ਲੁਧਿਆਣਾ (ਮੁੱਲਾਂਪੁਰੀ)- ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿ. ਰਘਬੀਰ ਸਿੰਘ ਅਤੇ 5 ਸਿੰਘ ਸਾਹਿਬਾਨਾਂ ਨੇ ਪੰਜਾਬ ’ਚ 10 ਸਾਲਾਂ ਪੰਥਕ ਸਰਕਾਰ ਦੇ ਹੁੰਦਿਆਂ ਜੋ ਊਣਤਾਣੀਆਂ ਤੇ ਬੇਅਦਬੀਆਂ ਹੋਈਆਂ ਅਤੇ ਸੌਦਾ ਸਾਧ ਨੂੰ ਮੁਆਫ਼ੀ ਦੇ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੈ ਅਤੇ ਉਸ ਵੇਲੇ ਦੇ ਸਾਥੀ ਵਜ਼ੀਰਾਂ ਤੋਂ ਸਪਸ਼ਟੀਕਰਨ ਮੰਗ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਰੋਡਵੇਜ਼ ਦੇ ਸਬ-ਇੰਸਪੈਕਟਰਾਂ ਨੇ ਕੁੜੀ ਨਾਲ ਕੀਤਾ ਸ਼ਰਮਨਾਕ ਕਾਰਾ! ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ
ਹੁਣ ਸਿੱਖ ਅਤੇ ਪੰਥਕ ਹਲਕਿਆਂ ’ਚ ਇਸ ਗੱਲ ਨੇ ਜ਼ੋਰ ਫੜ ਲਿਆ ਹੈ ਕਿ ਉਸ ਵੇਲੇ ਦੇ ਜਥੇਦਾਰ ਗਿ. ਗੁਰਬਚਨ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਵੀ ਤਲਬ ਕੀਤਾ ਜਾਵੇ ਅਤੇ ਉਸ ਵੇਲੇ ਦੀਆਂ ਸਾਰੀਆਂ ਰਿਪੋਰਟਾਂ ਅਤੇ ਕਾਰਵਾਈ ਸਿੱਖ ਸੰਗਤਾਂ ਅੱਗੇ ਪੇਸ਼ ਕੀਤੀ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਉਸ ਵੇਲੇ ਦੇ ਜਥੇਦਾਰਾਂ ਤੋਂ ਕਿਹੜੇ-ਕਿਹੜੇ ਫ਼ੈਸਲੇ ਕਰਵਾਏ ਅਤੇ ਸੌਦਾ ਸਾਧ ਨੂੰ ਮੁਆਫ਼ੀ, ਉਸ ਤੋਂ ਬਾਅਦ ਸੰਗਤਾਂ ਦੇ ਵਧੇ ਦਬਾਅ ਦੇ ਚਲਦੇ ਮੁਆਫ਼ੀ ਨੂੰ ਵਾਪਸ ਲੈਣਾ ਅਤੇ ਸ਼੍ਰੋਮਣੀ ਕਮੇਟੀ ਨੇ ਸੌਦਾ ਸਾਧ ਦੇ ਮੁਆਫ਼ ਹੋਣ ’ਤੇ 90 ਲੱਖ ਦੇ ਇਸ਼ਤਿਹਾਰ ਅਖ਼ਬਾਰਾਂ ’ਚ ਛਾਪ ਕੇ ਉਸ ਦੀ ਪਿੱਠ ਥਾਪੜਨਾ ਅਤੇ ਉਸ ਦੇ ਸੋਹਲੇ ਗਾਉਣਾ, ਬਾਰੇ ਸੱਚਾਈ ਸਾਹਮਣੇ ਆ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
38 ਵਰ੍ਹੇ ਪਹਿਲਾਂ ਬਰਨਾਲਾ ਨੂੰ ਥਮਲੇ ਨਾਲ ਬੰਨ੍ਹਣ ਦੀ ਮਿਲੀ ਸੀ ਸਜ਼ਾ, ਇਕ ਮਹੀਨਾ ਗਲ਼ ’ਚ ਪਾਈ ਸੀ ਤਖ਼ਤੀ
NEXT STORY