ਨਾਭਾ (ਜੈਨ) : ਕੁੜੀ ਦੀ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਦੋਸਤੀ ਕਰਨ ਅਤੇ ਬਾਅਦ ਵਿਚ 19 ਲੱਖ ਰੁਪਏ ਦੀ ਠੱਗੀ ਮਾਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁੱਡਾ ਕਾਲੋਨੀ ਹੀਰਾ ਐਨਕਲੇਵ ਭਵਾਨੀਗੜ੍ਹ ਰੋਡ ਦੇ ਅਸ਼ਵਨੀ ਕੁਮਾਰ ਪੁੱਤਰ ਰਘੂਨਾਥ ਨੇ ਕੋਤਵਾਲੀ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਕਿ 3 ਵਿਅਕਤੀਆਂ ਨੇ ਸਵਿਨ ਗਲੌਰੀਆ ਨਾਂ ਦੀ ਕੁੜੀ ਦੀ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਉਸ ਨਾਲ ਦੋਸਤੀ ਕਰ ਲਈ। ਇਸ ਦੌਰਾਨ ਉਸ ਦੇ ਬੇਟੇ ਦੀ ਸਿੱਖਿਆ ਸਬੰਧੀ ਮਦਦ ਕਰਨ ਦਾ ਝਾਂਸਾ ਦੇ ਕੇ ਵੱਖ-ਵੱਖ ਅਧਿਕਾਰੀਆਂ ਦੇ ਨਾਂ 'ਤੇ ਫੋਨ ਕਰਕੇ ਉਸ ਪਾਸੋਂ 19 ਲੱਖ ਰੁਪਏ ਆਪਣੇ ਬੈਂਕ ਖਾਤਿਆਂ 'ਚ ਟਰਾਂਸਫਰ ਕਰਵਾ ਲਏ।
ਇਹ ਵੀ ਪੜ੍ਹੋ : ਸ਼ਰਾਬ ਤਸਕਰਾਂ ਦੇ ਅੱਡੇ 'ਤੇ ਰੇਡ ਕਰਨ ਗਈ ਪੁਲਸ, ਹੋਸ਼ ਤਾਂ ਉਦੋਂ ਉੱਡੇ ਜਦੋਂ ਬਾਥਰੂਮ 'ਚ ਜਾ ਕੇ ਦੇਖਿਆ
ਡੀ. ਐੱਸ. ਪੀ. ਰਾਜੇਸ਼ ਛਿੱਬੜ ਅਨੁਸਾਰ ਕੋਤਵਾਲੀ ਪੁਲਸ ਨੇ ਸ਼ਿਆਮ ਸਿੰਘ ਵਾਸੀ ਏਟਾ ਸ਼ਕੁੰਤਲਾ ਕੁੰਜ ਡੋਬੀ ਵਾਲੀ ਮਹਾਰਾਸ਼ਟਰਾ, ਇਮਤਿਆਜ ਪੁੱਤਰ ਮੁਹੰਮਦ ਯਾਮੀਨ ਵਾਸੀ ਰਾਮਪੁਰਾ ਉੱਤਰੀ ਪੱਛਮੀ ਦਿੱਲੀ ਅਤੇ ਮਹਸਿਰ ਖਾਨ ਮਾਰਫਤ ਅਲੀ ਖਾਨ ਸਾਗਰ ਬਿਲਡਿੰਗ, ਕੋਠਾ ਬਾਜ਼ਾਰ ਰੋਕਡੇ ਮਾਰਗ ਮੁੰਬਈ ਖ਼ਿਲਾਫ਼ ਧਾਰਾ 420, 467, 468, 471, 120 ਬੀ. ਆਈ. ਪੀ. ਸੀ. ਸੈਕਸ਼ਨ 66-ਡੀ ਆਈ. ਟੀ. ਐਕਟ 2000 ਅਧੀਨ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜਿਸਮ ਦਿਖਾ ਕੇ ਜਾਲ 'ਚ ਫਸਾਉਣ ਵਾਲੀਆਂ ਜਨਾਨੀਆਂ ਦਾ ਭੱਜਿਆ ਭਾਂਡਾ, ਕਰਤੂਤ ਸੁਣ ਹੋਵੋਗੇ ਹੈਰਾਨ
ਫ਼ਿਰੌਤੀ ਲਈ ਜੇਲ੍ਹ 'ਚੋਂ ਹੀ ਘੰਟੀ ਵਜਾਉਂਦਾ ਸੀ ਗੈਂਗਸਟਰ, ਵਸੂਲੀ ਕਰਨ ਗਈ ਮਾਂ ਅਸਲੇ ਸਣੇ ਗ੍ਰਿਫ਼ਤਾਰ
NEXT STORY