ਮੋਗਾ, (ਬਿੰਦਾ)- ਪੰਜਾਬ ਰਾਜ ਜ਼ਿਲਾ ਡਿਪਟੀ ਕਮਿਸ਼ਨਰ ਕਰਮਚਾਰੀ ਯੂਨੀਅਨ ਮੋਗਾ ਵੱਲੋਂ ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਉਪਰੰਤ ਮੰਗਾਂ ਨਾ ਲਾਗੂ ਕਰਨ ਦੇ ਰੋਸ ਵਜੋਂ ਡਿਪਟੀ ਕਮਿਸ਼ਨਰ/ਉਪ ਮੰਡਲ ਮੈਜਿਸਟਰੇਟ/ ਤਹਿਸੀਲ ਦਫਤਰ ਦੇ ਦਰਜਾ-3 ਕਰਮਚਾਰੀਆਂ ਦੇ ਭਰਵੇਂ ਇਕੱਠ ਨਾਲ ਗੇਟ ਰੈਲੀ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 2018-19 'ਚ ਜੋ 200 ਰੁਪਏ ਮਹੀਨਾ ਵਿਕਾਸ ਟੈਕਸ ਲਾਇਆ ਗਿਆ ਹੈ ਉਸ ਦੀ ਯੂਨੀਅਨ ਡਟਵਾਂ ਵਿਰੋਧ ਕਰਦੀ ਹੈ।
ਇਸ ਤੋਂ ਇਲਾਵਾ ਸਰਕਾਰ ਵੱਲੋਂ ਪੇ-ਕਮਿਸ਼ਨ ਦੀ ਰਿਪੋਰਟ ਨਾ ਦੇਣਾ, ਡੀ. ਏ. ਦੀਆਂ ਕਿਸ਼ਤਾਂ ਅਤੇ ਬਕਾਇਆ ਨਾ ਦੇਣਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨਾ, ਸੀ. ਪੀ. ਐੱਫ. ਮੁਲਾਜ਼ਮਾਂ ਨੂੰ ਪੈਨਸ਼ਨ ਸਕੀਮ 'ਚ ਨਾ ਲਿਆਉਣਾ ਆਦਿ ਮੰਗਾਂ ਜੇ ਨਾ ਮੰਨੀਆਂ ਗਈਆਂ ਤਾਂ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਯੂਨੀਅਨ ਵੱਲੋਂ ਪੰਜਾਬ ਸਰਕਾਰ ਵੱਲੋਂ ਪੇਸ਼ 2018 ਦੇ ਬਜਟ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਮੌਕੇ ਪ੍ਰਵੀਨ ਕੁਮਾਰ ਖਜ਼ਾਨਚੀ, ਸੰਦੀਪ ਕੁਮਾਰ, ਕਰਮਜੀਤ ਕੌਰ, ਨਵਪ੍ਰੀਤ ਕੌਰ, ਦੀਪਕ ਕੁਮਾਰ, ਵਿਨੋਦ ਕੁਮਾਰ, ਸਵਰਾਜ ਕੁਮਾਰ ਆਦਿ ਤੋਂ ਇਲਾਵਾ ਪੰਜਾਬ ਸਟੇਟ ਮਨਿਸਟੀਰੀਅਰ ਸਰਵਿਸਜ਼ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ, ਜਨਰਲ ਸਕੱਤਰ ਮੇਵਾ ਸਿੰਘ, ਮਨਦੀਪ ਸਿੰਘ ਖਜ਼ਾਨਾ ਦਫਤਰ, ਜਤਿਨ ਕੁਮਾਰ ਆਦਿ ਹਾਜ਼ਰ ਸਨ।
90 ਸਾਲ ਦੇ ਬਾਬੇ ਨੇ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ
NEXT STORY