ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਡਵੀਜ਼ਨ ਕਮੇਟੀ ਦੇ ਸੱਦੇ 'ਤੇ ਉਪ ਮੰਡਲ ਕੀਰਤਪੁਰ ਸਾਹਿਬ ਅਧੀਨ ਸਾਂਝੇ ਤੌਰ 'ਤੇ ਗੇਟ ਰੈਲੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਏਟਕ ਵੱਲੋਂ ਸੁੱਚਾ ਸਿੰਘ ਬਰੂਵਾਲ ਤੇ ਟੀ. ਐੱਸ. ਯੂ. ਵੱਲੋਂ ਸਰਵਣ ਸਿੰਘ ਅਤੇ ਚਰਨ ਸਿੰਘ ਵੱਲੋਂ ਕੀਤੀ ਗਈ।
ਰੈਲੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕੇ ਪਾਰਟ-ਟਾਈਮ ਸਵੀਪਰਾਂ, ਸਿਖਿਆਰਥੀ ਲਾਈਨਮੈਨਾਂ, ਵਰਕਚਾਰਜਾਂ ਦੀ ਤਨਖਾਹ ਜੋ ਕਿ ਪਿਛਲੇ ਸਮੇਂ ਤੋਂ ਨਹੀਂ ਮਿਲ ਰਹੀ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ। ਇਸ ਤੋਂ ਇਲਾਵਾ ਲਾਈਨਮੈਨਾਂ ਤੋਂ ਜੇ.ਈ. ਦੀ ਪ੍ਰਮੋਸ਼ਨ ਵਿਚ ਇਕਸਾਰਤਾ ਲਿਆਂਦੀ ਜਾਵੇ, ਪੇ ਬੈਂਡ ਦਸੰਬਰ 2011 ਤੋਂ ਲਾਗੂ ਕੀਤਾ ਜਾਵੇ, ਮਹਿਕਮੇ ਅੰਦਰ ਰੈਗੂਲਰ ਭਰਤੀ ਕੀਤੀ ਜਾਵੇ, ਕੰਮ ਭਾਰ ਦੇ ਵਾਧੇ ਅਨੁਸਾਰ ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਜਾਵੇ, ਡੀ. ਏ. ਦੀਆਂ ਕਿਸ਼ਤਾਂ (ਜਨਵਰੀ ਤੋਂ ਜੁਲਾਈ ਦੀਆਂ) ਤੁਰੰਤ ਦਿੱਤੀਆਂ ਜਾਣ ਅਤੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।
ਇਸ ਮੌਕੇ ਸੁਰਿੰਦਰ ਸਿੰਘ ਸਕੱਤਰ, ਰਵਿੰਦਰ ਦਾਸ, ਬਲਵੀਰ ਚੰਦ, ਗੁਲਜ਼ਾਰੀ ਲਾਲ, ਗੁਲਜ਼ਾਰ ਸਿੰਘ, ਦੇਸ ਰਾਜ ਮੰਡਲ ਸਕੱਤਰ, ਭਾਗ ਚੰਦ ਮੰਡਲ ਪ੍ਰਧਾਨ, ਟੀ. ਐੱਸ. ਯੂ. ਵੱਲੋਂ ਈਸ਼ਵਰ ਸਿੰਘ ਸਕੱਤਰ, ਕਰਨੈਲ ਸਿੰਘ, ਤਰਸੇਮ ਲਾਲ ਮੰਡਲ ਪ੍ਰਧਾਨ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।
ਨੂਰਪੁਰਬੇਦੀ, (ਭੰਡਾਰੀ)-ਪਾਵਰਕਾਮ ਡਵੀਜ਼ਨ ਸ੍ਰੀ ਆਨੰਦਪੁਰ ਸਾਹਿਬ ਦੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਦਫਤਰ ਤਖਤਗੜ੍ਹ 'ਚ ਤਿੰਨ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਗੇਟ ਰੈਲੀ ਕੀਤੀ ਜਿਸ ਦੀ ਪ੍ਰਧਾਨਗੀ ਸਾਥੀ ਹਰਦੇਵ ਸਿੰਘ, ਕਰਮਜੀਤ ਸਿੰਘ, ਜਸਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ।
ਇਸ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਪਾਰਟ ਟਾਈਮ ਸਵੀਪਰ, ਵਰਕਚਾਰਜ ਕਾਮੇ ਅਤੇ ਅਪਰੈਂਟਸ਼ਿਪ ਕਾਮਿਆਂ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ, ਡੀ. ਏ. ਦੀ ਬਕਾਇਆ ਰਾਸ਼ੀ ਅਤੇ ਕਿਸ਼ਤ ਦਾ ਭੁਗਤਾਨ ਕੀਤਾ ਜਾਵੇ, ਪੇ ਬੈਂਡ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਵਰਦੀਆਂ ਜਾਰੀ ਕੀਤੀਆਂ ਜਾਣ, ਪੇ ਸਕੇਲ ਲਾਗੂ ਕੀਤੇ ਜਾਣ। ਇਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਉਕਤ ਮੰਗਾਂ ਦਾ ਹੱਲ ਤੁਰੰਤ ਨਾ ਕੀਤਾ ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹਰਮਿੰਦਰ ਸਿੰਘ, ਅਮਰੀਕ ਸਿੰਘ, ਬਿਸਾਖੀ ਰਾਮ, ਅਜੈਬ ਸਿੰਘ, ਸੰਤੋਖ ਸਿੰਘ, ਦਿਲਬਾਰ ਸਿੰਘ, ਪਰਮਜੀਤ ਸਿੰਘ, ਰਮੇਸ਼ ਚੰਦ ਜੇ. ਈ,. ਪ੍ਰੇਮ ਚੰਦ ਆਦਿ ਹਾਜ਼ਰ ਸਨ।
ਅਮਰਿੰਦਰ ਸਰਕਾਰ ਨੇ ਲਿਆ ਅਹਿਮ ਫੈਸਲਾ : ਟਾਰਗੈਟ ਕਿਲਿੰਗ ਦੇ 7 ਮਾਮਲੇ ਐੱਨ. ਆਈ. ਏ. ਨੂੰ ਸੌਂਪੇ
NEXT STORY