ਰੂਪਨਗਰ (ਸੱਜਣ ਸੈਣੀ)— ਬੀਤੀ 29 ਜਨਵਰੀ ਨੂੰ ਰੂਪਨਗਰ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਪਹਿਲਵਾਨ ਗਰੁੱਪ ਦੇ ਗੈਂਗਸਟਰਾਂ ਦੀ ਨਿਸ਼ਾਨਦੇਹੀ 'ਤੇ ਅੱਜ ਰੂਪਨਗਰ ਪੁਲਸ ਵੱਲੋਂ ਭਾਰਤ-ਪਾਕਿ ਬਾਰਡਰ ਤੋਂ ਜਰਮਨੀ ਦੇ ਬਣੇ ਹਥਿਆਰ ਬਰਾਮਦ ਕੀਤੇ ਹਨ ।
ਇੰਸਪੈਕਟਰ ਅਮਰਵੀਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ-2 ਰੂਪਨਗਰ ਨੇ ਦੱਸਿਆ ਕਿ ਜ਼ਿਲਾ ਰੂਪਨਗਰ ਪੁਲਸ ਵੱਲੋਂ ਬੀਤੇ ਦਿਨ ਪਹਿਲਵਾਨ ਗਰੁੱਪ ਸਰਹਿੰਦ ਦੇ 3 ਗੈਂਗਸਟਰ ਨੀਲ ਕਮਲ, ਵਿਸ਼ਾਲ, ਗੁਰਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ 04 ਪਿਸਤੌਲਾਂ ਅਤੇ 22 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ। ਇਹ ਗੈਂਗਸਟਰ ਰੋਪੜ, ਖੰਨਾ ਅਤੇ ਫਤਿਹਗੜ ਸਾਹਿਬ 'ਚ ਡਕੈਤੀ ਦੇ 5 ਕੇਸਾਂ 'ਚ ਸ਼ਾਮਲ ਹਨ ਅਤੇ ਭਲਵਾਨ ਗਰੁੱਪ ਦਾ ਖੰਨਾ ਦੇ ਗਾਂਧੀ ਗਰੁੱਪ ਨਾਲ ਹਥਿਆਰ ਬੰਦ ਸੰਘਰਸ਼ 'ਚ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾ ਦੀ ਗ੍ਰਿਫਤਾਰੀ ਤੋ ਬਾਅਦ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਕਬੂਲ ਕੀਤਾ ਕਿ ਇਨ੍ਹਾਂ ਦੇ ਸਬੰਧ ਕੌਮਾਂਤਰੀ ਸਮਗਲਰਾਂ ਨਾਲ ਹਨ, ਜਿਨ੍ਹਾਂ ਪਾਸੋ ਇਹ ਵਿਦੇਸ਼ ਖਾਸ ਕਰਕੇ ਪਾਕਿਸਤਾਨ ਤੋਂ ਅਸਲਾ ਮੰਗਵਾਉਂਦੇ ਰਹੇ ਹਨ।

ਪੁੱਛਗਿੱਛ ਦੌਰਾਨ ਖੁਲਾਸੇ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਸਮਗਲਰਾਂ ਪਾਸੋ ਵਿਦੇਸ਼ੀ ਅਸਲਾ ਮੰਗਵਾਇਆ ਹੋਇਆ ਹੈ, ਜੋ ਇੰਡੋ-ਪਾਕਿ ਸਰਹੱਦ ਨੇੜੇ ਜ਼ਮੀਨ 'ਚ ਦਬਾ ਕੇ ਲੁੱਕ ਛਿਪਾ ਕੇ ਰੱਖਿਆ ਹੋਇਆ ਹੈ, ਜੋ ਇਨ੍ਹਾਂ ਗੈਂਗਸਟਰਾ ਦੀ ਨਿਸ਼ਾਨਦੇਹੀ 'ਤੇ ਨਛ ਕੈਂਪ ਫਤਿਹਪੁਰ ਦੀ ਹਾਜ਼ਰੀ 'ਚ ਇੰਡੋ-ਪਾਕਿ ਦੀ ਸਰਹੱਦ ਦੇ ਬਿਲਕੁਲ ਨੇੜੇ ਤੋਂ 02 ਵਿਦੇਸ਼ੀ ਪਿਸਤੌਲ ਜਰਮਨੀ ਦੇ ਬਣੇ ਹੋਏ ਬਰਾਮਦ ਕੀਤੇ ਗਏ ਹਨ।

ਰੂਪਨਗਰ ਪੁਲਸ ਵੱਲੋਂ ਇੰਡੋ-ਪਾਕਿ ਸਰਹੱਦ 'ਤੇ ਜਾ ਕੇ ਪਹਿਲੀ ਵਾਰ ਅਸਲੇ ਦੀ ਬਰਾਮਦਗੀ ਕੀਤੀ ਗਈ ਹੈ। ਇਸ ਗੈਂਗ ਦਾ ਹੋਰ ਅੰਤਰਾਸ਼ਟਰੀ ਸਮਗਲਰਾਂ ਨਾਲ ਸੰਬੰਧਾਂ ਸਬੰਧੀ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬਲੈਕਮੇਲ ਕਰਕੇ ਕੀਤਾ ਬਲਾਤਕਾਰ, ਫਿਰ ਅਸ਼ਲੀਲ ਵੀਡੀਓ ਭੇਜ ਤੁੜਵਾਇਆ ਵਿਆਹ
NEXT STORY