ਲੁਧਿਆਣਾ (ਨਰਿੰਦਰ) : ਲੁਧਿਆਣਾ ਪੁਲਸ ਵਲੋਂ ਇਕ ਅਜਿਹੇ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ, ਜਿਸ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਅੱਤ ਚੁੱਕੀ ਹੋਈ ਸੀ। ਛੋਟੀਆਂ-ਮੋਟੀਆਂ ਲੜਾਈਆਂ ਤੋਂ ਬਾਅਦ ਜੇਲ ਪੁੱਜੇ ਗੈਂਗਸਟਰ ਸ਼ਿਵਾ ਭੱਟੀ ਨੇ ਕੈਦ 'ਚ ਰਹਿ ਕੇ ਆਪਣਾ ਗੈਂਗ ਤਿਆਰ ਕੀਤਾ। ਸ਼ਿਵਾ ਭੱਟੀ ਵਲੋਂ ਫਿਰੋਜ਼ਪੁਰ 'ਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਸ਼ਿਵਾ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਮਾਰੂ ਹਥਿਆਰਾਂ ਦੀ ਵਰਤੋਂ ਕਰਦਾ ਸੀ।
ਪੁਲਸ ਮੁਤਾਬਕ ਇਹ ਮੁਲਜ਼ਮ ਯੂ. ਪੀ. ਤੋਂ ਸਸਤੇ ਰੇਟਾਂ 'ਤੇ ਪਿਸਤੌਲ ਅਤੇ ਕੱਟੇ ਲੈ ਕੇ ਆਉਂਦਾ ਸੀ। ਸ਼ਿਵਾ 'ਤੇ ਕਰੀਬ 13 ਪਰਚੇ ਦਰਜਨ ਹਨ ਅਤੇ 2 ਮਾਮਲਿਆਂ 'ਚ ਉਹ ਭਗੌੜਾ ਹੈ। ਇਸ ਬਾਰੇ ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਸ਼ਿਵਾ ਭੱਟੀ ਨੇ ਬੀਤੇ ਦਿਨੀਂ ਦਰੇਸੀ ਦੇ ਨੇੜੇ ਇਕ ਅਹਾਤੇ 'ਚ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਾਇਰਿੰਗ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਉਸ ਦਾ ਪਿੱਛਾ ਕਰ ਰਹੀ ਸੀ।
ਝਾਰਖੰਡ 'ਚ ਆਖਰੀ ਪੜਾਅ ਦੀ ਵੋਟਿੰਗ ਅੱਜ (ਪੜ੍ਹੋ 20 ਦਸੰਬਰ ਦੀਆਂ ਖਾਸ ਖਬਰਾਂ)
NEXT STORY