ਫਗਵਾੜਾ (ਜਲੋਟਾ)-ਸ਼ਹਿਰ ਦੀ ਸਭ ਤੋਂ ਪਾਸ਼ ਕਾਲੋਨੀ ਅਰਬਨ ਅਸਟੇਟ ’ਚ ਬੀਤੀ ਦਿਨੀ ਪੰਜਾਬ ਦੇ ਚਾਰ ਨਾਮੀ ਖ਼ਤਰਨਾਕ ਦੱਸੇ ਜਾਂਦੇ ਗੈਂਗਸਟਰਾਂ ਵੱਲੋਂ ਇਕ ਸਰਕਾਰੀ ਬੈਂਕ ਦੇ ਕਰਮਚਾਰੀ ਤੋਂ ਪਿਸਤੌਲ ਦੀ ਨੋਕ ’ਤੇ ਉਸ ਦੀ ਕਰੇਟਾ ਕਾਰ ਲੁੱਟ ਲਈ ਗਈ ਅਤੇ ਇਸ ਤੋਂ ਬਾਅਦ ਇਨ੍ਹਾਂ ਵੱਲੋਂ ਪੁਲਸ ’ਤੇ ਹਮਲਾ ਕਰ ਕੇ ਥਾਣਾ ਸਿਟੀ ਫਗਵਾੜਾ ’ਚ ਤਾਇਨਾਤ ਪੁਲਸ ਕਾਂਸਟੇਬਲ ਕਮਲ ਬਾਜਵਾ ਨੂੰ ਸ਼ਹੀਦ ਕਰ ਦਿੱਤਾ ਸੀ। ਹੁਣ ਇਥੇ ਗੌਰ ਕਰਨ ਵਾਲੀ ਵੱਡੀ ਗੱਲ ਇਹ ਵੀ ਹੈ ਇਸੇ ਦਿਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਅਰਬਨ ਅਸਟੇਟ ਖੇਤਰ ਨੇੜੇ 1100 ਨਵ-ਜੰਮੀਆਂ ਲੜਕੀਆਂ ਦੀ ਲੋਹੜੀ ਪਾਈ ਸੀ। ਅਹਿਮ ਪਹਿਲੂ ਇਹ ਰਿਹਾ ਹੈ ਕਿ ਉਕਤ ਸਮਾਗਮ ’ਚ ਭਾਰਤੀ ਜਨਤਾ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਸ਼ਾਮਲ ਹੋਈ ਸੀ। ਕੀ ਇਹ ਸਿਰਫ਼ ਇਤਫ਼ਾਕ ਹੀ ਸੀ ਕਿ ਸੂਬੇ ਵਿਚ ਕਈ ਥਾਵਾਂ ’ਤੇ ਲੁੱਟਾਂਖੋਹਾਂ, ਕਤਲ ਆਦਿ ਦੀਆਂ ਸੰਗੀਨ ਵਾਰਦਾਤਾਂ ’ਚ ਸ਼ਾਮਲ ਦੱਸੇ ਜਾ ਰਹੇ ਇਹ ਚਾਰ ਗੈਂਗਸਟਰ ਇਸ ਇਲਾਕੇ ਵਿਚ ਸਨ ਜਾਂ ਫਿਰ ਮਾਮਲਾ ਕੁਝ ਹੋਰ ਸੀ?
ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਕੁੜੀ ਨੂੰ ਗੋਲ਼ੀ ਮਾਰ ਦਰਦਨਾਕ ਮੌਤ ਦੇਣ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਮੋਹਾਲੀ ਸਥਿਤ ਰਿਹਾਇਸ਼ਗਾਹ ਤੋਂ ਸ਼ੱਕੀ ਦਸਤਾਵੇਜ਼ ਮਿਲੇ ਸਨ, ਜਿਸ ਤੋਂ ਤੁਰੰਤ ਬਾਅਦ ਪੰਜਾਬ ਪੁਲਸ ਦੇ ਤਤਕਾਲੀ ਡੀ. ਜੀ. ਪੀ. ਵੀ. ਕੇ. ਭਾਵਰਾ ਦੇ ਹੁਕਮਾਂ ’ਤੇ ਐੱਸ. ਐੱਸ. ਪੀ. ਮੋਹਾਲੀ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਜ਼ਿਕਰਯੋਗ ਹੈ ਕਿ ਉਕਤ ਗੈਂਗਸਟਰਾਂ ਦਾ ਸਬੰਧ ਪੰਜਾਬ ਦੀਆਂ ਕਈ ਗੰਭੀਰ ਵਾਰਦਾਤਾਂ ਨਾਲ ਦੱਸਿਆ ਜਾ ਰਿਹਾ ਹੈ। ਅਜਿਹੇ ’ਚ ਪੁਲਸ ਨੂੰ ਉਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ, ਕਿਉਂਕਿ ਮਾਹਿਰਾਂ ਦੀ ਰਾਏ ’ਚ ਕੋਈ ਵੀ ਗੈਂਗਸਟਰ ਬਿਨਾਂ ਕਿਸੇ ਮਕਸਦ ਦੇ ਕਿਸੇ ਹੋਰ ਅਣਪਛਾਤੇ ਸ਼ਹਿਰ ’ਚ ਇਵੇਂ ਹੀ ਨਹੀਂ ਜਾਂਦਾ ਹੈ ਅਤੇ ਜਦੋਂ ਕੋਈ ਗੈਂਗ ਭਾਰੀ ਮਾਤਰਾ ’ਚ ਨਾਜਾਇਜ਼ ਹਥਿਆਰਾਂ ਅਤੇ ਗੋਲੀ ਸਿੱਕਾ ਨਾਲ ਲੈ ਕੇ ਜਾਂਦਾ ਹੈ ਅਤੇ ਉਸੇ ਸ਼ਹਿਰ ’ਚ ਪਿਸਤੌਲ ਦੀ ਨੋਕ ’ਤੇ ਵਾਰਦਾਤ ਨੂੰ ਅੰਜਾਮ ਦਿੰਦੇ ਹੈ ਅਤੇ ਫਿਰ ਬੇਖੌਫ ਹੋ ਕੇ ਉਨ੍ਹਾਂ ਦਾ ਪਿੱਛਾ ਕਰਨ ਆਈ ਪੁਲਸ ਟੀਮ ’ਤੇ ਗੋਲੀਆਂ ਚਲਾ ਦਿੰਦਾ ਹੈ ਤਾਂ ਇਹ ਹਰ ਪੱਖੋਂ ਬਹੁਤ ਗੰਭੀਰ ਮਾਮਲਾ ਹੈ, ਜਿਸ ਦੀ ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਜਦੋਂ ਮਾਮਲੇ ਸਬੰਧੀ ਜੱਦ ਫਗਵਾੜਾ ਦੇ ਪੁਲਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਪੁਲਸ ਅਧਿਕਾਰੀਆਂ ਨੇ ਮੋਬਾਇਲ ਫ਼ੋਨ ਨਹੀਂ ਚੁੱਕੇ।
ਇਹ ਵੀ ਪੜ੍ਹੋ : ਸ਼ਹੀਦ ਕਾਂਸਟੇਬਲ ਕੁਲਦੀਪ ਬਾਜਵਾ ਦੇ ਮਾਮਲੇ 'ਚ ਚੌਥੇ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਸੂਬੇ ’ਚ ਅਲਰਟ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਹੁਸ਼ਿਆਰਪੁਰ ’ਚ ਕੁੜੀ ਨੂੰ ਗੋਲ਼ੀ ਮਾਰ ਦਰਦਨਾਕ ਮੌਤ ਦੇਣ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ
NEXT STORY