ਲੁਧਿਆਣਾ (ਰਿਸ਼ੀ) : ਇੰਟਰਨੈੱਟ ਕਾਲਿੰਗ ’ਤੇ ਕੁੜੀ ਨਾਲ ਅਸ਼ਲੀਲ ਗੱਲਬਾਤ ਕਰਨ ਤੋਂ ਬਾਅਦ ਸੀ. ਆਰ. ਪੀ. ਐੱਫ. ਕਾਲੋਨੀ ’ਚ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਝਗੜੇ ਦੌਰਾਨ ਇਕ ਧਿਰ ਵੱਲੋਂ ਆਏ ਗੈਂਗਸਟਰ ਨੇ 9 ਐੱਮ. ਐੱਮ. ਪਿਸਤੌਲ ਨਾਲ 2 ਫਾਇਰ ਕਰ ਦਿੱਤੇ। ਇਸ ਦਾ ਪਤਾ ਲੱਗਦੇ ਹੀ ਥਾਣਾ ਦੁੱਗਰੀ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਗੈਂਗਸਟਰ ਸੂਰਜ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਦੋਵੇਂ ਧਿਰਾਂ ਦੇ ਬਾਕੀ 10 ਹਮਲਾਵਰ ਫ਼ਰਾਰ ਹੋ ਗਏ, ਜਿਨ੍ਹਾਂ ਦੀ ਭਾਲ ’ਚ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਮਾਛੀਵਾੜਾ ਸਾਹਿਬ 'ਚ ਕਬੱਡੀ ਖਿਡਾਰੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਦਿਨ-ਦਿਹਾੜੇ ਦਿੱਤਾ ਵਾਰਦਾਤ ਨੂੰ ਅੰਜਾਮ
ਜਾਂਚ ਅਧਿਕਾਰੀ ਐੱਸ. ਆਈ. ਜਸਵਿੰਦਰ ਸਿੰਘ ਮੁਤਾਬਕ ਨਾਮਜ਼ਦ ਇਕ ਧਿਰ ਦੇ ਮੁਲਜ਼ਮਾਂ ਦੀ ਪਛਾਣ ਦੁੱਗਰੀ ਦੀ ਸੀ. ਆਰ. ਪੀ. ਐੱਫ. ਕਾਲੋਨੀ ਦੇ ਰਹਿਣ ਵਾਲੇ ਗੁਰਬੀਰ ਸਿੰਘ ਉਰਫ ਗੁਰੀ, ਮਨੋਜ ਕੁਮਾਰ, ਸੰਦੀਪ ਕੁਮਾਰ ਅਤੇ 3 ਅਣਪਛਾਤੇ, ਜਦੋਂ ਕਿ ਦੂਜੀ ਧਿਰ ਦੇ ਮੁਲਜ਼ਮਾਂ ਐੱਮ. ਆਈ. ਜੀ. ਫਲੈਟਸ ਦੇ ਰਹਿਣ ਵਾਲੇ ਸ਼ਿਵ ਵਰਮਾ, ਸਚਿਨ ਵਰਮਾ, ਟਾਵਰ ਕਾਲੋਨੀ ਦੇ ਸੂਰਜਪਾਲ ਅਤੇ 2 ਅਣਪਛਾਤੇ ਸਾਥੀਆਂ ਵਜੋਂ ਹੋਈ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਧਿਰਾਂ ਦੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਇਕ-ਦੂਜੇ ’ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸਪਾ ਸੈਂਟਰਾਂ ਦੀ ਆੜ 'ਚ ਚੱਲ ਰਿਹੈ ਗੰਦਾ ਧੰਦਾ, ਮਸਾਜ ਦੀ ਫ਼ੀਸ ਲੈ ਕੇ ਦਿੱਤੀ ਜਾਂਦੀ ਹੈ ਜਿਸਮ ਫਿਰੋਸ਼ੀ ਦੀ ਆਫ਼ਰ
