ਅੰਮ੍ਰਿਤਸਰ (ਸੰਜੀਵ) - 6 ਜੂਨ ਨੂੰ ਹੋਣ ਵਾਲੇ ਘੱਲੂਘਾਰਾ ਦਿਵਸ ਨੂੰ ਲੈ ਕੇ ਜਿੱਥੇ ਗਰਮ ਖਿਆਲੀ ਸਿੱਖ ਜੱਥੇਬੰਦੀਆਂ ਆਪਣੀਆਂ ਤਿਆਰੀਆਂ ਵਿਚ ਲੱਗੀਆਂ ਹੋਈਆਂ ਹਨ, ਉਥੇ ਦੂਜੇ ਪਾਸੇ ਕਮਿਸ਼ਨਰੇਟ ਪੁਲਸ ਨੇ ਵੀ ਅੰਮ੍ਰਿਤਸਰ ਸ਼ਹਿਰ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਕੇ ਰੱਖ ਦਿੱਤਾ ਹੈ। ਸ਼ਹਿਰ ਦੇ ਚੱਪੇ-ਚੱਪੇ ’ਤੇ ਬਲੈਕ ਕੈਟ ਕਮਾਂਡੋ ਅਤੇ ਅਰਧਸੈਨਿਕ ਬਲਾਂ ਦੀਆਂ ਟੁਕੜੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਕਿਸੇ ਵੀ ਸ਼ੱਕੀ ਵਿਅਕਤੀ ਅਤੇ ਚੀਜ਼ ਨੂੰ ਦੇਖਦੇ ਹੀ ਤੁਰੰਤ ਉਸ ਨੂੰ ਹਿਰਾਸਤ ਵਿਚ ਲੈਣ ਦੇ ਨਿਰਦੇਸ਼ ਹਨ। ਡਿਊਟੀ ’ਤੇ ਤਾਇਨਾਤ ਪੁਲਸ ਅਧਿਕਾਰੀਆਂ ਅਤੇ ਮੁਲਜ਼ਮਾਂ ਨੂੰ ਕਾਨੂੰਨ ਤੋੜਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਇੱਕ ਪਾਸੇ ਕਮਿਸ਼ਨਰੇਟ ਪੁਲਸ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਹੈ, ਉਥੇ ਦੂਜੇ ਪਾਸੇ ਸੂਬੇ ਦੀਆਂ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਪੂਰੀ ਤਰ੍ਹਾਂ ਨਾਲ ਸਰਗਰਮੀਆਂ ਵਿਚ ਹਨ। ਸਾਰੇ ਉੱਚ ਅਧਿਕਾਰੀਆਂ ਨੂੰ ਰਾਊਂਡ ਦਾ ਕਲਾਕ ਸ਼ਹਿਰ ਵਿਚ ਲਾਏ ਗਏ ਨਾਕਿਆਂ ’ਤੇ ਸਮੇਂ-ਸਮੇਂ ’ਤੇ ਦੌਰਾ ਕਰਨ ਨੂੰ ਵੀ ਕਿਹਾ ਗਿਆ ਹੈ। ਸ਼ਹਿਰ ਦੇ ਸੰਵੇਦਨਸ਼ੀਲ ਖੇਤਰਾਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਸਾਦੀ ਵਰਤੀ ਵਿਚ ਤਾਇਨਾਤ ਪੁਲਸ ਮੁਲਾਜ਼ਮ ਹਰ ਆਉਣ-ਜਾਣ ਵਾਲੇ ’ਤੇ ਆਪਣੀ ਤਿੱਖੀ ਨਜ਼ਰ ਰੱਖੇ ਹੋਏ ਹਨ। ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਲਈ ਵੀ ਪੁਲਸ ਨੇ ਖ਼ਾਸ ਇੰਤਜਾਮ ਕਰ ਕੇ ਰੱਖੇ ਹਨ। ਪੁਲਸ ਕਮਿਸ਼ਨਰ ਅਰੁਣ ਪਾਲ ਸਿੰਘ ਸਮੇਂ-ਸਮੇਂ ’ਤੇ ਸੁਰੱਖਿਆ ਰਿਪੋਰਟ ਲੈ ਰਹੇ ਹਨ, ਉਥੇ ਹੀ ਦੂਜੇ ਪਾਸੇ ਕੀਤੇ ਗਏ ਪ੍ਰਬੰਧਾਂ ਨੂੰ ਨਿੱਜੀ ਦੌਰੇ ਦੇ ਨਾਲ ਜਾ ਕੇ ਦੇਖ ਵੀ ਰਹੇ ਹਨ।
ਧਾਰਮਿਕ ਅਸਥਾਨਾਂ ਦੇ ਬਾਹਰ ਤਾਇਨਾਤ ਕੀਤੇ ਅਰਧ-ਸੈਨਿਕ ਬਲ
