ਲੁਧਿਆਣਾ/ਨਵੀਂ ਦਿੱਲੀ (ਪੰਕਜ) : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਮੇਤ ਪੰਜਾਬ ’ਚ ਕਈ ਹੋਰ ਕਾਂਟਰੈਕਟ ਕਤਲ ਸਾਜ਼ਿਸ਼ਾਂ ਜੇਲ੍ਹਾਂ ’ਚ ਬੈਠ ਕੇ ਹੀ ਰਚੀਆਂ ਗਈਆਂ। ਹੁਣ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰਾਂ ’ਚ ਕਰੋੜਾਂ ਰੁਪਏ ਦੀ ਫ਼ਿਰੌਤੀ ਦਾ ਕਾਲਾ ਕਾਰੋਬਾਰ ਚਲਾ ਰਹੇ ਜੇਲ੍ਹਾਂ ’ਚ ਬੰਦ ਵੱਡੇ ਪੱਧਰ ’ਤੇ ਗੈਂਗਸਟਰਾਂ ਨੂੰ ਦੱਖਣੀ ਜੇਲ੍ਹਾਂ 'ਚ ਟਰਾਂਸਫਰ ਕਰਨ ਦੀ ਤਿਆਰੀ ਕਰ ਲਈ ਗਈ ਹੈ। ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਐੱਨ. ਆਈ. ਏ. ਅਤੇ ਹੋਰ ਖ਼ੁਫ਼ੀਆ ਏਜੰਸੀਆਂ ਵੱਲੋਂ ਇਸ ਸਬੰਧੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਪੰਜਾਬ, ਹਰਿਆਣਾ ਅਤੇ ਦਿੱਲੀ ’ਚ ਨਾ ਸਿਰਫ ਕਤਲ, ਕਤਲ ਦੀ ਕੋਸ਼ਿਸ਼ ਅਤੇ ਧਮਕੀਆਂ ਦੇ ਕੇ ਕਾਰੋਬਾਰੀਆਂ, ਟੋਲ ਪਲਾਜ਼ਾ ਸੰਚਾਲਕਾਂ, ਸ਼ਰਾਬ ਜਾਂ ਸੋਨਾ ਵਪਾਰੀਆਂ ਤੋਂ ਕਰੋੜਾਂ ਰੁਪਏ ਦੀ ਫ਼ਿਰੌਤੀ ਸਬੰਧੀ ਧਮਕਾ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾਂਦਾ ਹੈ ਪਰ ਫੜ੍ਹੇ ਜਾਣ ਤੋਂ ਬਾਅਦ ਜੇਲ੍ਹਾਂ ’ਚ ਬੰਦ ਹੋਣ ਦੇ ਬਾਵਜੂਦ ਵੀ ਗੈਂਗਸਟਰ ਉਸੇ ਤਰ੍ਹਾਂ ਆਪਣੇ ਗਿਰੋਹ ਨੂੰ ਚਲਾਉਣ ਦਾ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ’ਚ ਬਣੇ ਅਸਲਾ ਲਾਇਸੈਂਸਾਂ ਦੀ ਜੰਗੀ ਪੱਧਰ ’ਤੇ ਜਾਂਚ ਸ਼ੁਰੂ, ਮਰ ਚੁੱਕੇ ਲੋਕਾਂ ਦੇ ਲਾਇਸੈਂਸ ਕੀਤੇ ਜਾਣਗੇ ਰੱਦ
ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪੰਜਾਬ ਅਤੇ ਹਰਿਆਣਾ ਦੀਆਂ ਜੇਲ੍ਹਾਂ ’ਚੋਂ ਹੀ ਵੱਡੇ ਨਸ਼ਾ ਤਸਕਰਾਂ ਦੇ ਕਈ ਵੱਡੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਹੈਰੋਇਨ ਦੀਆਂ ਵੱਡੀਆਂ ਖ਼ੇਪਾਂ ਨੂੰ ਆਰਡਰ ਕਰਨਾ ਅਤੇ ਆਪਣੇ ਗੁੰਡਿਆਂ ਦੀ ਮਦਦ ਨਾਲ ਸਫ਼ਲਤਾ ਪੂਰਵਕ ਉਨ੍ਹਾਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣਾ, ਜਿਸ ’ਚ ਸਭ ਤੋਂ ਵੱਡੀ ਗੱਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਪੰਜਾਬ ’ਚ ਕਈ ਹੋਰ ਕਾਂਟਰੈਕਟ ਕਿਲਿੰਗ ਦੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਤੋਂ ਬਾਅਦ ਨਸ਼ਾ ਤਸਕਰੀ ਦੀਆਂ ਘਟਨਾਵਾਂ ਗਵਾਹ ਹਨ। ਕੇਂਦਰ ਸਰਕਾਰ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਪਤਾ ਲੱਗਾ ਕਿ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਜੇਲ੍ਹਾਂ ਨਾ ਸਿਰਫ਼ ਉੱਤਰੀ ਭਾਰਤ ਦੇ ਗੈਂਗਸਟਰਾਂ ਜਾਂ ਨਸ਼ਾ ਤਸਕਰਾਂ ਲਈ ਇਕ ਸੁਰੱਖਿਅਤ ਥਾਂ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦਾਖ਼ਲ ਹੋਇਆ ਹਜ਼ਾਰਾਂ ਕਿਸਾਨਾਂ ਦਾ ਹਜੂਮ, ਪੰਜਾਬ ਪੁਲਸ ਨੇ ਵੀ ਨਹੀਂ ਰੋਕਿਆ (ਤਸਵੀਰਾਂ)
ਉਹ ਨਾ ਸਿਰਫ਼ ਆਪਣੇ ਗੈਂਗ ਨੂੰ ਆਰਾਮ ਨਾਲ ਚਲਾ ਰਹੇ ਹਨ, ਸਗੋਂ ਇਨ੍ਹਾਂ ਜੇਲ੍ਹਾਂ 'ਚ ਉਨ੍ਹਾਂ ਨੂੰ ਆਪਣੀ ਗੈਂਗ ਨੂੰ ਵਧਾਉਣ ਲਈ ਨਵੀਆਂ ਭਰਤੀਆਂ ਕਰਨ ਦੇ ਭਰਪੂਰ ਮੌਕੇ ਮਿਲ ਰਹੇ ਹਨ। ਪੰਜਾਬ ’ਚ ਜਿੰਨੀਆਂ ਵੀ ਵੱਡੀਆਂ ਸ਼ਖਸੀਅਤਾਂ ਦਾ ਕਤਲ ਹੋਇਆ ਹੈ, ਉਨ੍ਹਾਂ ਦੀ ਨਾ ਸਿਰਫ਼ ਸਾਜ਼ਿਸ਼ ਜੇਲ੍ਹਾਂ ’ਚੋਂ ਹੀ ਰਚੀ ਗਈ ਸੀ, ਸਗੋਂ ਜੇਲ੍ਹਾਂ ’ਚ ਬੰਦ ਗੈਂਗਸਟਰਾਂ ਵੱਲੋਂ ਇਸ ਦੇ ਕਾਤਲ ਵੀ ਉਪਲੱਬਧ ਕਰਵਾਏ ਗਏ ਸਨ। ਇਸੇ ਤਰ੍ਹਾਂ ਕਤਲ ’ਚ ਵਰਤੇ ਗਏ ਹਥਿਆਰਾਂ ਲਈ ਵੀ ਹਥਿਆਰਾਂ ਦੇ ਤਸਕਰਾਂ ਨਾਲ ਸੰਪਰਕ ਕੀਤਾ ਗਿਆ। ਇਸ ਤੋਂ ਸਾਫ਼ ਹੈ ਕਿ ਇਨ੍ਹਾਂ ਸੂਬਿਆਂ ਦੀਆਂ ਜੇਲ੍ਹਾਂ ਗੈਂਗਸਟਰਾਂ ਲਈ ਆਪਣੇ ਗੈਂਗ ਚਲਾਉਣ ਲਈ ਸੁਰੱਖਿਅਤ ਅਤੇ ਆਰਾਮਦਾਇਕ ਥਾਂ ਬਣ ਚੁੱਕੀਆਂ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਮਾਨ ਸਰਕਾਰ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ
ਹੁਣ ਜੇਲ੍ਹਾਂ 'ਚ ਮਾਫ਼ੀਆ ਰਾਜ ਨੂੰ ਜੜ੍ਹੋਂ ਪੁੱਟਣ ਦੀ ਨੀਤੀ ਤਹਿਤ ਉੱਤਰੀ ਭਾਰਤ ਦੇ ਵੱਡੇ ਅਤੇ ਬਦਨਾਮ ਗੈਂਗਸਟਰਾਂ ਨੂੰ ਹਜ਼ਾਰਾਂ ਮੀਲ ਦੂਰ ਦੱਖਣੀ ਜੇਲ੍ਹਾਂ ’ਚ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿੱਥੋਂ ਉਨ੍ਹਾਂ ਲਈ ਨਾ ਤਾਂ ਆਪਣੇ ਕਾਰਕੁੰਨਾਂ ਨਾਲ ਸੰਪਰਕ ਕਰਨਾ ਆਸਾਨ ਹੋਵੇਗਾ ਅਤੇ ਨਾ ਹੀ ਭਾਸ਼ਾ ਦੇ ਫ਼ਰਕ ਕਾਰਨ। ਸੂਤਰਾਂ ਦੀ ਮੰਨੀਏ ਤਾਂ ਜਲਦ ਹੀ ਜੇਲ੍ਹਾਂ ’ਚ ਬੰਦ ਦਰਜਨਾਂ ਵੱਡੇ ਗੈਂਗਸਟਰਾਂ ਅਤੇ ਤਸਕਰਾਂ ਨੂੰ ਦੱਖਣੀ ਜੇਲ੍ਹਾਂ 'ਚ ਸ਼ਿਫਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉੱਚ ਅਧਿਕਾਰੀ ਇਸ ’ਤੇ ਕੋਈ ਵੀ ਟਿੱਪਣੀ ਕਰਨ ਨੂੰ ਤਿਆਰ ਨਹੀਂ ਹਨ ਪਰ ਉਕਤ ਖ਼ਬਰ ਨੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਗੁੰਡਿਆਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : ਮਾਨ ਸਰਕਾਰ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ
NEXT STORY