੰ ਮਿਲਦੀ ਸੀ ਪਰ ਇਸ ਦਾ ਜਾਦੂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਅੰਦਰ ਪੂਰੀ ਤਰ੍ਹਾਂ ਕਾਇਮ ਸੀ। ਜੇਲ੍ਹ ਰੂਪਨਗਰ ਤੋਂ ਆਏ ਕੁਝ ਲੋਕਾਂ ਨੇ ਦੱਸਿਆ ਕਿ ਜੇਲ੍ਹ ਅੰਦਰ ਮੁਖ਼ਤਾਰ ਅੰਸਾਰੀ ਇਕ ਆਲੀਸ਼ਾਨ ਜ਼ਿੰਦਗੀ ਬਤੀਤ ਕਰ ਰਿਹਾ ਹੈ। ਉਸ ਨੂੰ ਇਕ ਸਪੈਸ਼ਲ ਬੈਰਕ ਦਿੱਤੀ ਹੋਈ ਹੈ।
ਇਹ ਵੀ ਪੜ੍ਹੋ : ਬਾਬਾ ਬਕਾਲਾ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਆਗੂ ਗਗਨਦੀਪ ਸਿੰਘ ਜੱਜ ਦਾ ਦਿਹਾਂਤ
ਇਸ ਬੈਰਕ ’ਚ ਉਸ ਦੇ ਨਿੱਜੀ ਵਿਅਕਤੀਆਂ ਤੋਂ ਇਲਾਵਾ ਕਿਸੇ ਹੋਰ ਦੀ ਐਂਟਰੀ ਵੀ ਨਹੀਂ ਹੈ। ਗਰਮੀ ਮੌਕੇ ਇਸ ਬੈਰਕ ’ਚ ਏ. ਸੀ. ਅਤੇ ਕੂਲਰ ਲਗਾਇਆ ਗਿਆ ਹੈ ਜਿਥੇ ਆਮ ਹਵਾਲਾਤੀਆਂ, ਕੈਦੀਆਂ ਨੂੰ ਜੇਲ੍ਹ ਦੀ ਆਮ ਰੋਟੀ ਮਿਲਦੀ ਹੈ। ਇਸ ਦੀ ਬੈਰਕ ’ਚ ਮੁਰਗਾ, ਬੱਕਰਾ, ਤਿਆਰ ਕਰਨ ਲਈ ਕੁੱਕਰ ਦੀਆਂ ਸੀਟੀਆਂ ਆਮ ਵਜਦੀਆਂ ਸੁਣਨ ਨੂੰ ਮਿਲਦੀਆਂ ਹਨ। ਮੁਖ਼ਤਾਰ ਅੰਸਾਰੀ ਦੀ ਰੂਪਨਗਰ ਜੇਲ੍ਹ ਅੰਦਰ ਇਨ੍ਹੀ ਸਰਦਾਰੀ ਕਾਇਮ ਸੀ ਕਿ ਜੇਲ੍ਹ ਦੇ ਬਾਹਰੋਂ ਇਸ ਦੀ ਇਕ ਕਰੀਬੀ ਔਰਤ ਦਾ ਇਸ ਦੀ ਬੈਰਕ ਅੰਦਰ ਆਮ ਆਉਣਾ ਜਾਣਾ ਇਕ ਆਮ ਜਿਹੀ ਗੱਲ ਸੀ।
ਆਪਣੇ ਮਨਮਰਜ਼ੀ ਦੇ ਅਫ਼ਸਰ ਲਾਉਂਦਾ ਸੀ ਮੁਖ਼ਤਾਰ ਅੰਸਾਰੀ
ਪੰਜਾਬ ਸਰਕਾਰ ਅੰਦਰ ਇਸ ਖ਼ਤਰਨਾਕ ਗੈਂਗਸਟਰ ਦੀ ਇੰਨੀ ਚਲਦੀ ਸੀ ਕਿ ਰੂਪਨਗਰ ਜੇਲ੍ਹ ਅੰਦਰ ਇਸ ਦੀ ਮਨਮਰਜ਼ੀ ਦੇ ਅਫ਼ਸਰ ਹੀ ਨਿਯੁਕਤ ਹੁੰਦੇ ਸਨ। ਜੇਕਰ ਰੂਪਨਗਰ ਜੇਲ੍ਹ ਅੰਦਰ ਕਿਸੇ ਉੱਚ ਅਧਿਕਾਰੀ ਦੀ ਬਦਲੀ ਹੋ ਜਾਂਦੀ ਸੀ ਤਾਂ ਇਹ ਅਫ਼ਸਰ ਇਲਾਕੇ ਦੇ ਕਿਸੇ ਵੀ ਲੀਡਰ ਕੋਲ ਜਾਣ ਦੀ ਬਜਾਏ ਸਿੱਧੇ ਗੈਂਗਸਟਰ ਮੁਖ਼ਤਾਰ ਅੰਸਾਰੀ ਦੀ ਬੈਰਕ ’ਚ ਜਾ ਕੇ ਇਸ ਕੋਲ ਆਪਣੀ ਹਾਜ਼ਰੀ ਭਰਦੇ ਸਨ। ਬਦਲੀ ਕਰਵਾਉਣਾ ਜਾਂ ਰੁਕਵਾਉਣਾ ਅੰਸਾਰੀ ਲਈ ਇਕ ਮਿੰਟ ਦਾ ਕੰਮ ਹੁੰਦਾ ਸੀ।
ਇਹ ਵੀ ਪੜ੍ਹੋ : ਹੁਣ ਇਨ੍ਹਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਵਾਉਣ ਲਈ ਕਰਨਾ ਪਵੇਗਾ ਇੰਤਜ਼ਾਰ
ਪਰਿਵਾਰ ਨੇ ਜੇਲ੍ਹ ਨੇੜੇ ਲਈ ਸੀ ਕਿਰਾਏ ’ਤੇ ਕੋਠੀ