ਸ਼ਹਿਰ ਦੇ ਸਾਰੇ ਧਾਰਮਿਕ ਸਥਾਨਾਂ ਦੇ ਬਾਹਰ ਸੁਰੱਖਿਆ ਦਾ ਖਾਸ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਸਥਾਨਾਂ ’ਤੇ ਬਲੈਕ ਕੈਟ ਕਮਾਂਡੋ ਦੇ ਨਾਲ- ਨਾਲ ਅਰਧਸੈਨਿਕ ਬਲਾਂ ਦੀ ਵੀ ਟੁਕੜੀਆਂ ਲਾਈਆਂ ਗਈਆਂ ਹਨ। ਕਿਸੇ ਵੀ ਸ਼ਰਧਾਲੂਆਂ ਨੂੰ ਮੁਸ਼ਕਿਲ ਨਾ ਹੋਵੇ ਇਸ ਲਈ ਵੀ ਪੁਲਸ ਨੇ ਪੂਰੇ ਬੰਦੋਬਸਤ ਕਰ ਕੇ ਰੱਖੇ ਹਨ। ਅੱਜ ਦਿਨ ਭਰ ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਕੀਤੇ ਗਏ ਸੁਰੱਖਿਆ ਇੰਤਜਾਮਾਂ ਦਾ ਰਿਵਿਊ ਲਿਆ ਗਿਆ ਅਤੇ ਜਿੱਥੇ ਜਿੱਥੇ ਜ਼ਰੂਰਤ ਮਹਿਸੂਸ ਹੋਈ, ਉੱਥੇ ਪੁਲਸ ਕਰਮਚਾਰੀਆਂ ਨੂੰ ਵਧਾਇਆ ਗਿਆ ਹੈ।
ਸਪੈਸ਼ਲ ਕੰਟਰੋਲ ਰੂਮ ਦੇ ਨਾਲ ਜੋੜੇ ਸੁਰੱਖਿਆ ਦੇ ਇੰਤਜ਼ਾਮ
ਸ਼ਹਿਰ ਦੇ ਚਾਰੇ ਪਾਸਿਓਂ ਲਾਏ ਗਏ ਨਾਕਿਆਂ ਅਤੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਨੂੰ ਘੱਲੂਘਾਰਾ ਦਿਵਸ ਨੂੰ ਲੈ ਕੇ ਬਣਾਏ ਗਏ ਸਪੈਸ਼ਲ ਕੰਟਰੋਲ ਰੂਮ ਦੇ ਨਾਲ ਜੋੜਿਆ ਗਿਆ ਹੈ, ਜਿੱਥੇ ਸ਼ਹਿਰ ਦੀ ਹਰ ਸੂਚਨਾ ਨੂੰ ਸਾਂਝਾ ਕੀਤਾ ਜਾ ਰਿਹਾ ਹੈ।
ਰਿਜ਼ਰਵ ਵਿਚ ਰੱਖੀ ਫੋਰਸ ਨੂੰ ਤੁਰੰਤ ਮੌਕੇ ’ਤੇ ਪੁੱਜਣ ਦੇ ਹੁਕਮ
ਅਰਧਸੈਨਿਕ ਬਲਾਂ ਦੇ ਨਾਲ-ਨਾਲ ਕੁਝ ਕਮਾਂਡੋ ਫੋਰਸ ਨੂੰ ਰਿਜ਼ਰਵ ਵਿਚ ਰੱਖਿਆ ਗਿਆ ਹੈ, ਜਿਸ ਨੂੰ ਕਿਸੇ ਨਾਪਸੰਦ ਘਟਨਾ ਦੇ ਅੰਦੇਸ਼ਾਂ ’ਤੇ ਤੁਰੰਤ ਮੌਕੇ ’ਤੇ ਪਹੁੰਚ ਸਥਿਤੀ ਨੂੰ ਕਾਬੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੰਟਰੋਲ ਰੂਮ ਵਿਚ ਖ਼ਬਰ ਪੁੱਜਦੇ ਹੀ ਇਹ ਪੋਸਟ ਤੁਰੰਤ ਮੌਕੇ ’ਤੇ ਪੁੱਜੇਗੀ ਅਤੇ ਸਥਿਤੀ ’ਤੇ ਕਾਬੂ ਪਾਵੇਗੀ।
ਹਾਲ ਬਾਜ਼ਾਰ ਅਤੇ ਹੋਰ ਗੇਟਾਂ ਤੋਂ ਸ੍ਰੀ ਹਰਮੰਦਿਰ ਸਾਹਿਬ ਤੱਕ ਪੁੱਜਣ ਦਾ ਹਰ ਰਸਤਾ ਸੀਲ
ਹਾਲ ਬਾਜ਼ਾਰ ਵਿਚ ਸ਼ਹਿਰ ਦੇ ਹੋਰ ਗੇਟਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਪੁੱਜਣ ਦੇ ਹਰ ਰਸਤੇ ਨੂੰ ਸੀਲ ਕੀਤਾ ਗਿਆ ਹੈ। ਹਰ ਵਾਹਨ ਨੂੰ ਬਿਨਾਂ ਜਾਂਚ ਦੇ ਨਹੀਂ ਛੱਡਿਆ ਜਾ ਰਿਹਾ, ਉਥੇ ਹੀ ਦੂਜੇ ਪਾਸੇ ਇਨ੍ਹਾਂ ਰਸਤਿਆਂ ਤੋਂ ਜਾਣ ਵਾਲੇ ਹਰ ਵਿਅਕਤੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ! ਸੁਖਪਾਲ ਖਹਿਰਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
NEXT STORY