ਇਸੇ ਦੌਰਾਨ ਗੈਂਗਸਟਰ ਸੂਰਜ ਨੇ ਜ਼ਮੀਨ ’ਤੇ ਦੋ ਫਾਇਰ ਕਰ ਕੇ ਦੂਜੀ ਧਿਰ ਦੇ ਹਮਲਾਵਰਾਂ ਨੂੰ ਭਜਾ ਦਿੱਤਾ। ਇਸੇ ਦੌਰਾਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪੁਲਸ ਮੁਤਾਬਕ ਨਾਮਜ਼ਦ ਸੰਦੀਪ ਨੇ ਆਪਣੇ ਮੋਬਾਇਲ ਤੋਂ ਇਕ ਕੁੜੀ ਦੇ ਮੋਬਾਇਲ ’ਤੇ ਵੀਡੀਓ ਕਾਲ ਕਰ ਕੇ ਅਸ਼ਲੀਲ ਗੱਲਾਂ ਕੀਤੀਆਂ, ਜਿਸ ਤੋਂ ਬਾਅਦ ਕੁੜੀ ਨੇ ਆਪਣੇ ਮਸੇਰੇ ਭਰਾ ਨੂੰ ਸਾਰੀ ਜਾਣਕਾਰੀ ਦਿੱਤੀ। ਭਰਾ ਨੇ ਜਦੋਂ ਸੰਦੀਪ ਨੂੰ ਫੋਨ ਕਰ ਕੇ ਵਿਰੋਧ ਕੀਤਾ ਤਾਂ ਉਸ ਨੇ ਉਲਟਾ ਧਮਕਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਦਰਮਿਆਨ ਫੋਨ ’ਤੇ ਕਾਫੀ ਬਹਿਸ ਹੋ ਗਈ, ਜਿਸ ਤੋਂ ਬਾਅਦ ਝਗੜੇ ਲਈ ਇਕੱਠੇ ਹੋ ਗਏ।
ਇਹ ਵੀ ਪੜ੍ਹੋ : ਮਾਸੂਮ ਬੱਚੀਆਂ ਵੱਲੋਂ ਜ਼ਹਿਰ ਨਿਗਲਣ ਦੇ ਮਾਮਲੇ 'ਚ ਜ਼ਬਰਦਸਤ ਮੋੜ, ਮਾਂ ਨੇ ਹੀ ਖੁਆਈਆਂ ਸੀ ਸਲਫ਼ਾਸ ਦੀਆਂ ਗੋਲੀਆਂ
ਜਾਂਚ ਅਧਿਕਾਰੀ ਦੇ ਮੁਤਾਬਕ ਕੁੜੀ ਦੀ ਸ਼ਿਕਾਇਤ ’ਤੇ ਸੰਦੀਪ ’ਤੇ ਇਕ ਹੋਰ ਕੇਸ ਦਰਜ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਗੈਂਗਸਟਰ ਸੂਰਜ ਨੇ ਦੱਸਿਆ ਕਿ ਬਰਾਮਦ ਨਾਜਾਇਜ਼ ਪਿਸਤੌਲ ਉੱਤਰ ਪ੍ਰਦੇਸ਼ ਤੋਂ ਖ਼ਰੀਦ ਕੇ ਲਿਆਇਆ ਸੀ। ਸਾਲ 2013 ’ਚ ਗੈਂਗਸਟਰ ਪਿੰਕੂ ਦਾ ਬਾਕਸਰ ਗਰੁੱਪ ਨੇ ਕਤਲ ਕੀਤਾ ਸੀ, ਜਿਸ ’ਚ ਬਾਕਸਰ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ, ਜਿਸ ਤੋਂ ਕੁਝ ਦਿਨਾਂ ਬਾਅਦ ਹੀ ਪਿੰਕੂ ਦੇ ਪਿਤਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ, ਜਿਸ ’ਚ ਸੂਰਜ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਸੀ। ਸੂਰਜ ਦੇ ਖ਼ਿਲਾਫ਼ ਕਤਲ, ਕਤਲ ਦਾ ਯਤਨ ਦੇ ਸ਼ਹਿਰ ’ਚ 4 ਪਰਚੇ ਦਰਜ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਨਵਜਨਮੀ ਬੱਚੀ ਦੀ ਪਿੱਠ ’ਤੇ ਜੁੜੀ ਸੀ ਤੀਜੀ ਲੱਤ, ਡਾਕਟਰਾਂ ਨੇ 3 ਘੰਟੇ ’ਚ ਕੀਤਾ ਸਫ਼ਲ ਆਪਰੇਸ਼ਨ
NEXT STORY