ਜਲੰਧਰ (ਰੱਤਾ)— ਕੋਰੋਨਾ ਵੈਕਸੀਨੇਸ਼ਨ ’ਚ ਗੜਬੜੀ ਦੀ ਸ਼ੰਕਾ ਦੇ ਚਲਦਿਆਂ ਸਿਹਤ ਕਰਮਚਾਰੀ ਅਤੇ ਫਰੰਟਲਾਈਨ ਵਰਕਰ ਦੀ ਸ਼੍ਰੇਣੀ ’ਚ ਹੁਣ ਅਗਲੇ ਹੁਕਮਾਂ ਤੱਕ ਕੋਈ ਵੀ ਨਵੀਂ ਰਜਿਸਟਰੇਸ਼ਨ ਨਹੀਂ ਕੀਤੀ ਜਾਵੇਗੀ, ਇਸ ਲਈ ਇਨ੍ਹਾਂ ਸ਼ੇ੍ਰਣੀਆਂ ਦੇ ਲੋਕਾਂ ਨੂੰ ਕੋਰੋਨਾ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲਈ ਹੁਣ ਇੰਤਜ਼ਾਰ ਕਰਨਾ ਪਾਵੇਗਾ।
ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਸਬੰਧੀ ਜਲੰਧਰ ਪ੍ਰਸ਼ਾਸਨ ਦਾ ਅਹਿਮ ਫੈਸਲਾ, ਆਸ਼ਾ ਵਰਕਰਾਂ ਨੂੰ ਮਿਲੇਗਾ ਇਨਾਮ
ਕੇਂਦਰੀ ਮੰਤਰੀ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਸਕੱਤਰ ਸੂਬਿਆਂ ਦੇ ਨੁਮਾਇੰਦਿਆਂ ਨਾਲ ਹੋਈ ਬੈਠਕ ’ਚ ਵਿਚਾਰ ਕੀਤਾ ਗਿਆ ਕਿ ਕਈ ਸੂਬਿਆਂ ’ਚ ਸਿਹਤ ਕਰਮਚਾਰੀ ਅਤੇ ਫਰੰਟਲਾਈਨ ਸ਼੍ਰੇਣੀ ਦੇ ਟੀਕਾਕਰਨ ’ਚ ਗੜਬੜੀ ਦੀ ਸ਼ਿਕਾਇਤ ਵੇਖੀ ਜਾ ਰਹੀ ਹੈ, ਜਿਸ ’ਚ ਇਸ ਸ਼੍ਰੇਣੀ ਦੇ ਲੋਕ ਨਾ ਹੋਣ ’ਤੇ ਵੀ ਆਮ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਗਈ। ਇਸ ਗਰੁੱਪ ਦੇ ਕਰਮਚਾਰੀਆਂ ਨੂੰ ਦੂਜੀ ਡੋਜ਼ ਲਈ ਸਰਕਾਰ ਨੇ ਕਈ ਵਾਰ ਆਦੇਸ਼ ਜਾਰੀ ਕੀਤੇ, ਇਸ ਦੇ ਬਾਵਜੂਦ ਦੂਜੀ ਡੋਜ਼ ਦਾ ਟੀਕਾਕਰਨ ਹੋਣ ਦੀ ਜਗ੍ਹਾ ਨਵੀਆਂ ਰਜਿਸਟਰੇਸ਼ਨ ਵੱਧ ਵੇਖੀਆਂ ਜਾ ਰਹੀਆਂ ਹਨ। ਬੈਠਕ ’ਚ ਇਹ ਗੱਲ ਵੀ ਸਾਹਮਣੇ ਆਈ ਬੀਤੇ ਕੁਝ ਦਿਨਾਂ ’ਚ ਇਸ ਗਰੁੱਪ ’ਚ ਵੈਕਸੀਨ ਲਗਵਾਉਣ ਵਾਲਿਆਂ ’ਚ 24 ਫ਼ੀਸਦੀ ਵਾਧਾ ਵੇਖਿਆ ਗਿਆ ਜਦਕਿ ਸਰਕਾਰ ਨੇ 16 ਜਨਵਰੀ ਤੋਂ ਹੀ ਸਭ ਤੋਂ ਪਹਿਲਾਂ ਇਸ ਗਰੁੱਪ ਨੂੰ ਕੋਰੋਨਾ ਵੈਕਸੀਨ ਲਈ ਪਹਿਲੀ ਸੂਚੀ ’ਚ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ ਇਕ ਹੋਰ ਉਮੀਦਵਾਰ ਦਾ ਐਲਾਨ, ਐੱਨ. ਕੇ. ਸ਼ਰਮਾ ਨੂੰ ਡੇਰਾਬੱਸੀ ਤੋਂ ਚੋਣ ਮੈਦਾਨ ’ਚ ਉਤਾਰਿਆ
ਸਰਕਾਰ ਨੇ 16 ਜਨਵਰੀ ਤੋਂ ਸਿਹਤ ਕਰਮਚਾਰੀਆਂ ਲਈ ਟੀਕਾਕਰਨ ਸ਼ੁਰੂ ਕੀਤਾ। ਦੋ ਫਰਵਰੀ ਤੋਂ ਇਸੇ ਲੜੀ ਤਹਿਤ ਫਰੰਟ ਲਾਈਨ ਵਰਕਰ ਨੂੰ ਕੋਰੋਨਾ ਟੀਕਾਕਰਨ ਦੀ ਲਿਸਟ ’ਚ ਸ਼ਾਮਲ ਕੀਤਾ ਗਿਆ। ਇਕ ਮਾਰਚ ਤੋਂ 60 ਸਾਲ ਦੀ ਉਮਰ ਤੋਂ ਵੱਧ 45-59 ਉਮਰ ਵਰਗ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣੀ ਸ਼ੁਰੂ ਕੀਤੀ ਗਈ, ਜਿਨ੍ਹਾਂ ਨੂੰ ਇਕੱਠੇ ਕਈ ਬੀਮਾਰੀਆਂ ਹਨ।
ਇਹ ਵੀ ਪੜ੍ਹੋ : 12 ਸਾਲ ਪਹਿਲਾਂ ਸਾਊਦੀ ਅਰਬ ਗਿਆ ਕਰਨੈਲ ਸਿੰਘ ਲਾਸ਼ ਬਣ ਪਰਤਿਆ ਘਰ, ਭੁੱਬਾਂ ਮਾਰ ਰੋਇਆ ਪਰਿਵਾਰ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਗੁਰਦਾਸਪੁਰ ਵਾਸੀਆਂ ਲਈ ਵੱਡੀ ਖ਼ੁਸ਼ਖਬਰੀ, ਕੇਂਦਰ ਸਰਕਾਰ ਨੇ ਕੀਤਾ ਇਹ ਐਲਾਨ
NEXT STORY