ਫਿਰੋਜ਼ਪੁਰ (ਮਲਹੋਤਰਾ) : ਕਾਂਗਰਸ ਪਾਰਟੀ ਦੀ ਟਿਕਟ ’ਤੇ ਦੂਜੀ ਵਾਰ ਚੋਣਾਂ ਲੜ ਕੇ ਜਿੱਤ ਦਰਜ ਕਰਨ ਵਾਲੇ ਸ਼ੇਰ ਸਿੰਘ ਘੁਬਾਇਆ ਨੇ ਫਿਰੋਜ਼ਪੁਰ ਸੰਸਦੀ ਸੀਟ ’ਤੇ ਕਾਂਗਰਸ ਪਾਰਟੀ ਦਾ 40 ਸਾਲ ਦਾ ਸੋਕਾ ਦੂਰ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 1984 ’ਚ ਗੁਰਦਿਆਲ ਸਿੰਘ ਢਿੱਲੋਂ ਨੇ ਕਾਂਗਰਸ ਪਾਰਟੀ ਵੱਲੋਂ ਚੋਣਾਂ ਲੜਦੇ ਹੋਏ ਇਹ ਸੀਟ ਜਿੱਤੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਲਈ ਆਇਆ ਵੱਡਾ ਫ਼ੈਸਲਾ, ਸਿਰਫ ਅੱਜ ਹੀ ਹੈ ਮੌਕਾ, ਜਲਦੀ ਕਰੋ
ਸਾਲ 1989 ’ਚ ਆਜ਼ਾਦ ਉਮੀਦਵਾਰ ਭਾਈ ਧਿਆਨ ਸਿੰਘ ਮੰਡ, 1992 ਅਤੇ 1996 ਵਿਚ ਬਸਪਾ ਦੇ ਮੋਹਨ ਸਿੰਘ ਫਲੀਆਂਵਾਲਾ, 1998, 1999 ਅਤੇ 2004 ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੋਰਾ ਸਿੰਘ ਮਾਨ ਇਸ ਸੀਟ ’ਤੇ ਜਿੱਤਦੇ ਰਹੇ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਅਕਾਲੀ ਦਲ ਬਾਦਲ ਨੇ 2009 ਅਤੇ 2014 ਦੀਆਂ ਚੋਣਾਂ ’ਚ ਸ਼ੇਰ ਸਿੰਘ ਘੁਬਾਇਆ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ ਅਤੇ ਦੋਵੇਂ ਵਾਰ ਘੁਬਾਇਆ ਜਿੱਤੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਵੱਡੀ Update, 18 ਜ਼ਿਲ੍ਹਿਆਂ ਲਈ ਅਲਰਟ ਜਾਰੀ, ਪੜ੍ਹੋ ਪੂਰੀ ਖ਼ਬਰ
2019 ਦੀਆਂ ਚੋਣਾਂ ’ਚ ਘੁਬਾਇਆ ਦੇ ਕਾਂਗਰਸ ਪਾਰਟੀ ਜੁਆਇੰਨ ਕਰਨ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਗਠਜੋੜ ਨੇ ਸੁਖਬੀਰ ਸਿੰਘ ਬਾਦਲ ਨੂੰ ਇੱਥੇ ਖੜ੍ਹਾ ਕੀਤਾ ਸੀ ਤੇ ਵੱਡੀ ਜਿੱਤ ਦੁਆਈ ਸੀ। ਹੁਣ 2024 ’ਚ ਕਾਂਗਰਸ ਨੇ ਦੁਬਾਰਾ ਸ਼ੇਰ ਸਿੰਘ ਘੁਬਾਇਆ ’ਤੇ ਭਰੋਸਾ ਕਰਦੇ ਹੋਏ ਉਨ੍ਹਾਂ ਨੂੰ ਚੋਣ ਮੈਦਾਨ ’ਚ ਉਤਾਰਿਆ, ਜਿਸ ’ਚ ਕਾਂਟੇ ਦੀ ਟੱਕਰ ਦੇ ਬਾਵਜੂਦ ਘੁਬਾਇਆ ਨੇ ਸੀਟ ਜਿੱਤ ਕੇ ਕਾਂਗਰਸ ਪਾਰਟੀ ਦਾ 40 ਸਾਲ ਦਾ ਸੋਕਾ ਦੂਰ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣ ਨਤੀਜਿਆਂ ਮਗਰੋਂ ਸ੍ਰੀ ਦਰਬਾਰ ਸਾਹਿਬ ਪੁੱਜੇ ਮੰਤਰੀ ਧਾਲੀਵਾਲ, ਮੀਡੀਆ ਨੂੰ ਦਿੱਤਾ ਵੱਡਾ ਬਿਆਨ (ਵੀਡੀਓ)
NEXT STORY