ਸੰਗਰੂਰ, (ਬੇਦੀ)- ਜਨਰਲ ਅਤੇ ਬੀ. ਸੀ. ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਜ਼ਿਲਾ ਸੰਗਰੂਰ ਵੱਲੋਂ ਜ਼ਿਲਾ ਸਿੱਖਿਆ ਅਫ਼ਸਰ (ਅ.ਅ.) ਸੰਗਰੂਰ ਵੱਲੋਂ ਉੱਚ ਅਧਿਕਾਰੀਆਂ ਦੇ ਗਲਤ ਨਿਰਦੇਸ਼ ਤਹਿਤ ਹੈੱਡ ਟੀਚਰ ਤਰੱਕੀਆਂ 'ਚ ਗਲਤ ਤਰੀਕੇ ਨਾਲ ਰਾਖਵਾਂਕਰਨ ਤਹਿਤ 199 ਕੰਮ ਕਰਦੇ ਹੈੱਡ ਟੀਚਰਾਂ 'ਚ 58 ਹੈੱਡ ਟੀਚਰ ਰਿਜ਼ਵਰ ਕੈਟਾਗਰੀ ਦੇ ਹੋਣ ਦੇ ਬਾਵਜੂਦ 42 ਪੋਸਟਾਂ ਦਾ ਬੇਲੋੜਾ ਬੈਕਲਾਗ ਕੱਢ ਕੇ ਜਨਰਲ ਕੈਟਾਗਰੀ ਅਧਿਆਪਕਾਂ ਨਾਲ ਧੱਕਾ ਕਰਨ ਦੀ ਤਿਆਰੀ ਦੇ ਵਿਰੋਧ 'ਚ ਧਰਨਾ ਲਾਇਆ ਗਿਆ। ਆਗੂਆਂ ਨੇ ਕਿਹਾ ਕਿ ਇਸ ਧੱਕੇ ਨੂੰ ਜਨਰਲ ਅਤੇ ਬੀ. ਸੀ . ਕੈਟਾਗਰੀ ਦੇ ਅਧਿਆਪਕ ਕਦੇ ਵੀ ਪ੍ਰਵਾਨ ਨਹੀਂ ਕਰਨਗੇ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਜੋਤਿੰਦਰ ਸਿੰਘ ਨੇ ਕਿਹਾ ਕਿ ਰਿਜ਼ਰਵੇਸ਼ਨ ਸਿਰਫ 20 ਫੀਸਦੀ ਹੈ। ਇਸ ਗੈਰ-ਕਾਨੂੰਨੀ ਕੱਢੇ ਬੈਕਲਾਗ ਨਾਲ ਇਹ ਲਗਭਗ 50 ਫੀਸਦੀ ਹੋ ਜਾਵੇਗਾ ਜੋ ਕਿ ਗੈਰ-ਰਿਜ਼ਰਵ ਕੈਟਾਗਰੀਆਂ ਨਾਲ ਵੱਡਾ ਧੱਕਾ ਹੋਵੇਗਾ। ਆਗੂਆਂ ਨੇ ਕਿਹਾ ਕਿ ਜਥੇਬੰਦੀ ਇਨ੍ਹਾਂ ਤਰੱਕੀਆਂ ਨੂੰ ਕਰਨ ਦੇ ਖਿਲਾਫ਼ ਵੱਡੇ ਤੋਂ ਵੱਡੇ ਐਕਸ਼ਨ ਲੈਣ ਲਈ ਤਿਆਰ ਹੈ। ਇਸ ਸਮੇਂ ਹਰਜਿੰਦਰ ਸਿੰਘ, ਪਿਆਰਾ ਸਿੰਘ ਢੀਂਡਸਾ, ਅਵਤਾਰ ਸਿੰਘ ਖੁਰਮੀ, ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਬੀਹਲਾ, ਸੁਖਰਾਜ ਸਿੰਘ, ਲਵਦੀਪ ਸ਼ਰਮਾ, ਰਣਬੀਰ ਸਿੰਘ, ਸੁਰਿੰਦਰ ਬਾਂਸਲ, ਸਖਜਿੰਦਰ ਆਲਮਪੁਰ, ਕਿਰਨਪਾਲ ਗਾਗਾ ਅਤੇ ਹੋਰ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਗੰਭੀਰ ਹਾਲਤ 'ਚ 2 ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ
NEXT STORY