ਗਿੱਦੜਬਾਹਾ (ਸੰਧਿਆ ਜਿੰਦਲ) - ਸਮਾਜ 'ਚ ਲੋਕਾਂ ਵਲੋਂ ਗੱਲਾਂ ਕੀਤੀਆਂ ਜਾਂਦੀਆਂ ਹਨ ਕਿ ਪੰਜਾਬ ਦੇ ਮੁੰਡੇ ਨਸ਼ੇੜੀ ਬਣ ਗਏ, ਜਿਸ ਕਾਰਨ ਉਹ ਨਸ਼ੇ ਦੀ ਦਲ-ਦਲ 'ਚ ਫਸਦੇ ਜਾ ਰਹੇ ਹਨ। ਪੰਜਾਬੀ ਨੌਜਵਾਨਾਂ ਦਾ ਇਕ ਚੰਗਾ ਚਿਹਰਾ ਵੀ ਹੈ, ਜੋ ਮਾੜੀ ਕਿਸਮਤ ਨਾਲ ਕਦੇ-ਕਦੇ ਬੁਰੀਆਂ ਖਬਰਾਂ ਪਿੱਛੇ ਲੁੱਕ ਜਾਂਦਾ ਹੈ। ਮਾਮਲਾ ਮੁਕਤਸਰ ਸਾਹਿਬ ਦੇ ਹਲਕੇ ਗਿੱਦੜਬਾਹਾ ਤੋਂ ਸਾਹਮਣੇ ਆਇਆ, ਜਿੱਥੇ ਨਸ਼ਾ ਰੋਕੂ ਨਿਗਰਾਨ ਕਮੇਟੀ ਦੇ ਮੈਂਬਰਾਂ ਨੇ ਬੇਜ਼ੁਬਾਨ ਪਸ਼ੂ ਦੀ ਜਾਨ ਬਚਾਈ। ਜਾਣਕਾਰੀ ਅਨੁਸਾਰ ਰਾਜਸਥਾਨ ਨਾਂਅ ਦੀ ਨਹਿਰ 'ਚ ਇਕ ਨੀਲ ਗਾਂ ਡੁੱਬ ਰਹੀ ਸੀ, ਜਿਸ ਨੂੰ ਦੇਖਦੇ ਸਾਰ ਇੰਨਾ ਨੌਜਵਾਨਾਂ ਨੇ ਉਸ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਅਤੇ ਉਸ ਦੀ ਜਾਨ ਬਚਾਈ। ਨੌਜਵਾਨਾਂ ਵਲੋਂ ਕੀਤੇ ਗਏ ਇਸ ਕਾਰਜ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
ਦੱਸ ਦੇਈਏ ਕਿ ਉਕਤ ਕਮੇਟੀ ਨੂੰ ਕੁਝ ਨੌਜਵਾਨ ਮਿਲ ਕੇ ਚਲਾ ਰਹੇ ਹਨ, ਜਿੰਨਾ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾ ਕੇ ਰੱਖਣਾ ਹੈ। ਉਕਤ ਕਮੇਟੀ ਦੇ ਮੈਂਬਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਵਾਉਣ 'ਚ ਪੁਲਸ ਪ੍ਰਸ਼ਾਸਨ ਦੀ ਮਦਦ ਵੀ ਕਰਦੀ ਹੈ ਅਤੇ ਸਮਾਜ ਸੇਵੀ ਦੇ ਕੰਮ ਵੀ। ਸੂਬੇ ਦੇ ਬਾਕੀ ਨੌਜਵਾਨਾਂ ਨੂੰ ਵੀ ਅਜਿਹੀਆਂ ਕਮੇਟੀਆਂ ਤੇ ਕਲੱਬ ਬਣਾਉਣ ਦੀ ਜਰੂਰਤ ਹੈ ਤਾਂ ਜੋ ਦੂਜਿਆਂ ਨੂੰ ਜਾਗਰੂਕ ਕਰ ਸਕਣ ਅਤੇ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕਰਵਾਉਣ 'ਚ ਪੁਲਸ ਦੀ ਮਦਦ ਕਰਵਾਉਣ।
ਸ੍ਰੀ ਨਨਕਾਣਾ ਸਾਹਿਬ ਦੀ ਘਟਨਾ ਬਾਰੇ ਸੁਨੀਲ ਜਾਖੜ ਦੀ ਮੋਦੀ ਨੂੰ ਨਸੀਹਤ
NEXT STORY