ਮਿਲੀ ਜਾਣਕਾਰੀ ਅਨੁਸਾਰ ਮੁਖ਼ਤਾਰ ਅੰਸਾਰੀ ਦੇ ਪਰਿਵਾਰ ਵੱਲੋਂ ਰੂਪਨਗਰ ਜੇਲ੍ਹ ਦੇ ਨੇੜੇ ਇਕ ਆਲੀਸ਼ਾਨ ਕੋਠੀ ਕਿਰਾਏ ’ਤੇ ਲਈ ਗਈ ਸੀ। ਇਸ ਕੋਠੀ ਅੰਦਰ ਹੀ ਜ਼ਿਆਦਾਤਰ ਅੰਸਾਰੀ ਲਈ ਖਾਣ-ਪੀਣ ਦਾ ਸਾਮਾਨ ਤਿਆਰ ਕਰਕੇ ਜੇਲ੍ਹ ਭੇਜਿਆ ਜਾਂਦਾ ਸੀ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੁੱਟਣ ਲੱਗੀ ਭਾਜਪਾ, ਜ਼ਿਲ੍ਹਾ ਸਕੱਤਰ ਨੇ ਦਿੱਤਾ ਅਸਤੀਫ਼ਾ
ਕਿਸ ਦਾ ਅਸ਼ੀਰਵਾਦ ਸੀ ਮੁਖ਼ਤਾਰ ਅੰਸਾਰੀ ’ਤੇ
ਯੂ. ਪੀ. ਦੇ ਇਸ ਗੈਂਗਸਟਰ ’ਤੇ ਪੰਜਾਬ ਦੇ ਇਕ ਉੱਚ ਕੋਟੀ ਦੇ ਕਾਂਗਰਸੀ ਪਰਿਵਾਰ ਦੇ ਸਾਹਿਬਜ਼ਾਦੇ ਦਾ ਆਸ਼ੀਰਵਾਦ ਪ੍ਰਾਪਤ ਸੀ । ਇਸ ਸਾਹਿਬਜ਼ਾਦੇ ਵੱਲੋਂ ਹੀ ਪੁਲਸ ’ਤੇ ਦਬਾ ਬਣਾ ਕੇ ਮੋਹਾਲੀ ’ਚ ਅੰਸਾਰੀ ਵਿਰੁੱਧ ਇਕ ਫਿਰੌਤੀ ਮੰਗਣ ਦਾ ਕੇਸ ਦਰਜ ਕਰਵਾਇਆ ਗਿਆ। ਜਿਸ ਦੇ ਤਹਿਤ ਇਸ ਨੂੰ ਪੰਜਾਬ ਪੁਲਸ ਯੂ. ਪੀ. ਤੋਂ ਇਸ ਮਸਲੇ ’ਚ ਪੰਜਾਬ ਲੈ ਕੇ ਆਏ ਸੀ ਕਿਉਂਕਿ ਅੰਸਾਰੀ ਨੂੰ ਯੋਗੀ ਸਰਕਾਰ ਤੋਂ ਖ਼ਤਰਾ ਜਾਪ ਰਿਹਾ ਸੀ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ 7ਵੀਂ ’ਚ ਪੜ੍ਹਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਪੰਜਾਬ ਆਉਣ ਤੋਂ ਬਾਅਦ ਭਾਵੇਂ ਯੋਗੀ ਸਰਕਾਰ ਨੇ ਮੁਖਤਾਰ ਅੰਸਾਰੀ ਨੂੰ ਮੁੜ ਆਪਣੇ ਰਾਜ ’ਚ ਲਿਆਉਣ ਦੀਆਂ ਹਜ਼ਾਰਾਂ ਕੋਸ਼ਿਸ਼ਾਂ ਕੀਤੀਆਂ ਪਰ ਕਾਂਗਰਸ ਦੇ ਇਸ ਸਾਹਿਬਜਾਦੇ ਨੇ ਪੰਜਾਬ ਅੰਦਰ ਜੋਗੀ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ ਕਰ ਦਿੱਤੀਆਂ ਸਨ। ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾਅਵੇ ਕਰ ਰਹੇ ਹਨ ਕਿ ਸਾਡੀ ਕਾਂਗਰਸ ਸਰਕਾਰ ਨੇ ਪੰਜਾਬ ਅੰਦਰ ਗੈਂਗਸਟਰ ਖਤਮ ਕਰ ਦਿੱਤੇ ਦੂਜੇ ਪਾਸੇ ਯੂ. ਪੀ. ਦੇ ਖਤਰਨਾਕ ਗੈਂਗਸਟਰ ਨੂੰ ਮੁਖ਼ਤਾਰ ਅੰਸਾਰੀ ਨੂੰ ਜੇਲ੍ਹਾਂ ਅੰਦਰ ਮਹਿਮਾਨਾਂ ਵਾਂਗ ਰੱਖਣ ’ਤੇ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਵਾਲਾਂ ’ਚ ਫਸਦੀ ਨਜ਼ਰ ਆਉਂਦੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 15 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਸੱਚਾਈ ਜਾਣ ਮਾਪਿਆਂ ਦੇ ਵੀ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੈਪਟਨ ਸਾਹਿਬ, ਅਸਤੀਫ਼ਾ ਦੇਣ ਦਾ ਡਰਾਮਾ ਕਿਉਂ ਨਹੀਂ ਕੀਤਾ ਅਜੇ ਤੱਕ : ਹਰਸਿਮਰਤ
NEXT STORY