ਜਲੰਧਰ (ਜ. ਬ.)- ਮੁੰਬਈ ਵਿਚ ਬਾਬਾ ਸਿੱਦੀਕੀ ਕਤਲ ਕਾਂਡ ਦੇ ਮੁੱਖ ਮੁਲਜ਼ਮ ਜ਼ੀਸ਼ਾਨ ਅਖ਼ਤਰ ਨੇ ਸੋਸ਼ਲ ਮੀਡੀਆ ’ਤੇ ਇਕ ਨਕਾਬਪੋਸ਼ ਵੀਡੀਓ ਜਾਰੀ ਕਰਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਵਿਰੁੱਧ ਕਈ ਗੰਭੀਰ ਖ਼ੁਲਾਸੇ ਕੀਤੇ ਹਨ। ਇਸ ਵੀਡੀਓ ਵਿਚ ਜ਼ੀਸ਼ਾਨ ਨੇ ਲਾਰੈਂਸ ਬਿਸ਼ਨੋਈ ਨੂੰ ਦੇਸ਼ ਦਾ ਸਭ ਤੋਂ ਵੱਡਾ ਗੱਦਾਰ ਦੱਸਦਿਆਂ ਦਾਅਵਾ ਕੀਤਾ ਹੈ ਕਿ ਉਹ ਅਸਲ ਵਿਚ ਐੱਫ਼. ਬੀ. ਆਈ. ਦਾ ਏਜੰਟ ਹੈ ਅਤੇ ਉਨ੍ਹਾਂ ਨੂੰ ਗੁਪਤ ਜਾਣਕਾਰੀਆਂ ਮੁਹੱਈਆ ਕਰਵਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਵੱਲੋਂ 46 ਅਹੁਦੇਦਾਰਾਂ ਦੀ ਸੂਚੀ ਜਾਰੀ, ਇਨ੍ਹਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਜ਼ੀਸ਼ਾਨ ਅਖ਼ਤਰ ਨੇ ਵੀਡੀਓ ਵਿਚ ਕਿਹਾ ਕਿ ਅਮਰੀਕਾ ਵਿਚ ਹੋਏ ਭਾਨੂੰ ਰਾਣਾ ਦੇ ਕਤਲ ਦੇ ਕਾਰਨ ਕੁਝ ਹੋਰ ਸਨ ਪਰ ਲਾਰੈਂਸ ਬਿਸ਼ਨੋਈ ਨੇ ਸਿਰਫ਼ ‘ਫੇਮ’ (ਮਸ਼ਹੂਰੀ) ਲੈਣ ਦੀ ਖ਼ਾਤਰ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਸ ਦੀ ਝੂਠੀ ਜ਼ਿੰਮੇਵਾਰੀ ਲਈ ਹੈ। ਉਸ ਨੇ ਕਿਹਾ ਕਿ ਲਾਰੈਂਸ ਨੇ ਪੈਰੀ ਦੇ ਘਰ ਲਗਭਗ 15 ਸਾਲ ਰੋਟੀ ਖਾਧੀ ਪਰ ਆਪਣੀ ਫ਼ਿਤਰਤ ਮੁਤਾਬਕ ਉਸ ਨੂੰ ਵੀ ਧੋਖਾ ਦੇ ਕੇ ਮਰਵਾ ਦਿੱਤਾ। ਜ਼ੀਸ਼ਾਨ ਨੇ ਦਾਅਵਾ ਕੀਤਾ ਕਿ ਲਗਭਗ ਚਾਰ-ਪੰਜ ਮਹੀਨੇ ਪਹਿਲਾਂ ਹੋਇਆ ਭਾਨੂੰ ਰਾਣਾ ਦਾ ਕਤਲ ਸਿਰਫ਼ ਪੈਸਿਆਂ ਦੇ ‘ਲੋਡ’ ਦੇ ਚੱਕਰ ਵਿਚ ਹੋਇਆ ਸੀ, ਜਿਸ ਵਿਚ ਲਾਰੈਂਸ ਦਾ ਕੋਈ ਹੱਥ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਨੀਵਾਰ ਬਿਜਲੀ ਰਹੇਗੀ ਬੰਦ! ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
ਵੀਡੀਓ ਵਿਚ ਜ਼ੀਸ਼ਾਨ ਨੇ ਲਾਰੈਂਸ ਗਰੁੱਪ ’ਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਲੋਕ ਅਮਰੀਕਾ 'ਚ ਰਹਿ ਕੇ ਚਿੱਟੇ (ਡਰੱਗਜ਼) ਦੀ ਸਮੱਗਲਿੰਗ ਕਰਦੇ ਹਨ। ਉਸ ਨੇ ਕਿਹਾ ਕਿ ਜੋ ਖ਼ੁਦ ਨੂੰ ਦੇਸ਼ ਭਗਤ ਕਹਿੰਦੇ ਹਨ, ਉਹ ਅਸਲ ਵਿਚ ਦੇਸ਼ ਦੇ ਦੁਸ਼ਮਣ ਹਨ ਅਤੇ ਉਹ ਜਲਦੀ ਹੀ ਇਸ ਸਬੰਧੀ ਇਕ ਆਡੀਓ ਰਿਕਾਰਡਿੰਗ ਵੀ ਸਬੂਤ ਵਜੋਂ ਪੇਸ਼ ਕਰੇਗਾ। ਉਸ ਨੇ ਰੋਹਿਤ ਗੋਦਾਰਾ ਨੂੰ ਆਪਣਾ ਵੱਡਾ ਭਰਾ ਦੱਸਦਿਆਂ ਕਿਹਾ ਕਿ ਰੋਹਿਤ ਭਾਈ ’ਤੇ ਗੱਦਾਰੀ ਦੇ ਦੋਸ਼ ਲਾਉਣ ਵਾਲੇ ਖ਼ੁਦ ਝੂਠੇ ਹਨ।
ਇਹ ਵੀ ਪੜ੍ਹੋ: ਪੰਜਾਬ Weather ਦੀ ਨਵੀਂ ਅਪਡੇਟ ਜਾਰੀ! 15 ਤਾਰੀਖ਼ ਤੱਕ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਜ਼ੀਸ਼ਾਨ ਨੇ ਵੀਡੀਓ ਦੇ ਅਖੀਰ ਵਿਚ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਲਾਰੈਂਸ ਗਰੁੱਪ ਨੇ ਸਿਰਫ਼ ਧੋਖੇਬਾਜ਼ੀ ਕੀਤੀ ਹੈ। ਉਸ ਨੇ ਰਣਦੀਪ ਮਲਿਕ ਵਰਗੇ ਲੋਕਾਂ ਨੂੰ ਵੀ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ। ਜ਼ੀਸ਼ਾਨ ਨੇ ਕਿਹਾ ਕਿ ਸਭ ਤਿਆਰੀ ਕਰ ਲਓ, ਸਭ ਦਾ ਟਾਈਮ ਆਵੇਗਾ, ਅਸੀਂ ਸਭ ਦਾ ਹਿਸਾਬ ਕਰਾਂਗੇ। ਹਾਲਾਂਕਿ 'ਜਗ ਬਾਣੀ' ਇਸ ਵਾਇਰਲ ਵੀਡੀਓ ਵਿਚ ਕੀਤੇ ਗਏ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਚੋਣਾਂ ਦੀ ਤਿਆਰੀ, ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ
NEXT STORY