ਸਾਹਨੇਵਾਲ (ਜਗਰੂਪ) : ਨਿਊਜ਼ੀਲੈਂਡ ਵਰਕ ਪਰਮਿਟ ਦਾ ਵੀਜ਼ਾ ਲਗਵਾਉਣ ਦੇ ਨਾਂ ’ਤੇ 4 ਵਿਅਕਤੀਆਂ ਨਾਲ ਕੀਤੀ ਠੱਗੀ ਦੇ ਸਬੰਧ ’ਚ ਥਾਣਾ ਸਾਹਨੇਵਾਲ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਾਮਲਾ ਥਾਣਾ ਸਾਹਨੇਵਾਲ ਦੇ ਇਲਾਕਾ ਕੋਹਾੜਾ ਦਾ ਹੈ, ਜਿੱਥੋਂ ਦੇ ਰਹਿਣ ਵਾਲੇ ਨਰਿੰਦਰ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਮੱਕੜ ਆਟਾ ਚੱਕੀ ਕੋਹਾੜਾ ਰੋਡ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਜਾਣਕਾਰੀ ’ਚ ਦੱਸਿਆ ਕਿ ਜੋਨੀ ਬਾਂਸਲ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਪ੍ਰਤਾਪਪੁਰਾ ਜ਼ਿਲ੍ਹਾ ਜਲੰਧਰ ਨੇ ਸਾਡੇ ਕੋਲੋਂ 28 ਲੱਖ ਰੁਪਏ ਲੈ ਕੇ 4 ਲੜਕਿਆਂ ਨੂੰ ਨਿਊਜ਼ੀਲੈਂਡ ਦਾ ਵਰਕ ਪਰਮਿਟ ਦਾ ਵੀਜ਼ਾ ਲਗਵਾਉਣਾ ਸੀ ਪਰ ਜੋਨੀ ਬਾਂਸਲ ਨੇ ਨਾ ਤਾਂ ਸਾਡਾ ਵੀਜ਼ਾ ਲਗਵਾਇਆ ਅਤੇ ਨਾ ਹੀ ਸਾਡੇ 28 ਲੱਖ ਰੁਪਏ ਵਾਪਸ ਕੀਤੇ।
ਇਸ ’ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਬਾਅਦ ਪੜਤਾਲ ਜੋਨੀ ਬਾਂਸਲ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਡਵੇਜ ਮੁਲਾਜ਼ਮਾਂ ਤੇ ਟੋਲ ਕਰਮੀਆਂ ਵਿਚਾਲੇ ਹੋਈ ਬਹਿਸ, 3 ਘੰਟੇ ਲੱਗਾ ਰਿਹਾ ਜਾਮ
NEXT STORY