ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਗਿੱਦੜਬਾਹਾ ਦਾ ਸਿਵਲ ਹਸਪਤਾਲ ਸ਼ਾਨਦਾਰ ਇਮਾਰਤ, ਲਿਸ਼ਕਾ ਮਾਰਦਾ ਫਰਸ਼, ਖੂਬਸੂਰਤ ਬਗੀਚਾ ਤੇ ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧਾਂ ਕਾਰਨ ਸਾਰੇ ਹਸਪਤਾਲਾਂ ਲਈ ਇਕ ਵੱਖਰੀ ਹੀ ਮਿਸਾਲ ਕਾਇਮ ਕਰ ਰਿਹਾ ਹੈ। ਸਰਕਾਰੀ ਹਸਪਤਾਲ ਨੂੰ ਇਹ ਦਿੱਖ ਗਿੱਦੜਬਾਹਾ ਦੇ ਐੱਸ.ਐੱਮ.ਓ. ਦੀ ਅਗਵਾਈ ਸਦਕਾ ਮਿਲੀ ਹੈ। ਵੈਸਟ ਮੈਨੇਜਮੈਂਟ, ਕੂੜੇ ਲਈ ਥਾਂ-ਥਾਂ ਲੱਗੇ ਡਸਟਬਿਨ, ਹਰਬਲ ਗਾਰਡਨ, ਪਾਰਕਿੰਗ ਲਈ ਵਧੀਆ ਸਹੂਲਤ, ਸਾਫ-ਸੁਥਰੇ ਬਾਥਰੂਮ ਇਸ ਹਸਪਤਾਲ ਨੂੰ ਚਾਰ ਚੰਨ ਲਗਾ ਰਹੇ ਹਨ। ਇਹ ਅਜਿਹਾ ਹਸਪਤਾਲ ਹੈ, ਜਿੱਥੇ ਆ ਕੇ ਮਰੀਜ਼ ਅੱਧਾ ਉਂਝ ਹੀ ਠੀਕ ਹੋ ਜਾਂਦਾ ਹੈ। ਹਸਪਤਾਲ ਦਾ ਇਹ ਕਾਇਆ ਕਲਪ ਕੇਂਦਰ ਤੇ ਪੰਜਾਬ ਸਰਕਾਰ ਦੇ ਸਾਂਝੇ ਪ੍ਰਾਜੈਕਟ ਅਧੀਨ ਕੀਤਾ ਗਿਆ ਹੈ। ਇਸ ਕਾਇਆ-ਕਲਪ ਮੁਹਿੰਮ 'ਚ ਸਮਾਜ ਸੇਵੀ ਸੰਸਥਾਵਾਂ ਦੇ ਕਲੱਬ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ।
ਦੱਸ ਦੇਈਏ ਕਿ ਹਸਪਤਾਲ ਦੇ ਸਟਾਫ ਅਤੇ ਇਸ ਦੇ ਕਾਇਆ ਕਲਪ 'ਚ ਲੱਗੀ ਐੱਨ. ਜੀ. ਓ. ਨੂੰ ਪੂਰਾ ਭਰੋਸਾ ਹੈ ਕਿ ਹਸਪਤਾਲਾਂ ਨੂੰ ਸਾਫ-ਸਫਾਈ ਦੀਆਂ ਸਹੂਲਤਾਂ ਦੇ ਆਧਾਰ 'ਤੇ ਮਿਲਣ ਵਾਲਾ 25 ਲੱਖ ਦਾ ਇਨਾਮ ਇਹੀ ਹਸਪਤਾਲ ਜਿੱਤੇਗਾ। ਗਿੱਦੜਬਾਹਾ ਦਾ ਇਹ ਸਿਵਲ ਹਸਪਤਾਲ ਬਾਕੀ ਸਰਕਾਰੀ ਹਸਪਤਾਲਾਂ ਲਈ ਮਿਸਾਲ ਹੈ। ਲੋੜ ਹੈ ਪੰਜਾਬ ਦੇ ਸਾਰੇ ਹਸਪਤਾਲਾਂ ਦੀ ਤਸਵੀਰ ਬਦਲਣ ਦੀ ਤਾਂ ਜੋ ਗਰੀਬ ਲੋਕ ਨਿੱਜੀ ਹਸਪਤਾਲਾਂ ਵਰਗੀਆਂ ਇਲਾਜ਼ ਦੀਆਂ ਸਾਰੀਆਂ ਸਹੂਲਤਾਂ ਦਾ ਲਾਭ ਲੈ ਸਕਣ।
ਸਲਵਾਰ ਸੂਟ ਪਹਿਨ ਮੈਰਾਥਾਨ 'ਚ ਦੌੜੀਆਂ ਔਰਤਾਂ
NEXT STORY