ਨਿਹਾਲ ਸਿੰਘ ਵਾਲਾ/ਬਿਲਾਸਪੁਰ,(ਬਾਵਾ)– ਮੋਗਾ ਜ਼ਿਲੇ ਦੇ ਪਿੰਡ ਕੁੱਸਾ ਦੇ ਖਤਰਨਾਕ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ 5 ਦਿਨ ਪੁਲਸ ਰਿਮਾਂਡ ਖਤਮ ਹੋਣ 'ਤੇ ਮੁੜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੁਲਸ ਵੱਲੋਂ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਦੀ ਅਗਵਾਈ ਹੇਠ ਨਿਹਾਲ ਸਿੰਘ ਵਾਲਾ ਦੀ ਮਾਣਯੋਗ ਜੱਜ ਅਮਨਦੀਪ ਕੌਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਪੁਲਸ ਨੇ ਮਾਣਯੋਗ ਜੱਜ ਅਮਨਦੀਪ ਕੌਰ ਨੂੰ ਦੱਸਿਆ ਕਿ ਸੁਖਪ੍ਰੀਤ ਸਿੰਘ ਬੁੱਢਾ ਤੋਂ ਨਿਹਾਲ ਸਿੰਘ ਵਾਲਾ ਵਿਖੇ ਦਰਜ ਮੁਕੱਦਮਾ ਨੰਬਰ 194/17 ਅਧੀਨ ਧਾਰਾ 307 ਦੇ ਸਬੰਧ 'ਚ ਪੁੱਛਗਿੱਛ ਕਰਨੀ ਹੈ, ਜਿਸ ਲਈ ਪੁਲਸ ਨੇ 8 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ। ਸੁਖਪ੍ਰੀਤ ਬੁੱਢਾ ਵੱਲੋਂ ਪੇਸ਼ ਵਕੀਲ ਨੇ ਰਿਮਾਂਡ ਦਾ ਵਿਰੋਧ ਕੀਤਾ ਪਰ ਜੱਜ ਅਮਨਦੀਪ ਕੌਰ ਵੱਲੋਂ ਸੁਖਪ੍ਰੀਤ ਬੁੱਢਾ ਨੂੰ 5 ਦਿਨਾਂ ਲਈ ਮੁੜ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ ਗਰਗ ਦੀ ਗੱਡੀ ਸਾੜਣ ਦੇ ਮਾਮਲੇ 'ਚ ਸੁਖਪ੍ਰੀਤ ਬੁੱਢਾ 'ਤੇ ਦਰਜ ਮੁਕੱਦਮਾ ਨੰਬਰ 30/18 'ਚ ਸੁਖਪ੍ਰੀਤ ਬੁੱਢਾ ਨੇ 27 ਜਨਵਰੀ ਖੁਦ ਅਦਾਲਤ 'ਚ ਸਰੰਡਰ ਕੀਤਾ। ਇਸ ਮੌਕੇ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਬੁੱਢਾ 'ਤੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ 4 ਅਤੇ ਬੱਧਨੀ ਕਲਾਂ ਵਿਖੇ 2 ਮੁਕੱਦਮੇ ਦਰਜ ਹਨ। ਸਿਸ ਤਹਿਤ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਨਗਰ ਕੌਂਸਲ ਚੋਣਾਂ 'ਚ ਔਰਤਾਂ ਨੂੰ ਦਿੱਤਾ ਜਾਵੇਗਾ 50 ਫੀਸਦੀ ਰਾਖਵਾਂਕਰਨ : ਬ੍ਰਹਮ ਮਹਿੰਦਰਾ
NEXT STORY